Menu

ਅਮਰੀਕਾ: ਜਾਰਜ ਫਲਾਇਡ ਦੇ ਕਤਲ ਦੀ ਵੀਡੀਓ ਬਨਾਉਣ ਵਾਲੀ ਡਾਰਨੇਲਾ ਫਰੇਜ਼ੀਅਰ ਨੂੰ ਮਿਲਿਆ ਵਿਸ਼ੇਸ਼ ਪੁਲਿਟਜ਼ਰ ਐਵਾਰਡ

ਫਰਿਜ਼ਨੋ (ਕੈਲੀਫੋਰਨੀਆ), 12 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਪਿਛਲੇ ਸਾਲ ਇੱਕ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਨੂੰ ਗੋਰੇ ਪੁਲਿਸ ਅਧਿਕਾਰੀ ਦੁਆਰਾ ਧੋਣ ‘ਤੇ ਗੋਡਾ ਰੱਖਕੇ ਮਾਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦਰਦਨਾਕ ਘਟਨਾ ਨੂੰ ਇੱਕ ਲੜਕੀ ਡਾਰਨੇਲਾ ਫਰੇਜ਼ੀਅਰ ਨੇ ਆਪਣੇ ਮੋਬਾਈਲ ਫੋਨ ਕੈਮਰੇ ਵਿੱਚ ਕੈਦ ਕਰ ਲਿਆ ਸੀ। ਇਸ ਵੀਡੀਓ ਨੇ ਬਾਅਦ ਵਿੱਚ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਿੱਚ ਕਾਨੂੰਨੀ ਤੌਰ ‘ਤੇ ਮੱਦਦ ਵੀ ਕੀਤੀ ਸੀ। ਇਸ ਕੰਮ ਲਈ ਇਸ ਲੜਕੀ ਨੇ ਇਸ ਸਾਲ ਪੁਲਿਟਜ਼ਰ ਪੁਰਸਕਾਰ ਬੋਰਡ ਤੋਂ ਇੱਕ ਵਿਸ਼ੇਸ਼ ਪੁਰਸਕਾਰ ਜਿੱਤਿਆ ਹੈ। ਇਹ ਬੋਰਡ, ਜੋ ਹਰ ਸਾਲ ਦੇਸ਼ ਭਰ ਵਿੱਚ ਮਹੱਤਵਪੂਰਣ ਪੱਤਰਕਾਰੀ ਦੇ ਕੰਮਾਂ ਨੂੰ ਸਨਮਾਨ ਦਿੰਦਾ ਹੈ, ਨੇ ਜਾਰਜ ਫਲਾਇਡ ਦੀ ਹੱਤਿਆ ਦੀ ਹਿੰਮਤ ਨਾਲ ਰਿਕਾਰਡਿੰਗ ਕਰਨ ਲਈ ਫਰੇਜ਼ੀਅਰ ਨੂੰ ਵੱਕਾਰੀ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਹੈ। ਇਸਦੀ ਵੀਡੀਓ ਨੇ ਵਿਸ਼ਵ ਭਰ ਵਿੱਚ ਪੁਲਿਸ ਦੀ ਬੇਰਹਿਮੀ ਨੂੰ ਉਜਾਗਰ ਕੀਤਾ।  ਉਸ ਵੇਲੇ ਫਰੇਜ਼ੀਅਰ 17 ਸਾਲਾਂ ਦੀ ਸੀ ਜਦੋਂ ਉਸਨੇ ਪਿਛਲੇ ਸਾਲ ਮਈ ਵਿੱਚ ਮਿਨੀਐਪੋਲਿਸ ਦੇ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਦੁਆਰਾ ਫਲਾਈਡ ਦੀ ਜਾਨਲੇਵਾ ਗ੍ਰਿਫਤਾਰੀ ਰਿਕਾਰਡ ਕੀਤੀ ਸੀ।  ਉਸਦੀ ਗ੍ਰਿਫਤਾਰੀ ਵੇਲੇ ਉਹ ਆਪਣੇ 9 ਸਾਲਾਂ ਦੇ ਚਚੇਰਾ ਭਰਾ ਨਾਲ ਕੱਪ ਫੂਡਜ਼ ਨੇੜੇ ਘੁੰਮ ਰਹੀ ਸੀ। ਘਟਨਾ ਸਥਾਨ ‘ਤੇ ਉਸ ਦੇ ਸਬੂਤ ਵਾਇਰਲ ਹੋ ਗਏ ਸਨ ਅਤੇ ਵਿਸ਼ਵ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।ਅਮਰੀਕਾ ਦੀਆਂ ਮਸ਼ਹੂਰ ਹਸਤੀਆਂ ਅਤੇ  ਨੇਤਾਵਾਂ ਨੇ ਫਰੇਜ਼ੀਅਰ ਨੂੰ “ਨਾਇਕ” ਵਜੋਂ ਦਰਸਾਇਆ ਹੈ ਅਤੇ ਉਸਦੇ ਹੌਸਲੇ ਨੂੰ ਸਲਾਹਿਆ ਹੈ। ਫਰੇਜ਼ੀਅਰ ਨੇ ਮਾਰਚ ਵਿੱਚ ਚੌਵਿਨ ਦੇ ਮੁਕੱਦਮੇ ਵਿੱਚ ਗਵਾਹੀ ਵੀ ਦਿੱਤੀ ਸੀ, ਅਤੇ ਉਸਦੀ ਵੀਡੀਓ ਨੂੰ ਜਿਊਰੀ ਨੂੰ ਗਵਾਹੀ ਦੇ ਇੱਕ ਅਹਿਮ ਹਿੱਸੇ ਵਜੋਂ ਦਿਖਾਇਆ ਗਿਆ ਸੀ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39842 posts
  • 0 comments
  • 0 fans