Menu

ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤਾ ਸਾਰੀਆਂ ਮਹਿਲਾ ਸੈਨੇਟਰਾਂ ਨੂੰ ਡਿਨਰ ਦਾ ਸੱਦਾ

ਫਰਿਜ਼ਨੋ (ਕੈਲੀਫੋਰਨੀਆ), 15 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਦੀ ਸੈਨੇਟ ਵਿੱਚ ਸ਼ਾਮਲ ਸਾਰੀਆਂ ਮਹਿਲਾ ਸੈਨੇਟਰਾਂ ਨੂੰ ਮੰਗਲਵਾਰ ਦੀ ਸ਼ਾਮ ਨੂੰ ਨੇਵਲ ਆਬਜ਼ਰਵੇਟਰੀ ਵਿਖੇ ਉਸਦੇ ਘਰ ਵਿੱਚ ਡਿਨਰ ਲਈ ਸੱਦਾ ਦਿੱਤਾ ਹੈ। ਹੈਰਿਸ ਨੇ ਦੇਸ਼ ਦੇ ਸਾਰੀਆਂ 24 ਮਹਿਲਾ ਸੈਨੇਟਰਾਂ ਜਿਹਨਾਂ ਵਿੱਚ16 ਡੈਮੋਕਰੇਟ ਅਤੇ 8 ਰਿਪਬਲੀਕਨ ਹਨ ਨੂੰ ਡਿਨਰ ਲਈ ਬੁਲਾਇਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ  ਉਪ-ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਸੰਸਦ ਮੈਂਬਰਾਂ ਦੀ ਮੇਜ਼ਬਾਨੀ ਹੋਵੇਗੀ। ਅਲਾਸਕਾ ਦੀ ਲੀਜ਼ਾ ਮਰੋਕੋਵਸਕੀ ਅਤੇ ਮਾਈਨ ਦੀ ਸੁਜੈਨ ਕੋਲਿੰਸ ਜੋ ਕਿ ਰਿਪਬਲਿਕਨ ਸੈਨੇਟਰ ਹਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਹੈ। ਮੰਗਲਵਾਰ ਦੇ ਖਾਣੇ ‘ਤੇ ਜਾ ਰਹੀਆਂ ਸੈਨੇਟਰਾਂ ਨੂੰ ਕੋਵਿਡ -19 ਲਈ ਨਕਾਰਾਤਮਕ ਟੈਸਟ ਦੇਣ ਦੀ ਜ਼ਰੂਰਤ ਹੈ। ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ, ਹੈਰਿਸ ਨੇ ਸਾਲ 2017 ਤੋਂ ਕੈਲੀਫੋਰਨੀਆ ਦੀ ਜੂਨੀਅਰ ਸੈਨੇਟਰ ਵਜੋਂ ਸੇਵਾ ਨਿਭਾਈ ਹੈ।ਹੈਰਿਸ ਨੂੰ ਮੈਕਸੀਕੋ ਦੇ ਨਾਲ ਲੱਗਦੀ ਦੱਖਣੀ ਸਰਹੱਦ ਦਾ ਦੌਰਾ ਕਰਨ ਲਈ  ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਉਸ ਨੂੰ ਮਾਰਚ ਵਿੱਚ ਸਰਹੱਦ ‘ਤੇ ਪਰਵਾਸੀਆਂ ਦੇ ਵਾਧੇ ਨਾਲ ਨਜਿੱਠਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਪਿਛਲੇ ਹਫ਼ਤੇ ਹੈਰਿਸ ਗੈਰ ਕਾਨੂੰਨੀ ਪ੍ਰਵਾਸ ਦੇ ਮਸਲਿਆਂ ਸੰਬੰਧੀ ਗੱਲਬਾਤ ਕਰਨ ਲਈ ਗੁਆਟੇਮਾਲਾ ਅਤੇ ਮੈਕਸੀਕੋ ਦੀ ਯਾਤਰਾ ‘ਤੇ ਗਈ ਸੀ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In