Menu

ਉੱਤਰੀ ਕੈਰੋਲਿਨਾ ‘ਚ ਹਾਈ ਸਕੂਲ ਦੇ ਵਿਦਿਆਰਥੀ ਨੂੰ ਮੈਕਸੀਕਨ ਝੰਡਾ ਪਹਿਨਣ ਕਰਕੇ ਕੀਤਾ ਡਿਪਲੋਮਾ ਦੇਣ ਤੋਂ ਇਨਕਾਰ

ਫਰਿਜ਼ਨੋ (ਕੈਲੀਫੋਰਨੀਆ), 8 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਉੱਤਰੀ ਕੈਰੋਲਿਨਾ ਦੇ ਇਕ ਹਾਈ ਸਕੂਲ ਨੇ ਵੀਰਵਾਰ ਨੂੰ ਇੱਕ ਵਿਦਿਆਰਥੀ ਨੂੰ ਉਸਦਾ ਡਿਪਲੋਮਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਗ੍ਰੈਜੂਏਸ਼ਨ  ਸਮਾਰੋਹ ਵੇਲੇ ਆਪਣੇ ਗਾਊਨ ਉੱਤੇ ਮੈਕਸੀਕਨ ਝੰਡਾ ਪਾਇਆ ਹੋਇਆ ਸੀ।ਏਸ਼ੇਬਰੋ ਹਾਈ ਸਕੂਲ ਦੇ ਡਿਗਰੀ ਵੰਡ ਸਮਾਗਮ ਵਿੱਚ ਏਵਰ ਲੋਪੇਜ਼ ਨਾਮ ਦਾ ਇਹ ਵਿਦਿਆਰਥੀ ਸਮਾਰੋਹ ਵਾਲੇ ਗਾਊਨ ਉੱਪਰ ਮੈਕਸੀਕੋ ਦਾ ਝੰਡਾ ਪਾ ਕੇ ਸ਼ਾਮਲ ਹੋਇਆ, ਇਸ ਦੌਰਾਨ ਪ੍ਰਿੰਸੀਪਲ ਨੇ ਉਸ ਨੂੰ ਅਸਲ ਡਿਪਲੋਮਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਲੋਪੇਜ਼ ਨੇ ਕਿਹਾ ਕਿ ਇਹ ਸਭ ਉਸਨੇ ਆਪਣੇ ਮੈਕਸੀਕਨ ਮੂਲ ਦੇ ਪਰਿਵਾਰ ਲਈ ਕੀਤਾ ਹੈ। ਜਦਕਿ ਸਕੂਲ ਨੇ ਦੱਸਿਆ ਕਿ ਇਹ ਕਦਮ ਲੋਪੇਜ਼ ਦੁਆਰਾ ਸਕੂਲ ਦੇ ਡਰੈਸ ਕੋਡ ਦੀ ਉਲੰਘਣਾ ਕਰਨ ਕਰਕੇ ਪੁੱਟਿਆ ਗਿਆ ਹੈ। ਇਸ ਸਮਾਰੋਹ ਤੋਂ ਬਾਅਦ, ਲੋਪੇਜ਼ ਅਤੇ ਉਸਦੇ ਮਾਪਿਆਂ ਨੇ ਸਕੂਲ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਪ੍ਰਿੰਸੀਪਲ ਪੈਨੀ ਕੁੱਕਸ ਵੀ ਸ਼ਾਮਲ ਸੀ। ਇਸ ਦੌਰਾਨ ਕੁੱਕਸ ਨੇ ਝੰਡਾ ਪਹਿਨੇ ਲੋਪੇਜ਼ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ, ਪਰ ਉਸਨੇ ਇਨਕਾਰ ਕਰ ਦਿੱਤਾ। ਕੁੱਕਸ ਨੇ ਫਿਰ ਲੋਪੇਜ਼ ਅਤੇ ਉਸ ਦੇ ਪਰਿਵਾਰ ਨੂੰ ਅਧਿਕਾਰੀਆਂ ਦੀ ਸਹਾਇਤਾ ਨਾਲ ਸਕੂਲ ਤੋਂ ਬਾਹਰ ਕੱਢ ਦਿੱਤਾ। ਸ਼ਨੀਵਾਰ ਰਾਤ ਤੱਕ, ਵੀ ਲੋਪੇਜ਼ ਨੂੰ ਡਿਪਲੋਮਾ ਪ੍ਰਾਪਤ ਨਹੀਂ ਹੋਇਆ ਸੀ। ਇਸ ਲਈ ਲੋਪੇਜ਼ ਦੀ ਸਹਾਇਤਾ ਲਈ  “ਗਿਵ ਦਿਸ ਮੈਨ ਹਿਜ ਡਿਪਲੋਮਾ” ਨਾਮ ਵਾਲੀ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਹੈ ਜਿਸ ਉੱਤੇ ਤਕਰੀਬਨ 85,000 ਹਸਤਾਖਰ ਹਨ। ਸਕੂਲ ਨੇ ਵੀ ਇਸ ਲਈ ਮੁਆਫੀ ਨਹੀਂ ਮੰਗੀ, ਬਲਕਿ ਡਰੈਸ ਕੋਡ ਦੀ ਉਲੰਘਣਾ  ‘ਤੇ ਜ਼ੋਰ ਦਿੱਤਾ ਹੈ। ਲੋਪੇਜ਼ ਦੀ ਹਮਾਇਤ ਵਿੱਚ ਲੱਗਭਗ 30 ਲੋਕ ਸ਼ੁੱਕਰਵਾਰ ਨੂੰ ਏਸ਼ੇਬੋਰੋ ਹਾਈ ਸਕੂਲ ਦੇ ਬਾਹਰ ਵੀ ਇਕੱਠੇ ਹੋਏ ਸਨ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In