Menu

ਅਮਰੀਕਾ ਵਿੱਚ ਪੈ ਰਹੀ ਹੈ ਝੁਲਸਾ ਦੇਣ ਵਾਲੀ ਰਿਕਾਰਡ ਤੋੜ ਗਰਮੀ, 130 ਡਿਗਰੀ ਫਾਰਨਹੀਟ ਤੱਕ ਪਹੁੰਚਿਆ ਤਾਪਮਾਨ

ਫਰਿਜ਼ਨੋ (ਕੈਲੀਫੋਰਨੀਆ), 12 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕਈ ਭਾਗਾਂ ਖਾਸਕਰ ਵੈਸਟ ਖੇਤਰਾਂ ਵਿੱਚ ਝੁਲਸਾ ਦੇਣ ਵਾਲੀ ਗਰਮੀ ਪੈ ਰਹੀ ਹੈ। ਇਸ ਭਿਆਨਕ ਗਰਮੀ ਦੀ ਲਹਿਰ ਨੇ ਐਤਵਾਰ ਨੂੰ ਤੀਜੇ ਦਿਨ ਤਾਪਮਾਨ ਨੂੰ
ਰਿਕਾਰਡ ਪੱਧਰ ‘ਤੇ ਪਹੁੰਚਾਇਆ। ਅਮਰੀਕੀ ਸਟੇਟ ਕੈਲੀਫੋਰਨੀਆ ਦੀ ਡੈਥ ਵੈਲੀ ਵਿੱਚ 130-ਡਿਗਰੀ ਫਾਰਨਹੀਟ (54 ਸੈਲਸੀਅਸ) ਤਾਪਮਾਨ ਦਰਜ ਕੀਤਾ ਗਿਆ। ਡੈਥ ਵੈਲੀ ਦੇ ਫਰਨੈਸ ਕ੍ਰੀਕ ਵਿਜ਼ਟਰਸ ਸੈਂਟਰ ਦੇ ਬਾਹਰ ਇੱਕ ਥਰਮਾਮੀਟਰ ਨੇ ਐਤਵਾਰ ਨੂੰ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਤਾਪਮਾਨ ਨੂੰ 134 ਡਿਗਰੀ ਫਾਰਨਹੀਟ ‘ਤੇ ਦਰਜ ਕੀਤਾ। ਹਾਲਾਂਕਿ ਨੈਸ਼ਨਲ ਪਾਰਕ ਸਰਵਿਸ ਰੇਂਜਰਾਂ ਅਨੁਸਾਰ ਨੇ ਇਹ ਆਮ ਤੌਰ ‘ਤੇ ਸਰਕਾਰੀ ਰੀਡਿੰਗ ਤੋਂ ਥੋੜ੍ਹੀ ਵੱਧ ਹੈ। ਇਸਦੇ ਇਲਾਵਾ ਰਾਸ਼ਟਰੀ ਮੌਸਮ ਸੇਵਾ ਨੇ ਸ਼ਨੀਵਾਰ ਨੂੰ ਤਾਪਮਾਨ 130 ਡਿਗਰੀ ਦਰਜ ਕੀਤਾ, ਜਿਸ ਦੀ ਪੁਸ਼ਟੀ ਕੀਤੇ ਜਾਣ ‘ਤੇ ਇਹ ਧਰਤੀ ‘ਤੇ ਹੁਣ ਤੱਕ ਦਰਜ ਉੱਚ ਤਾਪਮਾਨਾਂ ਵਿੱਚ ਇੱਕ ਹੋਵੇਗਾ।  ਉੱਤਰ ਪੱਛਮ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੈ ਰਹੀ ਗਰਮੀ ਕਾਰਨ ਬਿਜਲੀ ਦੇ ਗਰਿੱਡਾਂ ‘ਤੇ ਵੀ ਦਬਾਅ ਪੈਦਾ ਹੋ ਰਿਹਾ ਹੈ। ਗਰਮੀ ਕਾਰਨ ਦੱਖਣੀ ਓਰੇਗਨ ਵਿੱਚ ਜੰਗਲੀ ਅੱਗਾਂ ਕਾਰਨ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਮੌਸਮ ਸੇਵਾ ਨੇ ਖੇਤਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਦੀ ਚੇਤਾਵਨੀ  ਜਾਰੀ ਕੀਤੀ ਅਤੇ ਕਿਹਾ ਹੈ ਕਿ ਉੱਚ ਤਾਪਮਾਨ ਉਨ੍ਹਾਂ ਦੀ ਸਿਹਤ ਖ਼ਾਸਕਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਹੋ ਸਕਦਾ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans