Menu

ਚਰਨਜੀਤ ਸਿੰਘ ਬਾਠ ਅਤੇ ਜੋਗਾ ਸਿੰਘ ਮਾਹਿਲ ਵੱਲੋਂ ਕਾਂਗਰਸਮੈਨ ਜਿੰਮ ਕੋਸਟਾ ਲਈ ਫੰਡ ਇਕੱਤਰ

ਫਰਿਜ਼ਨੋ (ਕੈਲੀਫੋਰਨੀਆਂ) 22 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜਨੋ ਏਰੀਏ ਦੀਆਂ ਜਾਣੀਆਂ ਪਹਿਚਾਣੀਆਂ ਸ਼ਖ਼ਸੀਅਤਾਂ ਫਾਰਮਰ ਚਰਨਜੀਤ ਸਿੰਘ ਬਾਠ ਅਤੇ ਫਾਰਮਰ ਜੋਗਾ ਸਿੰਘ ਮਾਹਿਲ ਵੱਲੋਂ ਮਾਹਿਲ ਫ਼ਾਰਮ ਤੇ ਤੇਜ ਸਿੰਘ ਮਾਹਿਲ ਦੇ ਯਤਨਾਂ ਸਦਕੇ ਕਾਗਰਸਮੈਨ ਜਿੰਮ ਕੌਸਟਾ ਲਈ ਫੰਡ ਰੇਜ਼ਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਠ ਪਰਵਾਰ ਅਤੇ ਮਾਹਿਲ ਪਰਵਾਰ ਦੇ ਤਮਾਮ ਦੋਸਤਾਂ ਮਿੱਤਰਾ ਅਤੇ ਪਰਵਾਰਾਂ ਨੇ ਸ਼ਿਰਕਤ ਕੀਤੀ, ਅਤੇ ਪੰਜਾਬੀ ਭਾਈਚਾਰੇ ਦੇ ਹਮਦਰਦ ਕਾਂਗਰਸਮੈਨ ਜਿੰਮ ਕੌਸਟਾ ਲਈ ਫੰਡ ਇਕੱਤਰ ਕੀਤਾ।
ਇਸ ਮੌਕੇ ਕਾਂਗਰਸਮੈਨ ਜਿੰਮ ਕੌਸਟਾ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਮਿਹਨਤ ਕਰਕੇ ਜੋ ਯੋਗਦਾਨ ਅਮਰੀਕਾ ਦੀ ਇਕੌਨਵੀਂ ਵਿੱਚ ਪਾਇਆ, ਉਸਦੀ ਸਿਫ਼ਤ ਕਰਨੀ ਬਣਦੀ ਹੈ। ਉਹਨਾਂ ਪ੍ਰੈਜ਼ੀਡੈਂਟ ਬਾਈਡਿਨ ਦੇ ਕੰਮ ਦੀ ਸਿਫ਼ਤ ਕਰਦਿਆਂ ਕਿਹਾ ਕਿ ਜੇ ਅੱਜ ਅਮਰੀਕਾ ਕੋਵਿੱਡ ਵਰਗੀ ਭਿਆਨਕ ਬਿਮਾਰੀ ਚੋਂ ਉੱਭਰਿਆ ਇਹ ਸਭ ਬਾਈਡਿਨ ਪ੍ਰਸ਼ਾਸਨ ਦੀ ਚੰਗੀ ਵਿਓਂਤਬੰਦੀ ਦਾ ਹੀ ਨਤੀਜਾ ਹੈ ‘ਤੇ ਸ਼ਾਇਦ ਇਸੇ ਕਰਕੇ ਅੱਜ ਅਸੀਂ ਮਾਸਕ ਤੋਂ ਬਿਨਾਂ ਪਬਲੀਕਲੀ ਵਿਚਰ ਰਹੇ ਹਾਂ। ਉਹਨਾਂ ਕੈਲੀਫੋਰਨੀਆਂ ਦੇ ਪਾਣੀ ਦੇ ਸੰਕਟ ਦਾ ਮੁੱਦਾ ਵੀ ਛੋਇਆ ਤੇ ਅਖੀਰ ਵਿੱਚ ਉਹਨਾਂ ਕਿਹਾ ਕਿ ਮੈ ਪੰਜਾਬੀ ਭਾਈਚਾਰੇ ਨਾਲ ਹਮੇਸ਼ਾਂ  ਖੜਾ ਹਾਂ ਅਤੇ ਖੜਾ ਰਹਾਂਗਾ ।
ਇਸ ਮੌਕੇ ਹੋਰਨਾਂ ਤੋ ਇਲਾਵਾ ਬਹਾਦਰ ਸਿੰਘ ਮਾਹਿਲ, ਦਵਿੰਦਰ ਮਾਹਿਲ, ਗੈਰੀ ਚਾਹਲ, ਸੁਰਿੰਦਰ ਸਿੰਘ ਨਿੱਝਰ ,ਅੰਮ੍ਰਿਤਪਾਨ ਨਿੱਝਰ, ਅਵਤਾਰ ਸਿੰਘ ਗਿੱਲ , ਰੇਡੀਓ ਪੰਜਾਬ ਟੂਡੇ ਤੋਂ ਗੁਰਪ੍ਰੀਤ ਨਿੱਜਰ, ਸਾਧੂ ਸਿੰਘ ਸੰਘਾ, ਨਿਰਮਲ ਗਿੱਲ, ਸੰਤੋਖ ਢਿਲੋਂ  ਤੇ ਰਣਜੀਤ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਮਡੇਰਾ ਕਾਉਂਟੀ ਸੁਪਰਵਾਈਜ਼ਰ- ਬਰੇਟ ਫਰੇਜ਼ੀਅਰ
ਸਾਬਕਾ ਮਡੇਰਾ ਸਿਟੀ ਕੌਂਸਲਮੈਨ – ਵਿਲ ਓਲੀਵਰ
ਕੈਲੀਫੋਰਨੀਆ ਫਾਰਮ ਬਿਊਰੋ  ਦੇ ਪ੍ਰਧਾਨ-ਜੈਮੇ ਜੋਹਾਨਸਨ
ਫ੍ਰੀਐਂਟ ਵਾਟਰ ਅਥਾਰਟੀ ਦੇ ਸੀਈਓ – ਜੇਸਨ ਫਿਲਿਪ
ਮਡੇਰਾ ਕਾਲਜ ਦੇ ਪ੍ਰਧਾਨ – ਐਂਜਲ ਰੇਯਨਾ
ਮਡੇਰਾ ਸਿੰਚਾਈ ਜ਼ਿਲ੍ਹਾ. ਨਿਰਦੇਸ਼ਕ – ਰਿਕ ਕੋਸਿੰਸ
ਮਡੇਰਾ ਕਮਿਉਂਨਿਟੀ ਹਸਪਤਾਲ ਦੇ ਪ੍ਰਧਾਨ – ਕੈਰਨ ਪਾਓਲੀਨੇਲੀ ਆਦਿ ਵੀ ਮਜੂਦ ਰਹੇ।
ਉਪਰੰਤ ਸਾਰੇ ਮਹਿਮਾਨਾਂ ਨੇ ਹਰਮਨਦੀਪ ਬਾਵਾ ਦੇ ਪੰਜਾਬੀ ਰੈਸਟੋਰੈਂਟ , ਨੌਰਥ ਪੁਆਇੰਟ ਇਵੈਂਟ ਸੈਂਟਰ ਵੱਲੋਂ ਸਰਵ ਕੀਤੇ , ਲਾਜੀਜ਼ ਖਾਣਿਆਂ ਦਾ ਆਨੰਦ ਮਾਣਿਆਂ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans