Menu

ਕੈਪਟਨ ਨੇ ਆਵਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਕੇ ਘਰ ਘਰ ਨੌਕਰੀ ਵਾਅਦੇ ਦਾ ਮਜਾਕ ਉਡਾਇਆ : ਜਸਕਰਨ ਸਿੰਘ ਧੌਲਾ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਪਰਗਟ ਸਿੰਘ) – ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਰੁਜਗਾਰਾਂ ਨੂੰ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਦਿਖਾਉਂਦੇ ਹੋਏ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਪਰ ਜਦੋਂ ਹੁਣ ਬੇਰੁਜਗਾਰਾਂ ਨੇ ਨੌਕਰੀ ਲਈ ਪ੍ਰਦਰਸ਼ਨ ਕੀਤੇ ਤਾਂ ਇਸ ਸਰਕਾਰ ਵੱਲੋਂ ਪੰਜਾਬ ਦੀਆਂ ਧੀਆਂ ਦੀਆਂ ਚੁੰਨੀਆਂ ਤੇ ਪੁੱਤਰਾਂ ਦੀਆਂ ਪੱਗਾਂ ਉਤਾਰੀਆਂ ਗਈਆਂ। ਇਹੋ ਜਿਹੀ ਸਰਕਾਰ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ ਤੇ 2022 ਵਿੱਚ ਲੋਕ ਇਸਨੂੰ ਬੁਰੀ ਤਰਾਂ ਹਰਾ ਕੇ ਦਿਖਾਉਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ ਜਸਕਰਨ ਸਿੰਘ ਧੌਲਾ ਨੇ ਕੀਤਾ।
                   ਜਸਕਰਨ ਸਿੰਘ ਧੌਲਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਜਦੋਂ ਹੁਣ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਰੁੱਸੇ ਹੋਏ ਕਰੋੜਾਂ ਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ “ਤਰਸ ਦੇ ਆਧਾਰ” ਤੇ ਨੌਕਰੀ ਦੇ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਹੈ। ਅਜਿਹਾ ਕਰਕੇ ਕੈਪਟਨ ਸਰਕਾਰ ਨੇ ਨਾ ਸਿਰਫ ਤਰਸ ਦੇ ਆਧਾਰ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਹੈ ਸਗੋਂ ਪੰਜਾਬ ਦੇ ਪੜੇ ਲਿਖੇ ਬੇਰੁਜਗਾਰਾਂ ਨਾਲ ਕੋਝਾ ਮਜਾਕ ਕੀਤਾ ਹੈ।  ਅਜਿਹਾ ਕਰਕੇ ਕੈਪਟਨ ਵੱਲੋਂ ਆਵਦੇ ਅਹੁਦੇ ਦੀ  ਸ਼ਰੇਆਮ ਦੁਰਵਰਤੋਂ ਕੀਤੀ ਗਈ ਹੈ ਤੇ ਉਸਦੇ ਇਸ ਫੈਸਲੇ ਨੂੰ ਉਸਦੇ ਹੀ ਬਹੁਤ ਮੰਤਰੀਆਂ ਨੇ ਗਲਤ ਕਰਾਰ ਦਿੱਤਾ ਹੈ।
         ਜਸਕਰਨ ਸਿੰਘ ਧੌਲਾ ਨੇ ਕਿਹਾ ਕਿ ਅਜਿਹਾ ਕਰਕੇ ਕੈਪਟਨ ਸਰਕਾਰ ਨੇ ਬੇਰੁਜਗਾਰਾਂ ਦੇ ਹੌਂਸਲੇ ਪਸਤ ਕਰ ਦਿੱਤੇ ਹਨ। ਹੁਣ ਉਹ ਸੋਚ ਰਹੇ ਹਨ ਕੇ ਪੜ੍ਹੇ ਲਿਖੇ ਹੋਣ ਨਾਲੋਂ ਓਹਨਾ ਦੇ ਕਿਸੇ ਪਰਵਾਰਿਕ ਮੈਂਬਰ ਦਾ ਰਾਜਨੀਤਿਕ ਲੀਡਰ ਹੋਣਾ ਜਿਆਦਾ ਜਰੂਰੀ ਹੈ। “ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ” ਵਾਲੀ ਕਹਾਵਤ ਕੈਪਟਨ ਨੇ ਦਰੁਸਤ ਕਰਕੇ ਵਿਖਾ ਦਿੱਤੀ ਹੈ। ਉਹਨਾਂ ਨੇ ਕੈਪਟਨ ਨੂੰ ਸਵਾਲ ਕੀਤਾ ਕੇ ਉਹ ਫਾਰਮ ਕਿਹੜੀ ਪੇਟੀ ਵਿੱਚ ਸਾਂਭੇ ਪਏ ਹਨ ਜਿਹੜੇ ਕੈਪਟਨ ਦੇ ਬੰਦੇ ਬੇਰੁਜਗਾਰਾਂ ਕੋਲੋਂ ਘਰ ਘਰ ਆ ਕੇ ਭਰਵਾ ਕੇ ਗਏ ਸਨ।ਕਾਂਗਰਸ ਸਰਕਾਰ ਨੇ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ! ਪਹਿਲਾਂ ਵੀ ਇਸੇ ਦੀ ਕੇਂਦਰ ਸਰਕਾਰ ਵੱਲੋਂ ਸੱਤਾ ਵਿੱਚ ਹੁੰਦੇ ਹੋਏ 1984 ਦੇ ਦੋਸ਼ੀਆਂ ਨੂੰ ਅਹੁਦਿਆਂ ਨਾਲ ਨਿਵਾਜਿਆ ਗਿਆ ਸੀ। ਜਸਕਰਨ ਸਿੰਘ ਧੌਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕੈਪਟਨ ਦੇ ਅਜਿਹੇ ਲੋਕ ਮਾਰੂ ਫੈਸਲਿਆਂ ਦਾ ਵਿਰੋਧ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਤੇ ਇਸਦੀ ਕਾਂਗਰਸ ਸਰਕਾਰ ਨੂੰ ਕਰਾਰੀ ਹਾਰ ਦੇਣ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39883 posts
  • 0 comments
  • 0 fans