Menu

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ ਨਵਾਂ ਮਾਰਕਾ, ਖੇਤੀਬਾੜੀ ਵਿਸ਼ੇ ‘ਚ ਸੂਬਾਈ ਦੇ ਨਾਲ-ਨਾਲ ਕੌਮੀ ਮਾਣਤਾ ਹਾਸਿਲ ਕਰਨ ਵਾਲੀ ਬਣੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ ਸਿਖਿਆ ਜਗਤ ਚ ਲਗਾਤਾਰ ਚੰਗੀਆਂ ਪੈੜਾ ਪਾ ਰਹੀ ਤਲਵੰਡੀ ਸਾਬੋ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਤੇ ਪੰਜਾਬ ਖੇਤੀਬਾੜੀ ਸਿੱਖਿਆ ਕੌਂਸਲ ਤੋਂ ਮਾਣਤਾ ਮਿਲਣ ਦੇ ਨਾਲ ਇੱਕ ਹੋਰ ਮਾਰਕਾ ਮਾਰਨ ਦੇ ਵਿਚ ਇਹ ਸਿਖਿਆ ਸੰਸਥਾਂ ਕਾਮਯਾਬ ਹੋਈ ਹੈ। ਇਸ ਬਾਰੇ ਜਾਣਕਾਰੀ ਦੇਣ ਦੇ ਲਈ ਆਯੋਜਿਤ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ ਡਾ. ਨੀਲਮ ਗਰੇਵਾਲ, ਉੱਪ ਕੁਲਪਤੀ, ਜੀਕੇਯੂ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਨੂੰ ਬੀ.ਐੱਸ.ਸੀ ਐਗਰੀਕਲਚਰ (ਆਨਰਜ਼) ਦੇ ਕੋਰਸ ਚਲਾਉਣ ਦੀ ਮਾਨਤਾ ਸੂਬਾ ਸਰਕਾਰ ਤੇ ਕੇਂਦਰੀ ਅਦਾਰੇ ਵੱਲੋਂ ਦੇ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਖੋਜ ਪਰਿਸ਼ਦ ਵਲੋਂ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ ਅਤੇ ਜੀਕੇਯੂ ਦੋਨੋਂ ਪ੍ਰਕਾਰ ਦੀ ਮਾਣਤਾ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ। ਇਸ ਦੌਰਾਨ ਕਾਨਫਰੈਂਸ ਚ ਮੌਜੂਦ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਅਤੇ ਡਾ. ਪੁਸ਼ਪਿੰਦਰ ਸਿੰਘ ਔਲਖ, ਪਰੋ. ਵਾਈਸ ਚਾਂਸਲਰ ਨੇ ਕਿਹਾ ਕਿ ਇਸ ਮਾਨਤਾ ਨਾਲ ਇਲਾਕੇ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਰਾਸ਼ਟਰੀ ਪੱਧਰ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦੇ ਤਾਜ ਵਿੱਚ ਇੱਕ ਹੋਰ ਹੀਰਾ ਜੜਿਆ ਗਿਆ ਹੈ। ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਦਾ ਸੰਦੇਸ਼ ਪੜ੍ਹਿਆ। ਇਸਦੇ ਨਾਲ ਹੀ ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ, ਇੰਜ਼. ਸੁਖਵਿੰਦਰ ਸਿੰਘ ਜ. ਸਕੱਤਰ ਵਲੋ ਵਰਸਿਟੀ ਦੇ ਸਮੂਹ ਫੈਕਲਟੀ ਮੈਬਰਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਗਈ । ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਮਾਣਮਤੀ ਪ੍ਰਾਪਤੀ ਯੂਨੀਵਰਸਿਟੀ ਵਿਖੇ ਉੱਚ ਸਿੱਖਿਆ ਪ੍ਰਾਪਤ ਤੇ ਤਜ਼ਰਬੇਕਾਰ ਫੈਕਲਟੀ, ਵਧੀਆ ਸਿੱਖਿਆ ਤੇ ਖੋਜ਼ ਸਹੂਲਤਾਂ, ਸਿੱਖਿਆ ਦਾ ਉਚੇਰਾ ਮਿਆਰ ਅਤੇ ਚੰਗੇਰੀ ਵਿਗਿਆਨਕ ਸੋਚ ਦੀ ਤਰਜਮਾਨੀ ਕਰਦੀ ਹੈ। ਇਸ ਮੌਕੇ ਡਾ. ਗੁਰਜੰਟ ਸਿੰਘ ਸਿੱਧੂ ਡੀਨ ਤੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ ਨੇ ਵੀ ਸੰਬੋਧਨ ਕੀਤਾ ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਕਾਮਯਾਬੀ ਲਈ ਪਹਿਲਾਂ ਹੀ ਯੂਨੀਵਰਸਿਟੀ ਵੱਲੋਂ ਲੰਬੀ ਤਿਆਰੀ ਖਿੱਚੀ ਗਈ ਸੀ, ਜਿਸਦਾ ਨਤੀਜਾ ਹੁਣ ਵੇਖਣ ਨੂੰ ਮਿਲ ਰਿਹਾ ਹੈ, ਜਿਸ ਚ ਜਿਥੇ ਖੇਤੀਯੋਗ ਜਮੀਨ ਦੀ ਉਪਲਬਧਤਾ ਦੇ ਨਾਲ ਨਾਲ ਉੱਚ ਕੋਟੀ ਦੀਆਂ ਲੈਬੋਰਟਰੀਆਂ ਵੀ ਤਿਆਰ ਕੀਤੀਆਂ ਗਈਆਂ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20446 posts
  • 1 comments
  • 0 fans

Log In