Menu

ਸਦਾ ਲਈ ਉੱਡ ਗਿਆ ਉਡਣਾ ਸਿੱਖ, ਕੋਰੋਨਾ ਮਹਾਂਮਾਰੀ ਅੱਗੇ ਜ਼ਿੰਦਗੀ ਹਾਰੇ, ਪੀਜੀਆਈ ਚੰਡੀਗੜ੍ਹ ਵਿਖੇ ਲਿਆ ਆਖਰੀ ਸਾਹ

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ ਦੇਸ਼ ਭਰ ਵਿੱਚ ਛਾਇਆ ਸੋਗ

ਚੰਡੀਗੜ੍ਹ, 19 ਜੂਨ – ਭਾਰਤ ਦੇ ਵਿਸ਼ਵ ਪ੍ਰਸਿੱਧ ਤੇ ਰਿਕਾਰਡ-ਤੋੜ ਦੌੜਾਕ ਪਦਮ ਸ਼੍ਰੀ ਮਿਲਖਾ ਸਿੰਘ (91) ਕੋਰੋਨਾ ਮਹਾਂਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਰੇਸ ਹਾਰ ਗਏ। ਉਹਨਾਂ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਆਪਣਾ ਆਖਰੀ ਸਾਹ ਲਿਆ, ਜਿੱਥੇ ਉਹ ਕੋੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਇਲਾਜ ਲਈ ਭਰਤੀ ਸਨ। ਦੱਸਿਆ ਜਾਂਦਾ ਹੈ ਕਿ 91 ਸਾਲਾ ਦੌੜਾਕ ਮਈ ਮਹੀਨੇ ਦੇ ਤੀਸਰੇ ਹਫਤੇ ਤੋਂ ਕੋਰੋਨਾ ਤੋਂ ਪੀੜਤ ਸਨ ਅਤੇ ਉਹਨਾਂ ਦਾ ਇਲਾਜ਼ ਲਗਾਤਾਰ ਜਾਰੀ ਸੀ। ਪਹਿਲਾਂ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਉਹ ਇਕ ਵਾਰ ਕੋਰੋਨਾ ਨੈਗੇਟਿਵ ਆਉਣ ਤੇ ਡਿਸਚਾਰਜ ਹੋ ਗਏ ਸਨ ਪਰ 3 ਜੂਨ ਨੂੰ ਦੋਬਾਰਾ ਹਾਲਤ ਬਿਗੜਨ ਤੇ ਉਹਨਾਂ ਨੂੰ ਇਲਾਜ ਲਈ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਸੀ।ਇਸੇ ਵਿਚਾਲੇ ਮਹਿਜ਼ 5 ਦਿਨ ਪਹਿਲਾਂ ਉਹਨਾਂ ਦੀ ਪਤਨੀ ਨਿਰਮਲ ਕੌਰ ਦਾ ਵੀ ਕੋਰੋਨਾ ਮਹਾਂਮਾਰੀ ਕਾਰਨ ਦੇਹਾਂਤ ਹੋ ਗਿਆ ਸੀ।
ਅੱਜ ਮਿਲਖਾ ਸਿੰਘ ਦੇ ਸਵਰਗਵਾਸ ਹੋਣ ਕਾਰਨ ਨਾ ਕੇਵਲ ਖੇਡ ਸੰਸਾਰ ਬਲਕਿ ਦੇਸ਼ ਭਰ ਵਿੱਚ ਸੋਗ ਛਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਇਸ ਨੂੰ ਵੱਡਾ ਘਾਟਾ ਦੱਸਦੇ ਹੋਏ ਸੋਗ ਜਤਾਇਆ ਗਿਆ ਹੈ। ਇਸਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿਆਸਤਦਾਨਾਂ ਤੇ ਫਿਲਮੀ ਸਿਤਾਰਿਆਂ ਵੱਲੋਂ ਵੀ ਟਵਿੱਟਰ ‘ਤੇ ਬਾਕੀ ਸੋਸ਼ਲ ਮੀਡੀਆ ‘ਤੇ ਮਿਲਖਾ ਸਿੰਘ ਦੀ ਫੋਟੋ ਸਾਂਝੀ ਕਰਦੇ ਹੋਏ ਦੁੱਖ ਪ੍ਰਗਟਾਇਆ ਗਿਆ।ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਸੀ ਅਤੇ ਦੁਨੀਆਂ ਭਰ ਵਿੱਚ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਦੱਸਿਆ ਜਾਂਦਾ ਹੈ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਵੀ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਸ਼ੁਭ-ਕਾਮਨਾਵਾਂ ਭੇਜੀਆਂ ਗਈਆਂ ਸਨ।ਤਾਜਾ ਜਾਣਕਾਰੀ ਮੁਤਾਬਿਕ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿਖੇ ਸ਼ਨਿਚਰਵਾਰ ਸ਼ਾਮ ਨੂੰ ਪੂਰੇ ਸਨਮਾਨ ਨਾਲ ਕੀਤਾ ਜਾਵੇਗਾ, ਇਸਦੇ ਨਾਲ ਹੀ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਦਿਨ ਰਾਜ ਸੋਗ ਵੀ ਐਲਾਨ ਕੀਤਾ ਗਿਆ ਹੈ ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In