Menu

ਅਮਰੀਕਾ ਵਿੱਚ ਪਹਿਲੇ ਮੁਸਲਿਮ ਫੈਡਰਲ ਜੱਜ ਦੀ ਸੈਨੇਟ ਦੁਆਰਾ ਕੀਤੀ ਗਈ ਪੁਸ਼ਟੀ

ਫਰਿਜ਼ਨੋ (ਕੈਲੀਫੋਰਨੀਆ), 12 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)- ਅਮਰੀਕਾ ਦੀ ਸੈਨੇਟ ਦੁਆਰਾ ਜ਼ਹੀਦ ਕੁਰੈਸ਼ੀ ਦੀ ਵੀਰਵਾਰ ਨੂੰ ਪਹਿਲੇ ਮੁਸਲਿਮ ਫੈਡਰਲ ਜੱਜ ਵਜੋਂ ਪੁਸ਼ਟੀ ਕੀਤੀ ਗਈ ਹੈ। ਕੁਰੈਸ਼ੀ, ਜੋ ਇਸ ਸਮੇਂ ਮੈਜਿਸਟਰੇਟ ਜੱਜ ਹਨ, ਨਿਊਜਰਸੀ ਜ਼ਿਲ੍ਹੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੇਵਾ ਨਿਭਾਉਣਗੇ। ਸੈਨੇਟ ਵਿੱਚ 81-16 ਵੋਟਾਂ ਨਾਲ ਉਹਨਾਂ ਦੀ ਇਸ ਪਦ ਲਈ ਪੁਸ਼ਟੀ ਕੀਤੀ ਗਈ। ਕੁਰੈਸ਼ੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੇ ਅਮਰੀਕੀ ਮੁਸਲਮਾਨ ਹੋਣਗੇ ਜੋ ਆਰਟੀਕਲ III ਦੇ ਫੈਡਰਲ ਜੱਜ ਵਜੋਂ ਸੇਵਾ ਕਰਨਗੇ। ਮੈਜਿਸਟਰੇਟ ਜੱਜ ਨਿਯੁਕਤ ਕਰਨ ਤੋਂ ਪਹਿਲਾਂ, ਕੁਰੈਸ਼ੀ ਰਿਟਰ ਡੈਨਜਿਗ ਦੇ ਵ੍ਹਾਈਟ ਕਾਲਰ ਕ੍ਰਿਮੀਨਲ ਡਿਫੈਂਸ ਐਂਡ ਇਨਵੈਸਟੀਗੇਸ਼ਨ ਗਰੁੱਪ ਦੇ ਪ੍ਰਮੁੱਖ ਅਤੇ ਫਰਮ ਦੇ ਪਹਿਲੇ ਚੀਫ ਡਾਇਵਰਸਿਟੀ ਅਫਸਰ ਸਨ। ਜਦਕਿ ਉਸ ਤੋਂ ਪਹਿਲਾਂ ਕੁਰੈਸ਼ੀ ਨੇ ਨਿਊਜਰਸੀ ਜ਼ਿਲ੍ਹੇ ਲਈ ਅਮਰੀਕਾ ਅਟਾਰਨੀ ਦੇ ਦਫਤਰ ਵਿੱਚ ਸਹਾਇਕ ਯੂਨਾਈਟਿਡ ਸਟੇਟ ਅਟਾਰਨੀ ਵਜੋਂ ਪੰਜ ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਰਚ ਵਿੱਚ ਵੰਨ ਸੁਵੰਨੇ ਵਿਅਕਤੀਆਂ ਵਾਲਾ 11 ਮੈਂਬਰੀ ਜੁਡੀਸ਼ੀਅਲ ਗਰੁੱਪ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿੱਚ  ਕੁਰੈਸ਼ੀ ਵੀ ਸ਼ਾਮਲ ਸੀ। ਉਸ ਵੇਲੇ ਬਾਈਡੇਨ ਨੇ ਕਿਹਾ ਸੀ ਕਿ ਜੇ ਇਹਨਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਇਤਿਹਾਸ ਰਚਿਆ ਜਾਵੇਗਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans