Menu

ਪਿਛਲੇ ਦੋ ਦਿਨਾਂ ਦੌਰਾਨ ਭਵਾਨੀਗੜ ਬਲਾਕ ’ਚ ਆਏ ਸਭ ਤੋਂ ਘੱਟ ਕੋਵਿਡ-19 ਦੇ ਕੇਸ

ਸੰਗਰੂਰ 15 ਜੂਨ – ਮਿਸ਼ਨ ਫ਼ਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ  ਉਪਰਾਲਿਆਂ ਸਦਕਾ ਜ਼ਿਲੇ ਅੰਦਰ ਕੋਵਿਡ-19 ਦੇ ਕੇਸਾਂ ਵਿੱਚ ਕਮੀ ਆਈ ਹੈ। ਪਿਛਲੇ ਮਹੀਨੇ ਦੇ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਬਲਾਕ ਭਵਾਨੀਗੜ ’ਚ ਸਭ ਤੋਂ ਘੱਟ 1 ਪਾਜ਼ੀਟਿਵ ਕੇਸ ਆਇਆ ਹੈ । ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਆਹੂਜਾ ਨੇ ਦਿੱਤੀ।
ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਕੋਰੋਨਾਵਾਇਰਸ ਨੇ ਪਿਛਲੇ ਸਮੇਂ ਦੌਰਾਨ ਜਨ-ਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ।  ਉਨਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਨਾਲ ਕੋਵਿਡ-19 ਦੇ ਕੇਸਾਂ ’ਚ ਕਮੀ ਆਈ ਹੈ। ਉਨਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਨਵੇਂ ਕੇਸ 1 ਪ੍ਰਤੀ ਦਿਨ ਆ ਰਹੇ ਹਨ, ਜੋ ਕਿ ਰਾਹਤ ਭਰੀ ਖਬਰ ਹੈ। ਉਨਾ ਦੱਸਿਆ ਕਿ ਹੁਣ ਬਲਾਕ ’ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 18 ਹੈ।  ਉਨਾਂ ਦੱਸਿਆ ਕਿ ਭਾਵੇਂ ਕੇਸਾਂ ਵਿੱਚ ਕਮੀ ਆਈ ਹੈ ਪਰ ਫ਼ਿਰ ਵੀ ਅਵੇਸਲੇ ਨਾ ਹੋਇਆ ਜਾਵੇ ਸਗੋਂ ਪਹਿਲਾਂ ਵਾਂਗ ਹੀ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਬਲਾਕ ਐਜ਼ੂਕੇਟਰ ਗੁਰਵਿੰਦਰ ਸਿੰਘ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ’ਚ ਵੈਕਸੀਨ ਕਾਰਗਾਰ ਹਥਿਆਰ ਹੈ ਇਸ ਲਈ ਆਪਣੀ ਵਾਰੀ ਆਉਣ ’ਤੇ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਂਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਅੰਦਰ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਣ 18 ਤੋਂ 44 ਸਾਲ ਉਮਰ ਵਰਗ ਵਿੱਚ ਵੱਖ ਵੱਖ ਵਰਗ ਅਨੁਸਾਰ ਨਾਗਰਿਕਾਂ ਦੀ ਵੈਕਸੀਨੇਸ਼ਨ ਵੀ ਲਗਾਤਾਰ ਚੱਲ ਰਹੀ ਹੈ। ਇਹਨਾਂ ਵਰਗਾਂ ਵਿੱਚ ਵਿਦੇਸ਼ ਜਾ ਰਹੇ ਵਿਦਿਆਰਥੀਆਂ ਸਮੇਤ ਵੱਖ ਵੱਖ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮੇ, ਜੇਲ ਕੈਦੀ, ਉਦਯੋਗਿਕ ਕਾਮੇ, ਦੁਕਾਨਦਾਰ, ਜਿੰਮ ਮਾਲਕ ਅਤੇ ਕਾਮੇ, ਰੇਹੜੀ ਵਾਲੇ, ਹਰ ਤਰਾਂ ਦੇ ਸਮਾਨ ਵੰਡਣ ਵਾਲੇ, ਡਾਕ ਪਹੁੰਚਾਉਣ ਵਾਲੇ, ਸਾਰੇ ਡਰਾਈਵਰ ਅਤੇ ਉਹਨਾਂ ਦੇ ਸਹਿਯੋਗੀ, ਹੋਟਲਾਂ ਦੇ ਕਾਮੇ ਆਦਿ ਵਰਗ ਸ਼ਾਮਿਲ ਹਨ।

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39820 posts
  • 0 comments
  • 0 fans