Menu

ਵੋਟਾਂ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਪਾਈਆਂ ਸਨ ਨਾ ਕਿ ਜੋਜੋ ਨੂੰ – ਸਰੂਪ ਸਿੰਗਲਾ, ਖ਼ਜ਼ਾਨਾ ਮੰਤਰੀ ਅਤੇ ਉਸਦੇ ਰਿਸ਼ਤੇਦਾਰ ਜੋਜੋ ਤੇ ਦੱਬ ਕੇ ਵਰੇ ਸਾਬਕਾ ਵਿਧਾਇਕ

ਹੀਰੋ ਸਾਈਕਲਾਂ ਦੇ ਕਾਰਖਾਨੇ ਦਾ ਦਿਓ ਪਤਾ, ਸਮਾਜ ਸੇਵੀ ਸੰਸਥਾਵਾਂ ਦੀ ਮਿਹਨਤ ਤੇ ਨਾ ਥਾਪੜੋ ਪਿੱਠ – ਸਿੰਗਲਾ

ਬਠਿੰਡਾ, 9 ਜੂਨ – ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ‘ਤੇ ਪ੍ਰਧਾਨ ਵਪਾਰ ਵਿੰਗ ਸਰੂਪ ਚੰਦ ਸਿੰਗਲਾ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਜੇਜੀਤ ਜੋਹਲ ‘ਤੇ ਵਰਦਿਆਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਬਣਦੀ ਹੈ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਜਿੱਤੇ ਹੋਏ ਵਿਧਾਇਕ ਨੂੰ ਸਵਾਲ ਕਰੇ ਅਤੇ ਵਿਧਾਇਕ ਦਾ ਫ਼ਰਜ਼ ਬਣਦਾ ਹੈ ਉਹ ਵਿਰੋਧੀ ਧਿਰਾਂ ਵੱਲੋਂ ਉਠਾਈਆਂ ਜਾਂਦੀਆਂ ਸਮੱਸਿਆਵਾਂ ਦਾ ਜਵਾਬ ਦੇਵੇ ਪਰ ਇਸ ਦੌਰਾਨ ਸ਼ਹਿਰ ਬਠਿੰਡਾ ਦੇ ਵਿਧਾਇਕ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ ਜੋਜੋ ਕੌਣ ਹੁੰਦਾ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬ ਦੇਵੇਗਾ ਤੇ ਵਿਰੋਧੀ ਧਿਰ ਤੇ ਖਾਸ ਕਰ ਸਾਬਕਾ ਵਿਧਾਇਕ ਨੂੰ ਸਵਾਲ ਕਰੇਗਾ। ਸਿੰਗਲਾ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਵੋਟਾਂ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਪਾਈਆਂ ਸਨ ਨਾ ਕਿ ਜੋਜੋ ਨੂੰ ,ਜੋ ਸ਼ਹਿਰ ਵਿੱਚ ਆਪਣੀ ਧੌਂਸ ਜਮਾ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ।
ਸਾਬਕਾ ਵਿਧਾਇਕ ਨੇ ਸਵਾਲ ਕੀਤਾ ਕਿ ਜੇਕਰ ਖਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਵਿੱਚ ਦਮ ਹੈ ਤਾਂ ਉਹ ਸਾਢੇ ਚਾਰ ਸਾਲ ਪਹਿਲਾਂ ਲੋਕਾਂ ਦੀ ਕਚਹਿਰੀ ਵਿੱਚ ਕੀਤੇ ਹੀਰੋ ਸਾਈਕਲਾਂ ਦਾ ਕਾਰਖਾਨਾ ਖੋਲ੍ਹਣ ਵਾਲ਼ੇ ਗੁੰਮਰਾਹਕੁਨ ਵਾਅਦੇ ਤਹਿਤ ਉਸ ਕਾਰਖਾਨੇ ਦਾ ਪਤਾ ਦੇਣ ਜਿਸ ਦੇ ਨਾਮ ਤੇ ਵੋਟਾਂ ਮੰਗੀਆਂ ਤੇ ਜਿੱਤ ਹਾਸਲ ਕੀਤੀ। ਵਿਧਾਇਕ ਨੇ ਕਿਹਾ ਕਿ ਉਹ ਜਵਾਬ ਦੇਣ ਸ਼ਹਿਰ ਵਿਚ ਸਾਫ਼ ਪੀਣ ਵਾਲਾ ਪਾਣੀ, ਸੁੰਦਰ ਸੜਕਾਂ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਕਿੱਥੇ ਹੈ? ਸਰਕਾਰ ਦੇ ਆਖ਼ਰੀ ਸਮੇਂ ਵਿੱਚ ਆ ਕੇ ਧੜਾ ਧੜ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਪੁਰਾਣੀਆਂ ਟਾਈਲਾਂ ਪੁੱਟ ਕੇ ਨਵਾਂ ਰੂਪ ਦੇ ਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦਾ ਜਨਤਾ ਜਵਾਬ ਮੰਗਦੀ ਹੈ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਕੋਵਿਡ ਸੈਂਟਰਾਂ ਤੇ ਫੋਟੋ ਸੈਸ਼ਨ ਨਾ ਕਰਾਕੇ ਲੋਕਾਂ ਦੀ ਮੱਦਦ ਕਰਨ ਦੀ ਸਲਾਹ ਦਿੱਤੀ ਅਤੇ ਸਵਾਲ ਕੀਤਾ ਕਿ ਡੇਢ ਸਾਲ ਪਹਿਲਾਂ ਇਕੱਤਰ ਕੀਤਾ ਫੰਡ ਕਿੱਥੇ ਖਰਚਿਆ।
ਇਸ ਮੌਕੇ ਹਰਪਾਲ ਸਿੰਘ ਢਿੱਲੋਂ, ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ, ਬਲਵੰਤ ਰਾਏ ਨਾਥ, ਹਰਜੀਤ ਸਿਵੀਆਂ, ਹੈਪੀ ਕੰਵਰ, ਮੋਹਿਤ ਠਾਕੁਰ, ਮਨਪ੍ਰੀਤ ਗੋਸਲ ਆਦਿ ਹਾਜ਼ਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans