ਸੰਗਰੂਰ, 13 ਜੂਨ- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ, ਬਮਾਲ ਬਲਾਕ ਧੂਰੀ ਦੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਨ ਲਾਈਨ ਹਿੱਸਾ ਲਿਆ। ਇਹ ਜਾਣਕਾਰੀ ਮੁਕਾਬਲੇ ਦੇ ਨੋਡਲ ਅਫਸਰ ਤੇ ਗਤੀਵਿਧੀ ਇੰਚਾਰਜ ਪੰਜਾਬੀ ਅਧਿਆਪਕਾ ਸੁਖਜਿੰਦਰ ਕੌਰ ਨੇ ਦਿੱਤੀ। ਅਧਿਆਪਕਾ ਸੁਖਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਮੁਖੀ ਹਰਦੇਵ ਸਿੰਘ ਜਵੰਧਾ (ਨੈਸ਼ਨਲ ਐਵਾਰਡੀ) ਦੀ ਪ੍ਰੇਰਨਾ ਹੇਠ ਕਵਿਤਾ ਉਚਾਰਨ ਮੁਕਾਬਲੇ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ । ਉਨ੍ਹਾਂ ਦੱਸਿਆ ਕਿ ਸੀਨੀਅਰ ਵਰਗ ਵਿੱਚੋਂ ਪਹਿਲੇ ਸਥਾਨ ‘ਤੇ ਦਸਵੀਂ ਜਮਾਤ ਦੀ ਮਨਜੋਤ ਕੌਰ, ਦੂਸਰੇ ਸਥਾਨ ‘ਤੇ ਨੌਂਵੀਂ ਜਮਾਤ ਦੀ ਇੰਦਰਜੀਤ ਕੌਰ ਅਤੇ ਤੀਸਰੇ ਸਥਾਨ ‘ਤੇ ਨੌਂਵੀਂ ਜਮਾਤ ਦੀ ਹੁਸਨਪ੍ਰੀਤ ਕੌਰ ਰਹੇ। ਇਸ ਮੌਕੇ ਸਕੂਲ ਮੁਖੀ ਵੱਲੋਂ ਸਬੰਧਤ ਅਧਿਆਪਕਾਂ ਅਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ। ਬਲਾਕ ਕੋਆਰਡੀਨੇਟਰ ਨਵਜੋਤ ਕੌਰ ਨੇ ਮੁੱਖ ਅਧਿਆਪਕ ਤੇ ਗਤੀਵਿਧੀ ਇੰਚਾਰਜ ਦੀ ਇਸ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਇੱਕ ਪੋਸਟਰ ਦੇ ਰੂਪ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਬਾਕੀ ਵਿਦਿਆਰਥੀਆਂ ਨਾਲ ਵੀ ਸਾਂਝਾ ਕੀਤਾ