Menu

ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਲਈ ਸੰਗਰੂਰ ‘ਚ 29 ਥਾਵਾਂ ‘ਤੇ ਲੱਗਣਗੇ ਟੀਕਾਕਰਨ ਕੈਂਪ – ਯਸ਼ਪਾਲ ਸ਼ਰਮਾ

ਸੰਗਰੂਰ, 17 ਜੂਨ – ਮਿਸ਼ਨ ਫਤਿਹ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਕੋਵਿਡ ਟੀਕਾਕਰਨ ਕਰਨ ਲਈ ਮਿਤੀ 18 ਜੂਨ 2021 ਨੂੰ ਸਬ ਡਿਵੀਜ਼ਨ ਸੰਗਰੂਰ ਅੰਦਰ  29 ਥਾਂਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟੀਕਾਕਰਨ ਕੈੰਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਐੱਸ ਡੀ ਐੱਮ ਸੰਗਰੂਰ ਸ੍ਰੀ ਯਸ਼ਪਾਲ ਸ਼ਰਮਾ ਨੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ ।
ਐਸ ਡੀ ਐਮ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਤੇ ਮੁਕੰਮਲ ਰੂਪ ਵਿੱਚ ਕਾਬੂ ਪਾਉਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਨ ਲਈ ਸੰਗਰੂਰ ਸ਼ਹਿਰ ‘ਚ ਐਮ.ਸੀ. ਦਫ਼ਤਰ, ਨੇਡ਼ੇ ਪਾਣੀ ਵਾਲੀ ਟੈਂਕੀ, ਅਗਰਵਾਲ ਧਰਮਸ਼ਾਲਾ ਵੱਡਾ ਚੌਕ, ਮੰਗਲਾ ਦੇਵੀ ਮੰਦਰ ਕਿਲਾ ਮਾਰਕੀਟ, ਨਗਰ ਸੁਧਾਰ ਟਰੱਸਟ ਦਫਤਰ ਸੁਨਾਮ ਰੋਡ ਸਰਕਾਰੀ ਕੰਨਿਆ ਸਕੂਲ ਨੇੜੇ ਜ਼ਿਲ੍ਹਾ ਕੋਰਟ, ਸਰਕਾਰੀ ਮਿਡਲ ਸਕੂਲ ਪੁਲੀਸ ਲਾਈਨ, ਰਮਾਇਣ ਭਵਨ (ਸਰੋਵਰ ) ਪਟਿਆਲਾ ਗੇਟ ਵਿਖੇ ਕਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਭਾਈ ਮਤੀ ਦਾਸ ਸਕੂਲ ਲੌਂਗੋਵਾਲ ਤੋਂ ਇਲਾਵਾ ਸਬ ਡਿਵੀਜ਼ਨ ਦੇ ਪਿੰਡਾਂ ਤੁੰਗਾਂ , ਖੁਰਾਣਾ, ਸਰਕਾਰੀ ਸਕੂਲ ਘਾਬਦਾ ਬਲਵਾੜ, ਗੁਰਦੁਆਰਾ ਸਾਹਿਬ ਈਲਵਾਲ ਗੱਗੜਪੁਰ, ਮਘਾਨ ਪੇਪਰ ਮਿੱਲ ਖੇੜੀ, ਡੇਰਾ ਸਤਿਸੰਗ ਬਿਆਸ ਬਡਰੁੱਖਾਂ, ਚੰਗਾਲ, ਦੁੱਗਾ ਰੋਡ ਪਾਰਕ ਬਹਾਦਰਪੁਰ, ਦੁੱਗਾ, ਮਿੰਨੀ ਪੀ ਐੱਚ ਸੀ ਉੱਭਾਵਾਲ, ਚੱਠੇ ਸੇਖਵਾਂ, ਲੋਹਾਖੇੜਾ,  ਢੱਡਰੀਆਂ,  ਸਰਕਾਰੀ ਹਾਈ ਸਕੂਲ ਮੰਗਵਾਲ, ਕੋਆਪ੍ਰੇਟਿਵ ਸੁਸਾਇਟੀ ਦੇਹ ਕਲਾਂ, ਸਾਰੋਂ, ਗੁਰਦੁਆਰਾ ਸਾਹਿਬ ਅਕੋਈ ਸਾਹਿਬ, ਸਰਕਾਰੀ ਸਕੂਲ ਭਿੰਡਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ, ਬਾਲੀਆਂ ਅਤੇ ਅੰਧੇਰੀ ਵਿਖੇ ਵੀ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟੀਕਾਕਰਨ ਕੈਂਪਾਂ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕਰਨ ਅਤੇ ਆਪਣਾ ਅਤੇ  ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾਉਣ । ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans