Menu

ਅਸਲ ਲਾਭ ਦੇਣ ਦਾ ਜ਼ਿੰਮਾ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਅਗਲੀ ਸਰਕਾਰ ’ਤੇ ਛੱਡ ਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ- ਐਨ ਕੇ ਸ਼ਰਮਾ

ਚੰਡੀਗੜ੍ਹ, 20 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਸਿਰਫ ਐਲਾਨ ਕਰਕੇ ਤੇ ਇਸਦਾਲਾਭ ਦੇਣ ਦਾ ਜ਼ਿੰਮਾ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ’ਤੇ ਛੱਡ ਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਐਲਾਨ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਦੇ ਐਨਮੌਕੇ ’ਤੇ ਕੀਤਾ ਗਿਆ ਹੈ ਜਿਸ ਵਿਚ ਮੁਲਾਜ਼ਮਾਂ ਦੇ ਭੱਤੇ ਖ਼ਤਮ ਕਰਨ ਸਮੇ ਕਈ ਮੁਲਾਜ਼ਮ ਵਿਰੋਧੀ ਕਦਮ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ2017 ਤੋਂ ਪੈਂਡਿੰਗ ਪਏ ਪੇਅ ਕਮਿਸ਼ਨ ਨੂੰ ਲਾਗੂ ਕਰਨ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਕਮਿਸ਼ਨ ਦੀਆਂ ਸਿਫਾਰਸ਼ਾਂ ਲਟਕਾਉਣ ਤੋਂ ਬਾਅਦ ਕਾਂਗਰਸ ਸਰਕਾਰਨੇ 2025 ਤੱਕ ਮੁਲਾਜ਼ਮਾਂ ਵਾਸਤੇ ਲਾਭ ਰੋਕ ਦਿੱਤੇ ਹਨ। ਇਹ ਉਹਨਾਂ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਹੈ ਜੋ ਆਪਣੇ ਬਕਾਇਆਂ ਦੀ ਸਾਲਾਂ ਤੋਂ ਉਡੀਕ ਕਰ ਰਹੇ ਸਨ। ਉਹਨਾਂ ਕਿਹਾ ਕਿ 2025 ਤੱਕ ਬਕਾਏ ਰੋਕਣਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਅਗਲਾ ਪੇਅ ਕਮਿਸ਼ਨ 2026 ਵਿਚ ਬਕਾਇਆ ਹੈ।

ਉਹਨਾਂ ਮੰਗ ਕੀਤੀਕਿ ਮੁਲਾਜ਼ਮਾਂ ਦੇ 13800 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਐਨ ਕੇ ਸ਼ਰਮਾ ਨੇ ਦੱਸਿਆ ਕਿ ਕਿਹੜੇ ਭੱਤੇ ਬੰਦ ਕੀਤੇ ਗਏ ਹਨ ਤੇ ਦੱਸਿਆ ਕਿ ਸਭ ਤੋਂ ਵੱਧ ਮਾਰ ਕਲੈਕਰਿਕਲ ਕੇਡਰ ਤੇ ਪੁਲਿਸ ਮੁਲਾਜ਼ਮਾਂ ਨੂੰ ਪਵੇਗੀ। ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਈ ਕਮੇਟੀ ਨੇ 2011 ਵਿਚ ਮੁਲਾਜ਼ਮਾਂ ਨੂੰ ਕਈ ਲਾਭ ਦਿੱਤੇ ਸਨ ਤੇ 2007 ਦੇ ਕਮਿਸ਼ਨ ਵੱਲੋਂ ਵਾਪਸ ਲਏ ਕਈ ਲਾਭ ਬਹਾਲ ਕੀਤੇ ਸਨ। ਉਹਨਾਂ ਦੱਸਿਆ ਕਿ ਜਿਹੜੇ ਮੁਲਾਜ਼ਮਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਲਾਭਮਿਲਿਆ ਸੀ, ਉਹਨਾਂ ਲਈ 2.25 ਵਾਲੇ ਗੁਣਾ ਦੇ ਹਿਸਾਬ ਨਾਲ ਤਨਖਾਹ ਮਿਲੇਗੀ ਜਦਕਿ ਹੋਰ ਸਾਰੇਮੁਲਾਜ਼ਮਾਂ ਨੂੰ 2.59 ਗੁਣਾ ਦੇ ਹਿਸਾਬ ਨਾਲ ਲਾਭ ਮਿਲੇਗਾ। ਉਹਨਾਂ ਦੱਸਿਆ  ਕਿ 10300+34800+3200 ਗਰੇਡ ਪੇਅ ਵਾਲੇ ਮੁਲਾਜ਼ਮਾਂ ਨੂੰਸਭ ਤੋਂ ਵੱਧ ਮਾਰ ਪਵੇਗੀ ਤੇ ਉਹਨਾਂ ਨੂੰ ਸਿਰਫ 1000 ਤੋਂ 1200 ਰੁਪਏ ਮਹੀਨਾ ਵਾਧੇ ਦਾ ਲਾਭਮਿਲੇਗਾ। ਸ਼ਰਮਾ ਨੇ ਦੱਸਿਆ ਕਿ ਇਸੇ ਤਰੀਕੇ ਸਾਰੇਵਰਗਾਂ ਲਈ ਮਕਾਨ ਭੱਤਾ ਘਟਾ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਏ ਕੈਟਾਗਿਰੀ ਲਈ ਇਹ ਭੱਤਾ 30ਤੋਂ ਘਟਾ ਕੇ 24 ਫੀਸਦੀ, ਬੀ ਲਈ 20 ਤੋਂ  ਘਟਾਂਕੇ 16 ਫੀਸਦੀ, ਸੀ ਲਈ 12.5 ਤੋਂ ਘਟਮਾ ਕੇ 10 ਫੀਸਦੀ ਅਤੇ ਡੀ ਲਈ 10 ਤੋਂ ਘਟਾ ਕੇ 8 ਫੀਸਦੀਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਮਿਲਦਾ ਵਾਧੂ ਮਕਾਨ ਭੱਤਾਖਤਮ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸੇ ਤਰੀਕੇ  ਪੇਂਡੂ ਇਲਾਕੇ ਦਾ ਭੱਤਾ ਵੀ 6 ਤੋਂ ਘਟਾਂ ਕੇ 5 ਫੀਸਦੀਕਰ ਦਿੱਤਾ ਗਿਆ ਹੈ ਤੇ ਡਾਕਟਰਾਂ ਲਈ ਨਾਨ ਪ੍ਰੈਕਟਿਸਿੰਗ ਭੱਤਾ 25 ਤੋਂ ਘਟਾ ਕੇ 20 ਫੀਸਦੀ ਕੀਤਾਗਿਆ ਹੈ ਤੇ ਸਾਧਨ ਭੱਤਾ ਯਾਨੀ ਕਨਵੇਅੰਸ ਅਲਾਉਂਸ ਵੀ ਖਤਮ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂਸਰਕਾਰ ਨੇ ਮੁਲਾਜ਼ਮਾਂ ਨੂੰ ਦੋ ਵਰਗਾਂ ਵਿਚ ਵੰਡ ਦਿਤਾ ਹੈ ਤੇ ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਵਾਸਤੇਕੇਂਦਰੀ ਤਨਖਾਹ ਦਰਾਂ ਲਾਗੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੇਸਿਧਾਂਤ ਤੋਂ ਉਲਟ ਹੈ। ਉਹਨਾਂ ਕਿਹਾ ਕਿ ਅਸੀਂ ਇਕ ਹੀ ਅਹੁਦੇ ਵਾਸਤੇ ਦੋ ਵੱਖ ਵੱਖ ਬੰਦਿਆਂ ਨਾਲਵੱਖ ਵੱਖ ਤਨਖਾਹ ਦਰਾਂ ਲਾਗੂ ਨਹੀਂ ਕਰ ਸਕਦੇ। ਉਹਨਾਂ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਨੂੰ ਪੰਜਾਬਦੀਆਂ ਤਨਖਾਹ ਦਰਾਂ ਦਿੱਤੀਆਂ ਜਾਣ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In