Menu

ਅਮਰੀਕਾ: ਜੈਫ ਬੇਜੋਸ ਕਰਨਗੇ ਪੁਲਾੜ ਦੀ ਯਾਤਰਾ

ਫਰਿਜ਼ਨੋ (ਕੈਲੀਫੋਰਨੀਆ), 8 ਜੂਨ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਐਮਾਜੋਨ ਦੇ ਫਾਉਂਡਰ ਜੈਫ ਬੇਜੋਸ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਹੈ  ਕਿ ਉਹ ਅਤੇ ਉਸ ਦਾ ਭਰਾ 20 ਜੁਲਾਈ ਨੂੰ ਆਪਣੀ ਨਿੱਜੀ ਰਾਕੇਟ ਕੰਪਨੀ ਦੀ ਪਹਿਲੀ ਪੁਲਾੜ ਯਾਤਰਾ ਦੀ ਉਡਾਨ ਦੇ ਸਮੂਹ ਵਿੱਚ ਸ਼ਾਮਲ ਹੋਣਗੇ । ਬੇਜੋਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜ ਸਾਲਾਂ ਦੀ ਉਮਰ ਤੋਂ ਉਸਦਾ ਸੁਪਨਾ ਪੁਲਾੜ ਦੀ ਯਾਤਰਾ ਕਰਨ ਦਾ ਸੀ। ਮਈ ਵਿੱਚ, ਐਮਾਜੋਨ ਦੇ ਸੰਸਥਾਪਕ ਦੀ ਰਾਕੇਟ ਕੰਪਨੀ, ਬਲਿਊ ਓਰਿਜਨ, ਨੇ ਐਲਾਨ ਕੀਤਾ ਸੀ ਕਿ ਇਸ ਦੀ ਨਵੀਂ ਉਡਾਣ, ਜੋ ਕਿ ਹਰ ਉਡਾਣ ਵਿੱਚ ਛੇ ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤੀ ਗਈ ਹੈ, ਦੀ ਇੱਕ ਹੋਰ ਸੀਟ ਦੀ ਉੱਚ ਬੋਲੀ ਲਈ ਨਿਲਾਮੀ ਕੀਤੀ ਜਾਵੇਗੀ। ਸਪੇਸ ਯਾਤਰਾ ਲਈ ਇੱਕ ਸੀਟ ਵਾਸਤੇ  ਨਿਲਾਮੀ ਨੂੰ ਬਲਿਊ ਓਰਿਜਨ.ਕਾੱਮ ‘ਤੇ ਤਿੰਨ ਹਿੱਸਿਆਂ ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲੇ 5 ਮਈ ਤੋਂ 19 ਮਈ ਤੱਕ ਦੇ ਪੜਾਅ ਵਿੱਚ, ਲੋਕਾਂ ਨੂੰ ਵੈਬਸਾਈਟ ‘ਤੇ ਕਿਸੇ ਵੀ ਰਕਮ ਦੀ ਬੋਲੀ ਲਗਾਉਣ ਦੀ ਆਗਿਆ ਦਿੱਤੀ ਗਈ ਸੀ। 19 ਮਈ ਤੋਂ ਬਾਅਦ, ਬੋਲੀ ਨੂੰ ਖੋਲ੍ਹਿਆ ਗਿਆ ਸੀ, ਅਤੇ 12 ਜੂਨ ਨੂੰ ਬਲਿਊ ਓਰਿਜਨ ਜੇਤੂ ਨੂੰ ਨਿਰਧਾਰਤ ਕਰਨ ਲਈ ਇੱਕ ਲਾਈਵ ਨਿਲਾਮੀ ਕਰੇਗੀ । ਕੰਪਨੀ ਨੇ ਕਿਹਾ ਕਿ ਇਸ ਨਾਲ ਇਕੱਠੀ ਕੀਤੀ ਗਈ ਰਾਸ਼ੀ ਨੂੰ ਬਲਿਊ ਓਰਿਜਨ ਦੀ ਫਾਊਡੇਸ਼ਨ  ਨੂੰ ਦਿੱਤਾ ਜਾਵੇਗਾ, ਜੋ ਸਟੈਮ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In