ਸ਼੍ਰੀ ਮੁਕਤਸਰ ਸਾਹਿਬ, 13 ਜੁਲਾਈ (ਪਰਗਟ ਸਿੰਘ ) – ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਹਮੇਸ਼ਾ ਹੀ ਸਵਾਲਾਂ ਵਿੱਚ ਘਿਰੀ ਰਹਿੰਦੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸ਼ਨ ਦੇੇ ਅਧਿਕਾਰੀ/ਕਰਮਚਾਰੀਆਂ ਵੱਲੋਂ ਹਰ ਰੋਜ ਦੀ ਤਰ੍ਹਾਂ ਆਮ ਜਨਤਾ ਨਾਲ ਕੀਤੀਆਂ ਜਾਂਦੀਆ ਵਧੀਕੀਆਂ ਸਾਹਮਣੇ ਆ ਰਹੀਆਂ ਹਨ ਪਰ ਕੋਈ ਅਜਿਹਾ ਪੁਲਿਸ ਅਧਿਕਾਰੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਹੀਂ ਬਚਿਆ ਜਿਹੜ੍ਹਾਂ ਪੀੜ੍ਹਤਾਂ ਨੂੰ ਇਨਸਾਫ ਦਵਾ ਸਕੇ । ਜਾਣਕਾਰੀ ਮੁਤਾਬਕ ਸ਼ਹਿਰ ਦੇ ਜਲਾਲਬਾਦ ਰੋਡ ਦੀ ਵਸਨੀਕ ਬੇਅੰਤਜੀਤ ਕੋਰ ਨੇ ਦੱਸਿਆ ਕਿ ਥਾਣਾ ਸਿਟੀ ਦੇ ਐੱਸ.ਐੱਚ.ਓ ਅੰਗਰੇਜ ਸਿੰਘ ਵੱਲੋਂ ਉਸਦੇ ਪਤੀ ਗੁਰਜੀਤ ਸਿੰਘ ‘ਤੇ ਵਿਰੋਧੀ ਧਿਰ ਨਾਲ ਸਾਜਬਾਜ ਹੋਕੇ ਐਸ.ਸੀ ਐਕਟ ਅਤੇ ਹੋਰ ਧਰਾਵਾਂ ਤਹਿਤ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ । ਉਨ੍ਹਾਂ ਕਿਹਾ ਕਿ ਮਿਤੀ 07/07/21 ਨੂੰ ਸਾਡੇ ਗੁਆਂਢ ਵਿੱਚ ਰਹਿੰਦੇ ਸਿਮਰਜੀਤ ਕੋਰ, ਮਨਜੀਤ ਸਿੰਘ, ਚਰਨਜੀਤ ਕੋਰ ਅਤੇ ਅਮਨਦੀਪ ਨੇ ਸਾਡੇ ਘਰ ਮਜਦੂਰੀ ਕਰ ਰਹੇ ਅਮ੍ਰਿੰਤਪਾਲ ਸਿੰਘ ਦੇ ਘਰ ਦਾਖਲ ਹੋਕੇ ਸੱਟਾਂ ਮਾਰੀਆ ਸਨ ਅਤੇ ਉਹਨਾਂ ਵੱਲੋਂ ਉਕਤ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਇਸ ਸਬੰਧੀ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ/ਕਰਮਚਾਰੀ ਨੇ ਮੋਕੇ ‘ਤੇ ਪਹੁੰਚ ਕੇ ਤਫਤੀਸ਼ ਕੀਤੀ ਅਤੇ ਤਫਤੀਸ਼ ਦੋਰਾਨ ਮੁਹੱਲੇ ਨੇ ਉਹਨਾਂ ਬਾਰੇ ਗਵਾਹੀ ਭਰੀ ਪਰ ਥਾਣਾ ਸਿਟੀ ਦੇ ਐੱਸ.ਐੱਚ.ਓ ਅੰਗਰੇਜ਼ ਸਿੰਘ ਨੇ ਉਸਦੇ ਪਤੀ ਦੇ ਖਿਲਾਫ ਮੁਕੱਦਮਾ ਨੰਬਰ 188 ਅਧੀਨ ਧਾਰਾ 341, 506, 323 ਅਤੇ ਐਸ,ਸੀ ਐਕਟ ਅਧੀਨ ਮੁਕੱਦਮਾ ਦਰਜ ਕਰ ਦਿੱਤਾ, ਜਦਕਿ ਉਸਦੇ ਪਤੀ ਵੱਲੋ ਉਕਤ ਵਿਆਕਤੀਆ ਦੀ ਜਾਤੀ ਪ੍ਰਤੀ ਕੋਈ ਵੀ ਅੱਪਸ਼ਬਦ ਨਹੀ ਬੋਲੇ ਅਤੇ ਇਸ ਸਬੰਧੀ ਸਮੂਹ ਮੁਹੱਲਾ ਵਾਸੀਆ ਨੇ ਥਾਣਾ ਸਿਟੀ ਵਿੱਚ ਪਹੁੰਚ ਕੇ ਆਪਣੇ ਬਿਆਨ ਵੀ ਦਰਜ ਕਰਵਾਏ ਪਰ ਐਸ,ਐਚ,ਓ ਅੰਗਰੇਜ ਸਿੰਘ ਨੇ ਪੱਖਪਾਤ ਕਰਦਿਆ ਉਸਦੇ ਪਤੀ ਗੁਰਜੀਤ ਸਿੰਘ ਸੰਧੂ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕਰ ਦਿੱਤਾ । ਜਿਨ੍ਹਾਂ ਵਿਅਕਤੀਆਂ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਸੱਟਾਂ ਮਾਰੀਆਂ ਹਨ ਉਕਤ ਅਧਿਕਾਰੀ ਵੱਲੋ ਉਕਤ ਵਿਅਕਤੀਆ ਦਾ ਪੱਖ ਪੂਰਦੇ ਹੋਏ ਕੋਈ ਵੀ ਕਾਰਵਾਈ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਉਸਦੇ ਪਤੀ ਗੁਰਜੀਤ ਸਿੰਘ ਸੰਧੂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਾਲੀ ਔਰਤ ਸਿਮਰਨਜੀਤ ਕੋਰ ਨੇ ਕੁਝ ਸਮਾਂ ਪਹਿਲ੍ਹਾਂ ਵੀ ਉਹਨਾਂ ਖਿਲਾਫ ਦਰਖਾਸਤ ਦਿੱਤੀ ਸੀ ਜੋਕਿ ਝੂਠੀ ਪਾਈ ਗਈ ਸੀ ਅਤੇ ਉਕਤ ਔਰਤ ਦੇ ਖਿਲਾਫ ਝੂਠੀ ਦਰਖਾਸਤ ‘ਤੇ ਬਣਦੀ ਕਾਰਵਾਈ ਵੀ ਹੋਈ । ਬੇਅੰਤਜੀਤ ਨੇ ਰੋਦੇਂ ਹੋਏ ਕਿਹਾ ਕਿ ਜੇਕਰ ਜਨਰਲ ਕੈਟਾਗਿਰੀ ਨਾਲ ਸਬੰਧ ਰੱਖਣਾ ਜ਼ੁਰਮ ਹੈ ਤਾਂ ਅਸੀ ਧਰਮ ਪਰਿਵਰਤਨ ਲਈ ਤਿਆਰ ਹਾਂ । ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪੁਲਿਸ ਸਿਆਸੀ ਵਿਅਕਤੀਆ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਸਿਆਸੀ ਵਿਅਕਤੀਆ ਦੇ ਇਸ਼ਾਰੇ ‘ਤੇ ਪੁਲਿਸ ਵੱਲੋ ਕਾਰਵਾਈ ਕੀਤੀ ਜਾਂਦੀ ਹੈ ਅਤੇ ਖਮਿਆਜ਼ਾ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਅਧਿਕਾਰੀ ਨੂੰ ਭੁਗਤਨਾਂ ਪੈਂਦਾ ਹੈ । ਪੀੜ੍ਹਤ ਗੁਰਜੀਤ ਸਿੰਘ ਸੰਧੂ ਦੀ ਪਤਨੀ ਨੇ ਪੁਲਿਸ ਪ੍ਰਸ਼ਾਸ਼ਨ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਦੇ ਡੀਜੀਪੀ ਪਾਸੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀ ਤੋ ਜਾਂਚ ਕਰਵਾਈ ਜਾਵੇ ਤਾਂ ਜੋ ਕਿ ਅਸਲ ਦੋਸ਼ੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।
ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਅੰਗਰੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਗੁਰਜੀਤ ਸਿੰਘ ‘ਤੇ ਕੀਤਾ ਗਿਆ ਮੁਕੱਦਮਾ ਦਰਜ ਬਿਲਕੁਲ ਸਹੀ ਕੀਤਾ ਗਿਆ ਹੈ ਕੋਈ ਪੱਖਪਾਤ ਨਹੀਂ ਹੈ। ਜਦਕਿ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਵਿਅਕਤੀ ਦੇ ਸੱਟਾਂ ਲੱਗੀਆ ਸਨ ਅਤੇ ਥਾਣਾ ਸਿਟੀ ਦੇ ਐਸ.ਐਚ.ਓ ਅੰਗਰੇਜ ਸਿੰਘ ਵੱਲੋਂ ਕਾਰਵਾਈ ਨਹੀਂ ਕੀਤੀ ਗਈ ।