Menu

ਆਈ.ਆਈ. ਟੀ. ਰੋਪੜ ਵੱਲੋਂ ਆਰਟੀਫਿਸ਼ਲ ਇੰਟੈਲੀਜੈਸ ਅਤੇ ਡਾਟਾ ਸਾਇੰਸ ਦਾ ਕੋਰਸ ਕੀਤਾ ਜਾ ਰਿਹਾ ਸ਼ੁਰੂ

ਬਠਿੰਡਾ, 15 ਜੂਨ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਾਰਲੇ ਕੀਤੇ ਜਾ ਰਹੇ ਹਨ ਅਤੇ ਇਸ ਮਿਸ਼ਨ ਨੂੰ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰਾਂ ਰਾਹੀ ਤੇਜ਼ੀ ਨਾਲ ਸਫ਼ਲਤਾ ਵੱਲ ਲਿਜਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਨੇ ਸਾਂਝੀ ਕੀਤੀ।
                  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਦੌਰਾਨ ਟੈਕਨਾਲੋਜੀ ਦੇ ਵਿੱਚ ਬਹੁਤ ਜਿਆਦਾ ਤਬਦੀਲੀਆਂ ਆਈਆ ਹਨ,ਜਿਵੇਂ ਕਿ ਆਨਲਾਈਨ ਕਲਾਸਾਂ, ਈ-ਕਾਮਰਸ ਬਿਜਨੈਸ ਆਦਿ ਵਧੀਆਂ ਤਰੀਕੇ ਨਾਲ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ (ਆਈ.ਆਈ. ਟੀ. ਰੋਪੜ) ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਆਰਟੀਫਿਸ਼ਲ ਇੰਟੈਲੀਜੈਸ ਅਤੇ ਡਾਟਾ ਸਾਇੰਸ ਦਾ ਸੁੰਯਕਤ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਅੱਜ ਕੱਲ੍ਹ ਦੇ ਦੌਰ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਕੋਰਸ ਦੀ ਮੱਦਦ ਨਾਲ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ।
                      ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਕੋਰਸ ਆਈ.ਆਈ. ਟੀ. ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ। ਇਸ ਕੋਰਸ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 28 ਜੂਨ, 2021 ਹੈ। ਇਸ ਕੋਰਸ ਅਪਲਾਈ ਕਰਨ ਲਈ ਗੁਗੂਲ ਸ਼ੀਟ ਲਿੰਕ https://tinyurl.com/smdkuws6  ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਖੁਦ ਆ ਕੇ ਵੀ ਅਪਲਾਈ ਕਰ ਸਕਦੇ ਹਨ। ਉਹ ਵਿਦਿਆਰਥੀ ਜਿਸਨੇ ਗਣਿਤ ਵਿਸ਼ੇ ਨਾਲ ਬਾਰ੍ਹਵੀਂ ਪਾਸ ਕੀਤੀ ਹੋਵੇ ਉਹ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਆਖਿਆ ਤਾ ਜੋੋ ਆਈ.ਆਈ. ਟੀ. ਰੋਪੜ ਵੱਲੋਂ ਮੁਫਤ ਕਰਵਾਏ ਜਾ ਰਹੇ ਇਸ ਕੋਰਸ ਵਿੱਚ ਭਾਗ ਲੈ ਕੇ ਆਪਣਾ ਭਵਿੱਖ ਉਜੱਵਲ ਕਰ ਸਕਣ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39888 posts
  • 0 comments
  • 0 fans