Menu

ਓਕਲਾਹੋਮਾ ਵਿੱਚ ਕੋਰੋਨਾ ਵੈਕਸੀਨ ਦੀਆਂ ਹਜ਼ਾਰਾਂ ਖੁਰਾਕਾਂ ਨੂੰ ਜਾ ਸਕਦਾ ਹੈ ਸੁੱਟਿਆ

ਫਰਿਜ਼ਨੋ (ਕੈਲੀਫੋਰਨੀਆ), 9 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਓਕਲਾਹੋਮਾ ਦੇ ਸਿਹਤ ਵਿਭਾਗ  ਅਨੁਸਾਰ ਆਉਣ ਵਾਲੇ ਹਫਤਿਆਂ ਵਿੱਚ ਮਿਆਦ ਪੁੱਗਣ ਵਾਲੀਆਂ ਹਜ਼ਾਰਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ ਸੁੱਟਿਆ ਜਾ ਸਕਦਾ ਹੈ। ਓਕਲਾਹੋਮਾ ਸਿਹਤ ਵਿਭਾਗ ਦੇ ਡਿਪਟੀ ਕਮਿਸ਼ਨਰ, ਕੀਥ ਰੀਡ ਨੇ ਦੱਸਿਆ ਕਿ ਕੁੱਝ ਹਜ਼ਾਰ ਟੀਕੇ ਜੋ ਇਸ ਤੋਂ ਪਹਿਲਾਂ ਬਰਬਾਦ ਹੋ ਚੁੱਕੇ ਹਨ ਅਤੇ ਲੱਗਭਗ 80,000 ਜੌਹਨਸਨ ਐਂਡ ਜੌਹਨਸਨ ਖੁਰਾਕਾਂ ਜੂਨ ਦੇ ਅੰਤ ਤੱਕ ਖਤਮ ਹੋਣ ਵਾਲੀਆਂ ਹਨ। ਇਹਨਾਂ ਦੀ ਮਿਆਦ ਪੁੱਗਣ ਕਾਰਨ ਇਹ ਖੁਰਾਕਾਂ ਨਸ਼ਟ ਕੀਤੀਆਂ ਜਾ ਸਕਦੀਆਂ ਹਨ। ਸਟੇਟ ਦੇ ਸਿਹਤ ਵਿਭਾਗ ਦੇ ਅਨੁਸਾਰ ਟੀਕਾਕਰਨ ਮੁਹਿੰਮ ਦੌਰਾਨ ਟੀਕੇ ਲਗਵਾਉਣ ਵਿੱਚ ਆਈ ਕਮੀ ਕਾਰਨ ਵੈਕਸੀਨ ਦੀਆਂ ਖੁਰਾਕਾਂ ਦੀ ਮਿਆਦ ਪੁੱਗ ਰਹੀ ਹੈ। ਓਕਲਾਹੋਮਾ ਵਿੱਚ ਟੀਕਾਕਰਨ ਦੀ ਗਿਣਤੀ ਤਹਿਤ ਪ੍ਰਤੀ ਦਿਨ ਦੇ ਲੱਗਭਗ 8,000 ਸ਼ਾਟਜ਼ ਤੋਂ ਘੱਟ ਕੇ 4,500  ਤੱਕ ਹੋ ਗਈ ਹੈ।  ਲੋਕਾਂ ਦੁਆਰਾ ਟੀਕਾ ਲਗਵਾਉਣ ਸਬੰਧੀ ਘਟੇ ਉਤਸ਼ਾਹ ਕਰਕੇ ,ਕੋਰੋਨਾ ਟੀਕੀਆ ਦੀ ਸਪਲਾਈ ਇਸਦੀ ਮੰਗ ਤੋਂ ਜਿਆਦਾ ਹੈ, ਇਸ ਕਰਕੇ ਇਹਨਾਂ ਦੀ ਮਿਆਦ ਲੰਘ ਰਹੀ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਨੂੰ ਸੁੱਟਿਆ ਜਾ ਸਕਦਾ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਅਨੁਸਾਰ ਓਕਲਾਹੋਮਾ ਵਿੱਚ, 42% ਆਬਾਦੀ ਨੂੰ ਕੋਵਿਡ-19 ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ, ਅਤੇ 34% ਵਸਨੀਕਾਂ ਨੂੰ ਪੂਰੀ ਤਰਾਂ ਟੀਕਾ ਲਗਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਇਹ ਗਿਣਤੀ ਰਾਸ਼ਟਰੀ ਔਸਤ ਤੋਂ ਘੱਟ ਹੈ ਅਤੇ  ਸੀ ਡੀ ਸੀ ਨੇ ਦੱਸਿਆ ਕਿ ਸੋਮਵਾਰ ਤੱਕ, 51% ਅਮਰੀਕੀਆਂ ਨੂੰ ਟੀਕੇ ਦੀ ਇੱਕ ਖੁਰਾਕ ਮਿਲੀ ਹੈ ਅਤੇ 42% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans