Menu

ਰੇਡੀਓ ਪੰਜਾਬ ਟੂਡੇ ਵੱਲੋਂ ਕਿਸਾਨੀ ਅਤੇ 1313 ਦੇ ਨਾਂ ‘ਤੇ ਹੋ ਰਹੀ ਵੱਡੀ ਲੁੱਟ ਤੋਂ ਬਚਾਉਣ ਦੀ ਕੋਸ਼ਿਸ਼, ਕਿਸਾਨ ਹੱਟ 1313 ਦੇ 3 ਡਾਇਰੈਕਟਰਾਂ ਵਿੱਚੋਂ ਇੱਕ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ

ਲੋਕਾਂ ਦੇ ਕਰੋੜਾਂ ਰੁੱਪਏ ਲੈਕੇ ਰੂਹਪੋਸ਼ ਤੇ ਭਗੋੜਾ ਹੋਣ ਵਾਲੇ ਨੂੰ ਲੱਭ ਕੇ ਕੀਤਾ ਪੁਲਿਸ ਦੇ ਹਵਾਲੇ

ਬਠਿੰਡਾ/ ਲੁਧਿਆਣਾ, 16 ਜੂਨ- ਰੇਡੀਓ ਪੰਜਾਬ ਟੂਡੇ ਵੱਲੋਂ ਠੱਗਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲ੍ਹਾਂ ਵਿੱਚ ਉਲਝਾ ਕੇ ਮਾਰੀਆਂ ਜਾ ਰਹੀਆਂ ਲੱਖਾਂ, ਕਰੋੜਾਂ ਦੀ ਠੱਗੀਆਂ ਨੂੰ ਬੇਨਕਾਬ ਕਰਦਿਆਂ ਇੱਕ ਵਾਰ ਫੇਰ ਤੋਂ ਇੱਕ ਵੱਡੇ ਸਨਸਨੀਖੇਜ਼ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ ਬਠਿੰਡਾ ਕੋਤਵਾਲੀ ਵਿੱਚ ਮੁਕੱਦਮੇ ਦੇ ਭਗੌੜੇ ਗੁਰਬਖਸ਼ ਸਿੰਘ ਨਾਮੀਂ ਦੋਸ਼ੀ ਵੱਲੋਂ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਸ਼ਰੇਆਮ ਆਮ ਲੋਕਾਂ ਤੇ ਖਾਸ ਕਰ ਕਿਸਾਨ ਵਰਗ ਨੂੰ ਬੇਵਕੂਫ ਬਣਾਉਂਦੇ ਹੋਏ ਲੁਧਿਆਣਾ ਵਿਖੇ ਕਿਸਾਨ-ਹੱਟ ਨਾਮ ਤੋਂ ਆਪਣਾ ਵਪਾਰ ਚਲਾਇਆ ਜਾ ਰਿਹਾ ਸੀ। ਇਸਤੋਂ ਇਲਾਵਾ ਇਸ ਹੱਟ ਦੇ ਮੁੱਖ ਕਰਤਾ-ਧਰਤਾ ਅਬੋਹਰ ਦੇ ਜਗਦੇਵ ਸਿੰਘ ਖਾਲਸਾ ਵੀ ਕਈ ਕੇਸਾਂ ਵਿੱਚ ਭਗੋੜਾ ਹੈ। ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਵਿਅਕਤੀਆਂ ਵੱਲੋਂ ਬਹੁਤ ਹੀ ਸ਼ਾਤਿਰਾਣਾ ਅੰਦਾਜ਼ ਨਾਲ ਲੱਖਾਂ ਰੁੱਪਏ ਇਨਵੈਸਟ ਕਰਨ ਦੇ ਲਈ ਕਿਸਾਨਾਂ ਨੂੰ ਆਪਣੇ ਮਕੜ-ਜਾਲ ਵਿੱਚ ਭਰਮਾਇਆ ਜਾ ਰਿਹਾ ਸੀ। ਭਾਂਵੇਂਕਿ ਮੌਜੂਦਾ ਕਿਸਾਨ ਹੱਟ ਬਾਰੇ ਅਜੇ ਤੱਕ ਕੋਈ ਵੀ ਅਪਰਾਧਿਕ ਜਾਂ ਠੱਗੀ ਦਾ ਮਾਮਲਾ ਸਾਹਮਣੇ ਨਹੀ ਆਇਆ ਹੈ, ਪਰ ਉਨ੍ਹਾਂ ਦੇ ਪਿਛੋਕੜ ਅਨੁਸਾਰ ਸ਼ੱਕ ਜਤਾਇਆ ਜਾ ਸਕਦਾ ਹੈ ਕਿ ਉਹ ਇੱਥੌਂ ਵੀ ਕਰੋੜਾਂ ਦੀ ਠੱਗੀ ਮਾਰ ਸਕਦੇ ਸਨ।

ਜੇ ਮਾਮਲੇ ਦੀ ਤਫਸੀਲ ਵਿੱਚ ਜਾਈਏ ਤਾਂ ਲੁਧਿਆਣਾ ਨਜ਼ਦੀਕ ਆਲਮਗੀਰ ਸਾਹਿਬ ਗੁਰੂਦੁਆਰਾ ਸਾਹਿਬ ਦੇ ਕੋਲ ਜਗਦੇਵ ਸਿੰਘ ਖਾਲਸਾ, ਗੁਰਬਖਸ਼ ਸਿੰਘ ‘ਤੇ ਹਰਵਿੰਦਰ ਸਿੰਘ ਵੱਲੋਂ ਇੱਕ ਕਿਸਾਨ ਹੱਟ ਚਲਾਈ ਜਾ ਰਹੀ ਸੀ।ਇਸ ਦੌਰਾਨ ਇਹਨਾਂ ਸਾਜਿਸ਼ ਕਰਤਾਵਾਂ ਵੱਲੋਂ ਪੂਰੀ ਵਿਉਂਤਬੰਦੀ ਨਾਲ ਆਪਸ ਵਿੱਚ ਹੀ ਬਹੁਤ ਸਾਰੀਆਂ ਜਾਲੀ ਅਹੁੱਦੇਦਾਰੀਆਂ ਵੀ ਦਿਖਾਈਆਂ ਜਾਂਦੀਆਂ ਹਨ ਤੇ ਸਰ ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਗ੍ਰਾਹਕਾਂ ਨੂੰ ਪੂਰੀ ਤਰ੍ਹਾਂ ਪੇਸ਼ੇਵਰਾਨਾ ਲੱਗੇ ‘ਤੇ ਉਹ ਉਹਨਾਂ ਦੇ ਮੱਕੜ-ਜਾਲ ਵਿੱਚ ਫਸ ਜਾਂਦੇ। ਖਾਸ ਗੱਲ੍ਹ ਇਹ ਵੀ ਰਹੀ ਹੈ ਕਿ ਜਗਦੇਵ ਸਿੰਘ ਖਾਲਸਾ ਨੇ ਦਿੱਲੀ ਵਿਖੇ ਜਾਰੀ ਕਿਸਾਨੀ ਮੋਰਚੇ ਵਿੱਚ ਵੀ ਸ਼ਿਰਕਤ ਕੀਤੀ ਸੀ ਅਤੇ ਆਪਣੀਆਂ ਚੋਪੜੀਆਂ ਗੱਲ੍ਹਾਂ ਨਾਲ ਕਿਸਾਨਾਂ ਨੂੰ ਬਹੁਤ ਪ੍ਰਭਾਵਿਤ ਵੀ ਕੀਤਾ ਸੀ। ਹਾਲਾਂਕਿ ਅਬੋਹਰ ਤੋਂ ਵਕੀਲ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਅਬੋਹਰ ਦੀ ਅਦਾਲਤ ਵਿੱਚ 50 ਤੋਂ ਵੀ ਵੱਧ ਮੁਕੱਦਮਿਆਂ ਵਿੱਚ ਦੋਸ਼ੀ ਹੈ ਅਤੇ ਕੁੱਲ 4.5 ਕਰੋੜ ਦੇ ਲੈਣ-ਦੇਣ ਦੇ ਮਾਮਲੇ ਵਿੱਚ ਅਦਾਲਤੀ ਭਗੋੜਾ ਹੈ।

ਜਾਣਕਾਰੀ ਮੁਤਾਬਿਕ ਗੁਰਬਖਸ਼ ਸਿੰਘ ਤੇ ਜਗਦੇਵ ਸਿੰਘ ਲੋਕਾਂ ਨੂੰ ਹਰ ਘਰ ਬਿਜਨੈੱਸਮੈਨ ਪੈਦਾ ਕਰਨ ਦੇ ਸਬਜਬਾਗ ਦਿਖਾ ਕੇ ਪਹਿਲਾਂ ਵੀ ਠੱਗਦੇ ਰਹੇ ਹਨ। ਉਹ ਪਹਿਲਾਂ ਅਬੋਹਰ ਤੋਂ ਇੱਕ ਭਗੋੜੇ ਠੱਗ ਨੀਰਜ ਠਠੱਈ ਦੀ ਕੰਪਨੀ ਨੇਚਰਵੇਅ ਨਾਲ ਜੁੜ ਕੇ ਲੋਕਾਂ ਨਾਲ ਕਰੋੜਾ ਰੁਪੱਏ ਦੀ ਠੱਗੀ ਮਾਰ ਰਹੇ ਸਨ। ਉਹ ਅਕਸਰ ਕਿਸਾਨੀ ਆਧਾਰਿਤ ਵਸਤੁਆਂ ਦੇ ਵਪਾਰ ਦਾ ਹੀ ਜਾਲ ਬੁਣਦੇ ਹਨ ਤਾਂਕਿ ਘੱਟ ਆਮਦਨੀ ਤੋਂ ਪ੍ਰੇਸ਼ਾਨ ਕਿਸਾਨ ਵਧੇਰੇ ਮੁਨਾਫੇ ਦੀ ਚਕਾਚੌਂਧ ਵਿੱਚ ਆ ਕੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਰੇਡੀਓ ਪੰਜਾਬ ਟੂਡੇ ਵੱਲੋਂ ਲੋਕਾਂ ਦੇ ਕਰੋੜਾਂ ਰੁੱਪਏ ਲੈਕੇ ਰੂਹਪੋਸ਼ ਤੇ ਭਗੋੜਾ ਹੋਣ ਵਾਲੇ ਨੂੰ ਲੱਭ ਕੇ ਕੀਤਾ ਪੁਲਿਸ ਦੇ ਹਵਾਲੇ ਕੀਤਾ ਗਿਆ, ਬਠਿੰਡਾ ਪੁਲਿਸ ਵੱਲੋਂ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸਦੇ ਨਾਲ ਹੀ ਕਰੋੜਾਂ ਦੀ ਠੱਗੀ ਮਾਰਨ ਵਾਲੀ ਉਕਤ ਕਿਸਾਨ ਹੱਟ ਨੂੰ ਤਾਲਾ ਵੱਜ ਗਿਆ ਹੈ ਅਤੇ ਸਾਰੇ ਕਰਿੰਦੇ ਵੀ ਉੱਥੋ ਨਿਕਲ ਗਏ ਸਨ। ਐਸਐਸਪੀ ਬਠਿੰਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਗ੍ਰਿਫਤਾਰੀ ਕਪੈਸੀਅਸ ਕੰਪਨੀ ਦੇ ਨਾਂ ਹੇਠ ਗੁਰਬਖਸ਼ ਸਿੰਘ ਵੱਲੋਂ ਮਾਰੀ ਗਈ ਠੱਗੀ ਦੇ ਚੱਲਦਿਆਂ ਕੀਤੀ ਗਈ ਹੈ।

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39913 posts
  • 0 comments
  • 0 fans