ਬਠਿੰਡਾ, 2 ਜੁਲਾਈ- ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਸੰਭਾਵੀ ਤੀਸਰੀ ਵੇਵ ਦੇ ਟਾਕਰੇ ਲਈ ਜ਼ਿਲੇ ਅੰਦਰ 3 ਜੁਲਾਈ ਨੂੰ ਲਗਾਏ ਜਾ ਰਹੇ ਮੈਗਾ ਵੈਕਸੀਨੇਸ਼ਨ ਕੈਂਪ ਸਬੰਧੀ ਸ਼ਡਿਊਲ ਜਾਰੀ ਕੀਤਾ ਹੈ। ਇਸ ਸ਼ਡਿਊਲ ਅਨੁਸਾਰ ਜ਼ਿਲੇ ’ਚ ਪੇਂਡੂ, ਸ਼ਹਿਰੀ ਤੇ ਧਾਰਮਿਕ ਸਥਾਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇੰਨਾਂ ਕੈਂਪਾਂ ਦੌਰਾਨ ਕਰੋਨਾ ਵੈਕਸੀਨ ਲਗਵਾਉਣ ਆਉਣ ਵਾਲੇ ਵਿਅਕਤੀਆਂ ਲਈ ਆਪਣਾ ਫੋਟੋ ਆਈ.ਡੀ. ਪਰੂਫ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।
ਪੇਂਡੂ ਖੇਤਰ ਨਾਲ ਸਬੰਧਿਤ ਜਾਰੀ ਸ਼ਡਿਊਲ ਅਨੁਸਾਰ ਪਿੰਡ ਨਰੂਆਣਾ, ਗੁਲਾਬਗੜ, ਝੁੰਬਾ, ਵਿਰਕ ਕਲਾਂ, ਬੁਲਾਢੇਵਾਲਾ, ਭੋਖੜਾ, ਖਿਆਲੀ ਵਾਲਾ, ਬੁਲਾਹੜ ਵੰਝੂ, ਦਾਨ ਸਿੰਘ ਵਾਲਾ, ਮਹਿਮਾ ਭਗਵਾਨਾ, ਸੀਗੋ, ਬੰਗੀ ਰੁਲਦੂ, ਕਲਾਲ ਵਾਲਾ, ਸੇਖਪੁਰਾ, ਜਗਾ ਰਾਮ ਤੀਰਥ, ਤੰੁਗਵਾਲੀ, ਭੁੱਚੋ ਕਲਾਂ, ਪੂਹਲੀ, ਸੇਮਾ, ਭੈਣੀ, ਸੰਦੋਹਾ, ਭਾਈ ਬਖਤੌਰ, ਘੁੰਮਣ ਖੁਰਦ, ਬੁਰਜ ਸੇਮਾ, ਮਾਣਕਖਾਨਾ, ਪੱਕਾ ਕਲਾਂ, ਪਥਰਾਲਾ, ਸੰਗਤ ਕਲਾਂ, ਨੰਦਗੜ, ਰਾਈਆ, ਸੇਲਬਰਾਹ, ਸਧਾਣਾ, ਢਪਾਲੀ ਖੁਰਦ, ਧਿੰਗੜ, ਰਾਮਪੁਰਾ, ਚਾਉਕੇ, ਖੋਖਰ, ਬਾਲਿਆਂਵਾਲੀ, ਕਰਾੜਵਾਲਾ, ਜਲਾਲ, ਸਲਾਬਤਪੁਰਾ, ਭੋਡੀਪੁਰਾ, ਦਿਆਲਪੁਰਾ ਮਿਰਜਾ, ਸਿਰੀਏਵਾਲਾ ਵਿਖੇ ਕੈਂਪ ਲਗਾਏ ਜਾਣਗੇ।
ਇਸੇ ਤਰਾਂ ਧਾਰਮਿਕ ਸਥਾਨਾਂ ਸਬੰਧੀ ਜਾਰੀ ਸੂਚੀ ਅਨੁਸਾਰ ਡੇਰਾ ਸੱਚਾ ਸੌਦਾ ਸਲਾਬਤਪੁਰਾ, ਨਾਮ ਚਰਚਾ ਘਰ ਤਿਉਣਾ, ਨਾਮ ਚਰਚਾ ਘਰ ਮਲੋਟ ਰੋਡ ਬਠਿੰਡਾ, ਨਾਮ ਚਰਚਾ ਘਰ ਗੋਨਿਆਣਾ, ਰਾਧਾ ਸਵਾਮੀ ਸਤਿਸੰਗ ਭਵਨ ਗਿੱਲਪੱਤੀ, ਨਿਰੰਕਾਰੀ ਮਿਸ਼ਨ ਭਵਨ ਨਈਂ ਬਸਤੀ ਬਠਿੰਡਾ, ਨਾਮ ਚਰਚਾ ਘਰ ਨਸੀਬਪੁਰਾ ਵਿਖੇ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ।