Menu

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਜੈਪਾਲ ਭੁੱਲਰ ਤੇ ਉਸਦੇ ਸਾਥੀ ਜਸਪ੍ਰੀਤ ਦਾ ਕੀਤਾ ਐਨਕਾਊਂਟਰ

ਚੰਡੀਗੜ੍ਹ, 9 ਜੂਨ – ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਨਜ਼ਦੀਕ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਨਾਮੀ ਗੈਂਗਸਟਰ ਅਤੇ ਲੁਧਿਆਣਾ ਜਿਲੇ ਅਧੀਨ ਪੈਂਦੇ ਜਗਰਾਓਂ ਵਿਖੇ ਦੋ ਪੁਲਿਸ ਅਧਿਕਾਰੀਆਂ ਨੂੰ ਹਲਾਕ ਕਰਨ ਵਾਲੇ ਜੈਪਾਲ ਭੁੱਲਰ ਤੇ ਉਸਦੇ ਸਾਥੀ ਜਸਪ੍ਰੀਤ ਨੂੰ ਐਨਕਾਊਂਟਰ ਕਰ ਮਾਰ ਮੁਕਾਇਆ ਹੈ। ਦੱਸਿਆ ਜਾਂਦਾ ਹੈ ਕਿ ਦੋਹਾਂ ਗੈਂਗਸਟਰਾਂ ਵੱਲੋਂ ਬੀਤੀ 15 ਮਈ ਦਿਨ ਸ਼ਨੀਵਾਰ ਨੂੰ ਜਗਰਾਉਂ ਵਿਖੇ ਪੁਲਿਸ ਨਾਲ ਹੋਏ ਆਹਮੋ-ਸਾਹਮਣੇ ਦੇ ਮੁਕਾਬਲੇ ਦੌਰਾਨ ਦੋ ਥਾਣੇਦਾਰਾਂ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ, ਜਿਸਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦੀ ਭਾਲ ਲਗਾਤਾਰ ਜਾਰੀ ਸੀ। ਜਾਣਕਾਰੀ ਮੁਤਾਬਿਕ ਇਹ ਕਾਰਵਾਈ ਪੰਜਾਬ ਦੀ ਓਕੂ ਟੀਮ ਅਤੇ ਕੋਲਕਾਤਾ ਦੀ ਐਸਟੀਐਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ ਹੈ। ਫਿਰੋਜ਼ਪੁਰ ਦਾ ਰਹਿਣ ਵਾਲਾ ਅਪਰਾਧੀ ਜੈਪਾਲ ਭੁੱਲਰ ਦੋ ਏਐਸਆਈ ਦੇ ਕਤਲ ਮਾਮਲੇ ਤੋਂ ਇਲਾਵਾ ਹੋਰ ਵੀ ਮਾਮਲਿਆਂ ਵਿੱਚ ਲੋੜੀਂਦਾ ਸੀ।

ਸੂਤਰਾਂ ਦੇ ਹਵਾਲੇ ਤੋਂ ਆ ਰਹੀ ਖ਼ਬਰ ਅਨੁਸਾਰ ਪੁਲਿਸ ਤਿੰਨ ਦਿਨ ਤੋਂ ਕੋਲਕਤਾ ਚ ਇਹਨਾ ਦੋਨਾ ਦੀ ਰੈਕੀ ਕਰ ਰਹੀ ਸੀ। ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਕੋਲਕਤਾ ਚ ਇੱਕ ਹੋਟਲ ਚ ਰੁਕੇ ਹੋਏ ਸਨ। ਉਸਤੋਂ ਬਾਅਦ ਓਹਨਾ ਇੱਕ ਘਰ ਵਿਚ ਪਨਾਹ ਲਈ। ਪੁਲਿਸ ਨੇ ਘੇਰਾ ਪਾ ਲਿਆ। ਪੁਲਸ ਵੱਲੋਂ ਦੋਨਾ ਨੂੰ ਸਮਰਪਣ ਕਰਨ ਲਈ ਆਖਿਆ ਗਿਆ ਪਰ ਅੱਗੋਂ ਦੋਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਜੁਆਬੀ ਫਾਇਰਿੰਗ ਚ ਦੋਨਾ ਦੀ ਮੌਤ ਹੋ ਗਈ। ਸੂਤਰਾਂ ਮੁਤਾਬਿਕ ਇਸ ਆਪ੍ਰੇਸ਼ਨ ਚ ਦੋ ਤਿੰਨ ਸਟੇਟਾਂ ਦੀ ਭੂਮਿਕਾ ਰਹੀ ਹੈ।

ਗੁਜਰਾਤ ਦੇ ਭਰੂਚ ‘ਚ ਭਗਵੰਤ ਮਾਨ ਨੇ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ…

ਚੰਡੀਗੜ੍ਹ ‘ਚ ਨਹੀਂ ਬਣੀ ਗੱਲ,…

ਨਵੀਂ ਦਿੱਲੀ, 17 ਅਪ੍ਰੈਲ 2024: ਅਨੁਸੂਚਿਤ ਜਾਤੀਆਂ ਲਈ…

ਸਲਮਾਨ ਖਾਨ ਦੇ ਘਰ ‘ਤੇ…

17 ਅਪ੍ਰੈਲ 2024- ਬਾਲੀਵੁੱਡ ਅਦਾਕਾਰ ਸਲਮਾਨ ਖਾਨ…

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ…

17 ਅਪ੍ਰੈਲ 2024- ਇੰਦੌਰ ‘ਚ ਇਕ 40…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39782 posts
  • 0 comments
  • 0 fans