Menu

ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਨੂੰ ਜਨਤਕ ਮਾਫੀ ਮੰਗਣ ਲਈ ਕਿਹਾ

ਚੰਡੀਗੜ੍ਹ, 24 ਜੂਨ- ਲਗਾਤਾਰ ਅੰਦਰੂਨੀ ਕਾਟੋ ਕਲੇਸ਼ ਦਾ ਸਾਮਣਾ ਕਰਨ ਵਾਲੀ ਸੂਬੇ ਦੀ ਰਾਜ ਕਰਦੀ ਕਾਂਗਰਸ ਪਾਰਟੀ ਆਪਣੇ ਵਿਧਾਇਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਮੁੱਦੇ ਤੇ ਜਿਥੇ ਦੋ-ਫਾੜ ਹੋਈ ਨਜ਼ਰ ਆਈ। ਉਥੇ ਹੀ ਹੁਣ ਬਾਜਵਾ ਪਰਿਵਾਰ ਵੱਲੋਂ ਨੌਕਰੀ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਵੀ ਇਹ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਨੂੰ ਦੁਸਰਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮਾਫੀ ਮੰਗਣ ਲਈ ਕਿਹਾ ਹੈ। ਜਾਖੜ ਨੇ ਆਖਿਆ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ ਦੇ ਹਜਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਉਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸ਼ਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜਾਖੜ ਦਾ ਕਹਿਣਾ ਹੈ ਕਿ ਬਾਜਵਾ ਪਰਿਵਾਰ ਨੈਤਿਕ ਅਧਾਰ ਤੇ ਨੌਕਰੀ ਛੱਡਣ ਦੀ ਬਜਾਏ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਕੋਸਿਸ਼ ਕਰ ਰਿਹਾ ਹੈ, ਜਦਕਿ ਬਿਹਤਰ ਹੋਵੇਗਾ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ਤੇ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੈਣ।
ਅਜੈਵੀਰ ਜਾਖੜ ਦੀ ਚੇਅਰਮੈਨੀ ਬਾਰੇ ਉਠੇ ਸਵਾਲ ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖਜਾਨੇ ਤੋਂ ਇਕ ਪੈਸਾ ਤਨਖਾਹ ਜਾਂ ਕੋਈ ਵੀ ਹੋਰ ਲਾਭ ਨਹੀਂ ਲਿਆ ਹੈ। ਉਨਾਂ ਦੀ ਆਪਣੀ ਇਕ ਵਿਲੱਖਣ ਪਹਿਚਾਣ ਹੈ ਅਤੇ ਉਹ ਇੱਕਲੇ ਅਜਿਹੇ ਭਾਰਤੀ ਹਨ ਜਿੰਨਾਂ ਨੂੰ ਸੰਯੁਕਤ ਰਾਸਟਰ ਨੇ ਸਸਟੇਨੇਬਲ ਫ਼ੂਡ ਸਿਸਤਮਜ਼ ਦੇ ਡਿਜਾਈਨ ਲਈ ਸਤੰਬਰ 2021 ਵਿੱਚ ਹੋਣ ਵਾਲੇ ਸੰਯੁਕਤ ਰਾਸਟਰ ਦੇ ਫੂਡ ਸਿਸਟਮਜ ਸੰਮੇਲਨ ਦੇ ਐਕਸਨ ਟ੍ਰੈਕ 2 ਦਾ ਕੋ-ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਹੈ, ਨਾਲ ਹੀ ਅਜੈਵੀਰ ਜਾਖੜ ਵਰਲਡ ਇਕਨਾਮਿਕ ਫੋਰਮ ਵਿਖੇ ਫੂਡ ਸਿਸਟਮਜ ਈਨੀਸੀਏਟਿਵ ਸਟੀਵਰਡਸਪਿ ਬੋਰਡ ਦਾ ਵੀ ਮੈਂਬਰ ਹੈ। ਉਨਾਂ ਦੀ ਖੇਤੀ ਸੈਕਟਰ ਪ੍ਰਤੀ ਜਾਣਕਾਰੀ ਅਤੇ ਸਮਝ ਕਾਰਨ ਕਮਿਸ਼ਨ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਪਿੱਛਲੇ ਕਈ ਸਾਲਾਂ ਤੋਂ ਸਲਾਨਾ ਬਜਟ ਤੋਂ ਪਹਿਲਾਂ ਚਰਚਾ ਲਈ ਬੁਲਾਇਆ ਜਾਂਦਾ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans