Menu

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਣ ਤੋਂ ਪੁਲਿਸ ਤੋਂ ਖਫ਼ਾ,ਦਿੱਲੀ ਤੋਂ ਪਰਤਦੇ ਹੀ ਥਾਣਾ ਭੈਣੀ ਮੀਆਂ ਖਾਨ ਦਾ ਹੋਵੇਗਾ ਘਿਰਾਓ

ਕਾਹਨੂੰਵਾਨ, 5 ਜੁਲਾਈ (ਕੁਲਦੀਪ ਜਾਫਲਪੁਰ) – ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਦੀ ਜਰੂਰੀ ਮੀਟਿੰਗ ਦਿੱਲੀ ਵਿਚ ਹੋਈ।ਜਿਸ ਵਿਚ ਜੋਨ ਸਕੱਤਰ ਕੈਪਟਨ ਸਮਿੰਦਰ ਸਿੰਘ,ਨਿਸ਼ਾਨ,ਸਿੰਘ,ਜਰਨੈਲ ਸਿੰਘ ਲਾਧੂਪੁਰ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਬੇਟ ਖੇਤਰ ਵਿਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ।ਪਿਛਲੀ ਵਾਰ ਜਦੋਂ  ਭੈਣੀ ਮੀਆਂ ਖਾਂ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ ਤਾਂ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਲਟਾ ਚੋਰਾਂ ਦੇ ਹੌਂਸਲੇ ਬੁਲੰਦ ਹੋਏ ਹਨ।ਹਰ ਦਿਨ ਕਿਸਾਨਾਂ ਦੇ ਮੋਟਰਾਂ ਚੋਰੀ ਹੋ ਰਹੀਆਂ ਹਨ ਪਰ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੈ।ਇਸ ਮੌਕੇ ਕੈਪਟਨ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵੀ ਚੱਕ ਯਾਕੂਬ, ਗੁੰਨੋਪੁਰ,ਕੋਟਲੀ ਹਰਚੰਦਾ,ਨਾਨੋਵਾਲ ਕਲਾਂ ਅਤੇ ਹੋਰ ਪਿੰਡਾ ਵਿਚ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਹਨ।ਪਰ ਪੁਲਿਸ ਵੱਲੋਂ ਅਜੇ ਤਕ ਐਫ ਆਈ ਆਰ ਤਕ ਨਹੀਂ ਦਰਜ ਕੀਤੀ ਗਈ। ਇਕ ਪਾਸੇ ਕਿਸਾਨ ਦਿੱਲੀ ਵਿਚ ਮੋਦੀ ਸਰਕਾਰ ਨਾਲ ਕਾਲੇ ਕਾਨੂੰਨਾਂ ਖਿਲਾਫ਼ ਲੜ ਰਹੇ ਹਨ ਦੂਜੇ ਪਾਸੇ ਰਾਤਾਂ ਜਾਗ ਜਾਗ ਸੜਕਾਂ ਤੇ ਪਹਿਰੇ ਦੇ ਰਹੇ ਹਨ।ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਕਿ ਜੱਥੇ ਦੀ ਵਾਪਸੀ ਤੋਂ ਬਾਅਦ ਜਲਦੀ ਭੈਣੀ ਮੀਆਂ ਖਾਂ ਥਾਣੇ ਦਾ ਘਿਰਾਓ ਕਰਕੇ ਪੱਕਾ ਧਰਨਾ ਲਗਾਇਆ ਜਾਵੇਗਾ।ਇਸ ਮੌਕੇ ਕੈਪਟਨ ਸ਼ਮਿੰਦਰ ਸਿੰਘ,ਨਿਸ਼ਾਨ ਸਿੰਘ ਮੇਹੜੇ,ਉੱਤਮ ਸਿੰਘ,ਜਰਨੈਲ ਸਿੰਘ, ਚੈਚਲ ਸਿੰਘ,ਗੁਰਦੀਪ ਸਿੰਘ,ਜਗਤ ਸਿੰਘ,ਹਰਭਜਨ ਸਿੰਘ,ਤਜਿੰਦਰ ਸਿੰਘ,ਜਸਬੀਰ ਸਿੰਘ,ਬਲਵਿੰਦਰ ਸਿੰਘ,ਅਵਤਾਰ ਸਿੰਘ,ਅਜੀਤ ਸਿੰਘ,ਬਲਵਿੰਦਰ ਕੌਰ,ਦਲਜੀਤ ਕੌਰ ਬਲਜੀਤ ਕੌਰ,ਕਮਲਜੀਤ ਕੌਰ,ਮਲਾਰ ਕੌਰ,ਕੁਲਵਿੰਦਰ ਕੌਰ,ਹਰਜੀਤ ਕੌਰ,ਪਰਮਜੀਤ ਕੌਰ,ਆਦਿ ਹਾਜਿਰ ਸਨ।

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ ਭਾਰਤ ਦੇ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ ਲਈ ਅੱਜ ਸ਼ੁੱਕਰਵਾਰ ਨੂੰ 102 ਸੰਸਦੀ ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ।…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39816 posts
  • 0 comments
  • 0 fans