Menu

ਬਲਾਕ ਬਠਿੰਡਾ ਦੇ ਪਿੰਡਾਂ ਵਿੱਚ ਨਿੰਮ ਦੀ ਸਪ੍ਰੇਅ ਤਿਆਰ ਕਰਨ ਲਈ ਚਲਾਈ ਗਈ ਸਿਖਲਾਈ ਮੁਹਿੰਮ

ਬਠਿੰਡਾ, 23 ਜੂਨ – ਖੇਤੀਬਾੜੀ ਵਿਭਾਗ ਬਠਿੰਡਾ ਵੱਲੋ ਡਾ.ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ.ਬਹਾਦਰ ਸਿੰਘ ਸਿੱਧੂ ਦੀ ਅਤੇ ਬਲਾਕ ਖੇਤੀਬਾੜੀ ਅਫਸਰ ਡਾ.ਕੰਵਲ ਕੁਮਾਰ ਜਿੰਦਲ ਦੀ ਯੋਗ ਰਹਿਨੁਮਾਈ ਹੇਠ ਬਲਾਕ ਦੇ ਸਮੂਹ ਸਰਕਲਾ ਇੰਚਾਰਜਾਂ ਵੱਲੋ  ਵੱਖ-ਵੱਖ ਪਿੰਡਾਂ ਵਿੱਚ ਨਿੰਮ ਦੇ ਘੋਲ ਦੀ ਸਪ੍ਰੇਅ ਤਿਆਰ ਕਰਨ ਲਈ ਟ੍ਰੇਨਿੰਗ ਮੁਹਿੰਮ ਚਲਾਈ ਗਈ।
ਇਹ ਜਾਣਕਾਰੀ ਦਿੰਦੇ ਹੋਏ ਡਾ.ਜਸਕਰਨ ਸਿੰਘ ਕੁਲਾਰ ਖੇਤੀਬਾੜੀ ਵਿਕਾਸ ਅਫਸਰ,  ਬਠਿੰਡਾ ਨੇ ਦੱਸਿਆ ਕਿ ਪਿੰਡ ਫੂਸਮੰਡੀ ਵਿਖੇ ਕਿਸਾਨਾ ਨੂੰ ਨਿੰਮ ਦੇ ਘੋਲ ਦੀ ਸਪੇ੍ਅ ਤਿਆਰ ਕਰਨ ਲਈ 4 ਕਿੱਲੋ ਨਿੰਮ ਦੀਆ ਪੱਤੀਆਂ, ਨਿਮੋਨੀਆਂ, ਹਰੀਆਂ ਟਹਿਣੀਆਂ ਆਦਿ ਨੂੰ 10 ਲਿਟਰ ਪਾਣੀ ਵਿੱਚ ਉਬਾਲ ਕੇ ਜਦੋਂ ਪਾਣੀ ਅੱਧਾ (5 ਲਿਟਰ)ਬਾਕੀ ਰਹਿ ਜਾਵੇ ਤਾਂ ਇਸ ਘੋਲ ਨੂੰ ਕੱਪੜ-ਸ਼ਾਨ ਕਰਕੇ ਉਸ ਨੂੰ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਨਰਮੇ ਦੀ ਫਸਲ ਉਪਰ ਸਪ੍ਰੇਅ ਕੀਤੀ ਜਾ ਸਕਦੀ ਹੈ। ਇਸ ਘੋਲ ਨਾਲ ਜਿੱਥੇ ਕੀੜੇ-ਮਕੌੜਿਆ ਦੀ ਰੋਕਥਾਮ ਕਰਨ ਨਾਲ ਕਿਸਾਨਾਂ ਦਾ ਖਰਚਾ ਘੱਟ ਆਉਣ ਕਰਕੇ ਮੁਨਾਫੇ ਵਿੱਚ ਵਾਧਾ ਹੁੰਦਾ ਹੈ। ਉੱਥੇ ਹੀ ਇਹ ਕੀਟਨਾਸ਼ਕ ਘੋਲ ਮਿੱਤਰ ਕੀੜੀਆਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਕੁਦਰਤੀ ਤੌਰ ਤੇ ਦੁਸ਼ਮਣ ਕੀੜਿਆਂ ਦਾ ਖਾਤਮਾ ਹੁੰਦਾ ਹੈ।
ਇਸ ਦੇ ਨਾਲ ਹੀ ਕਿਸਾਨਾ ਨੂੰ ਨਰਮੇ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਲਈ ਸੁਚੇਤ ਕਰਦੇ ਹੋਏ ਕਿਸਾਨਾ ਨੂੰ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ ਕੀਤੀ। ਸਰਵੇਖਣ ਕਰਨ ਲਈ ਖੇਤ ਨੂੰ 4 ਹਿਸਿਆ ਵਿੱਚ ਵੰਡ ਕੇ ਹਰ ਹਿੱਸੇ ਵਿੱਚ 25 ਸਜਰੇ ਡਿੱਗੇ ਫੂਲ-ਡੋਡੀਆਂ ਇੱਕਠੇ ਕਰੋ ਜੇਕਰ 5 ਗੁਣਾ ਤੋ ਵੱੱਧ ਫੂਲੇ-ਡੋਡੀਆ ਵਿੱਚ ਮੋਰੀਆਂ ਜਾਂ ਸੁੰਡੀਆਂ ਮਿਲਣ ਤਾਂ ਖੇਤੀਬਾੜੀ ਯੂਨਿਵਰਸਿਟੀ ਦੀਆ ਸਿਫਾਰਸ਼ਾ ਮੁਤਾਬਿਕ ਸਪ੍ਰੇਅ ਕੀਤੀ ਜਾਵੇ।
ਇਸ ਸਮੇਂ ਡਾ.ਡੂੰਗਰ ਸਿੰਘ ਬਰਾੜ,ਸਹਾਇਕ ਪੌਦ ਸੁੱਰਖਿਆ ਅਫਸਰ, ਸ਼੍ਰੀਮਤੀ ਅਮਨਵੀਰ ਕੌਰ ਖੇਤੀਬਾੜੀ ਉਪ ਨਿਰੀਖਕ ਅਤੇ ਸ਼੍ਰੀਮਤੀ ਕਮਲਜੀਤ ਕੌਰ ਖੇਤੀਬਾੜੀ ਉਪ ਨਿਰੀਖਕ, ਪਿੰਡ ਦੇ ਸਰਪੰਚ ਗੁਰਤੇਜ਼ ਸਿੰਘ ਔਲਖ ਅਤੇ ਸ਼੍ਰੀ ਹਰਪ੍ਰੀਤ ਸਿੰਘ ਕਿਸਾਨ ਮਿੱਤਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans