Menu

ਯੂਟਾ ਵਿੱਚ ਏਸ਼ੀਅਨ ਫੂਡ ਟਰੱਕ ਨੂੰ ਬਣਾਇਆ ਨਸਲੀ ਨਫਰਤ ਦਾ ਸ਼ਿਕਾਰ

ਫਰਿਜ਼ਨੋ (ਕੈਲੀਫੋਰਨੀਆ), 9 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੇ ਯੂਟਾ ਵਿੱਚ ਇੱਕ ਏਸ਼ੀਅਨ ਫੂਡ ਟਰੱਕ ਨਸਲਵਾਦੀ ਨਫਰਤ ਦਾ ਸ਼ਿਕਾਰ ਹੋਇਆ ਹੈ। ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਟ ਲੇਕ ਸਿਟੀ ਦੇ ਉੱਤਰ ਵਿਚ ਏਸ਼ੀਅਨ ਫੂਡ ਟਰੱਕ ਨਸਲਵਾਦੀ ਸ਼ਬਦਾਂ ਅਤੇ ਤਸਵੀਰਾਂ ਦਾ ਸ਼ਿਕਾਰ ਹੋਇਆ ਹੈ। ਫਿਲਪੀਨੋ ਅਤੇ ਏਸ਼ੀਅਨ  ਪਕਵਾਨਾਂ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਯਮ ਯਮ ਫੂਡ ਟਰੱਕ ਨੇ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ ‘ਤੇ ਚਿੱਟੀ ਸਪਰੇਅ ਨਾਲ ਬਣੀਆਂ ਨਸਲਵਾਦੀ ਤਸਵੀਰਾਂ ਆਦਿ ਸਾਂਝੀਆਂ ਕੀਤੀਆਂ ਹਨ। ਪੁਲਿਸ ਅਧਿਕਾਰੀ ਇਸ ਘਟਨਾ ਨੂੰ ਸੰਭਾਵਿਤ ਤੌਰ ‘ਤੇ ਨਫਰਤੀ ਅਪਰਾਧ ਮੰਨ ਰਹੇ ਹਨ। ਫਿਲਹਾਲ ਇਸ ਮਾਮਲੇ ਵਿੱਚ  ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ।ਸਟਾਪ ਏ ਏ ਪੀ ਆਈ ਸੰਸਥਾ ਨੂੰ ਮਾਰਚ 2020 ਤੋਂ ਮਾਰਚ 2021 ਤੱਕ ਨਫਰਤੀ ਘਟਨਾਵਾਂ ਦੀਆਂ 6,600 ਤੋਂ ਵੱਧ ਰਿਪੋਰਟਾਂ ਮਿਲੀਆਂ ਹਨ। ਇਹਨਾਂ ਵਿੱਚ 12% ਸਰੀਰਕ ਹਮਲੇ ਅਤੇ 10% ਨਾਗਰਿਕ ਅਧਿਕਾਰਾਂ ਦੀ ਉਲੰਘਣਾ ,ਜਿਵੇਂ ਕਿ ਕੰਮ ਵਾਲੀ ਥਾਂ ‘ਤੇ ਵਿਤਕਰਾ ਅਤੇ ਕਿਸੇ ਸੇਵਾ ਤੋਂ ਇਨਕਾਰ ਸ਼ਾਮਲ ਹੈ। ਏਸ਼ੀਅਨ ਭਾਈਚਾਰੇ ਦੇ ਲੋਕਾਂ ਨਾਲ ਹੁੰਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲੀ ਬਾਈਡੇਨ ਪ੍ਰਸ਼ਾਸਨ ਵੱਲੋਂ ਢੁੱਕਵੇਂ ਕਦਮ ਚੁੱਕੇ  ਜਾ ਰਹੇ ਹਨ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In