Menu

ਅਲਾਬਮਾ ‘ਚ ਹੋਏ ਭਿਆਨਕ ਹਾਦਸੇ ਨੇ 9 ਬੱਚਿਆਂ ਸਮੇਤ ਲਈ 10 ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ), 21 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਅਲਾਬਮਾ ਵਿੱਚ ਇੰਟਰਸਟੇਟ 65 ‘ਤੇ ਸ਼ਨੀਵਾਰ ਨੂੰ ਹੋਏ ਇੱਕ ਭਿਆਨਕ ਹਾਦਸੇ ਨੇ 10 ਲੋਕਾਂ ਦੀ ਜਾਨ ਲਈ ਹੈ, ਜਿਹਨਾਂ ਵਿੱਚ 9 ਬੱਚੇ ਸ਼ਾਮਲ ਸਨ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ 18 ਵਾਹਨ ਟਕਰਾਏ ਹਨ, ਜਿਹਨਾਂ ਵਿੱਚ ਦੋ ਟਰੈਕਟਰ-ਟ੍ਰੇਲਰ ਅਤੇ ਇੱਕ ਕੁੜੀਆਂ ਦੇ ਆਸ਼ਰਮ ਦੀ ਇੱਕ ਬੱਸ ਵੀ ਸ਼ਾਮਲ ਸੀ। ਇਹ ਹਾਦਸਾ ਅਲਾਬਮਾ ਦੀ ਬਟਲਰ ਕਾਉਂਟੀ ਵਿੱਚ ਇੰਟਰਸਟੇਟ 65 ‘ਤੇ ਦੁਪਹਿਰ 2:30 ਵਜੇ ਦੇ ਕਰੀਬ ਵਾਪਰਿਆ।  ਪੁਲਿਸ ਅਧਿਕਾਰੀ ਬਾਂਡ ਅਨੁਸਾਰ ਇਸ ਘਟਨਾ ਵਿੱਚ ਦੋ 18 ਪਹੀਆ ਵਾਲੇ ਵਾਹਨਾਂ  ਨੇ ਕੁੜੀਆਂ ਦੀ ਇੱਕ ਬੱਸ ਨੂੰ ਹਾਦਸੇ ਉਪਰੰਤ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਸਦੇ ਨਾਲ ਹੀ ਇੱਕ ਐਸ ਯੂ ਵੀ ਅਤੇ ਹੋਰ ਵਾਹਨ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿੱਚ  ਐਸ ਯੂ ਵੀ ਪਲਟਣ ਨਾਲ, ਇਸ ਵਿੱਚ ਸਵਾਰ 29 ਸਾਲਾ ਕੋਡੀ ਫੌਕਸ ਅਤੇ ਉਸਦੀ 9 ਮਹੀਨੇ ਦੀ ਬੇਟੀ, ਏਰੀਆਨਾ ਫੌਕਸ ਦੀ ਮੌਤ ਹੋ ਗਈ। ਕੋਡੀ ਫੌਕਸ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ, ਅਤੇ ਏਰੀਆਨਾ ਦੀ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਜਦਕਿ 8 ਹੋਰ ਮੌਤਾਂ 4 ਤੋਂ 17 ਸਾਲ ਦੇ ਬੱਚਿਆਂ ਦੀਆਂ ਹੋਈਆਂ ਜੋ ਕਿ ਟੈਲਾਪੂਸਾ ਕਾਉਂਟੀ ਗਰਲਜ਼ ਦੀ ਬੱਸ ਵਿੱਚ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬਚ ਗਏ ਹੋਰ ਲੋਕਾਂ ਵਿਚੋਂ ਕਿਸੇ ਨੂੰ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਪਰ ਇੱਕ ਔਰਤ ਨੂੰ ਟੁੱਟੀਆਂ ਹੱਡੀਆਂ ਨਾਲ ਮੋਂਟਗੁਮਰੀ ਹਸਪਤਾਲ ਲਿਜਾਇਆ ਗਿਆ।ਅਲਾਬਮਾ ਦੇ ਗਵਰਨਰ ਕੇ ਆਈਵੇ ਨੇ ਇਸ ਵਿਨਾਸ਼ਕਾਰੀ ਹਾਦਸੇ ਨੂੰ ਇੱਕ ਦੁਖਦਾਈ ਦਿਨ ਦੱਸਿਆ ਹੈ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਲਾਬਮਾ ਹਾਈਵੇ ਪੈਟਰੋਲ ਦੇ ਤਾਲਮੇਲ ਨਾਲ ਹਾਦਸੇ ਦੀ ਜਾਂਚ ਕਰ ਰਿਹਾ ਹੈ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans