Menu

ਅਮਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਭਾਰਤੀ ਵਿਅਕਤੀ ਨੂੰ ਹੋਈ 14 ਸਾਲ ਦੀ ਕੈਦ

ਫਰਿਜ਼ਨੋ (ਕੈਲੀਫੋਰਨੀਆ), 8 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਕੰਪਨੀ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ 14 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਸਿਆਟਲ ਦੀ ਇੱਕ ਅਦਾਲਤ ਨੇ ਇਸ ਭਾਰਤੀ ਨੂੰ ਆਪਣੇ ਮਾਲਕ ਨਾਲ ਲੱਗਭਗ 800,000 ਡਾਲਰ ਦੇ ਉਪਕਰਣਾਂ ਦੀ ਵਿਕਰੀ ਵਿੱਚ ਧੋਖਾ ਕਰਨ ਦੇ ਦੋਸ਼ ਲਈ ਸਜਾ ਸੁਣਾਈ ਹੈ। 42 ਸਾਲਾਂ ਭਾਰਤੀ ਅਰੁਣ ਕੁਮਾਰ ਸਿੰਗਾਲ ਨੂੰ 3 ਜਨਵਰੀ ਨੂੰ ਇਸ ਧੋਖਾਧੜੀ ਲਈ ਦੋਸ਼ੀ ਮੰਨਿਆ ਗਿਆ ਸੀ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪਵੇਗਾ। ਅਮਰੀਕਾ ਦੇ ਜ਼ਿਲ੍ਹਾ ਜੱਜ ਰਿਚਰਡ ਏ ਜੋਨਸ ਦੁਆਰਾ 4 ਜੂਨ ਨੂੰ ਇਹ ਸਜਾ ਸੁਣਾਈ ਗਈ ਹੈ। ਕੇਸ ਵਿਚਲੇ ਰਿਕਾਰਡਾਂ ਅਨੁਸਾਰ, 2014 ਵਿੱਚ ਅਰੁਣ ਸਪੇਸਲੇਬਜ਼ ਹੈਲਥਕੇਅਰ ਇੰਕ. ਵਿੱਚ ਗਲੋਬਲ ਪ੍ਰੋਡਕਟ ਸਪੋਰਟ ਦੇ ਡਾਇਰੈਕਟਰ ਸਨ। ਇਹ ਕੰਪਨੀ 1950 ਦੇ ਦਹਾਕੇ ਵਿੱਚ ਪੁਲਾੜ ਯਾਤਰੀਆਂ ਲਈ ਮੈਡੀਕਲ ਮੋਨੀਟਰਿੰਗ ਕਰਨ ਵਾਲੇ ਯੰਤਰ ਬਣਾਉਣ ਲਈ ਸਥਾਪਿਤ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸਨੇ ਹਸਪਤਾਲਾਂ ਅਤੇ ਕਲੀਨਿਕਾਂ ਲਈ ਡਾਕਟਰੀ ਮੋਨੀਟਰਿੰਗ ਕਰਨ ਵਾਲੇ ਉਪਕਰਣਾਂ ਨੂੰ ਸ਼ਾਮਲ ਕਰਕੇ ਕਾਰੋਬਾਰ ਵਿੱਚ ਵਾਧਾ ਕੀਤਾ ਸੀ।ਅਰੁਣ ਨੂੰ ਵਰਤੇ ਗਏ ਉਪਕਰਣਾਂ ਨੂੰ ਦੁਬਾਰਾ ਵੇਚਣ ਲਈ ਇੰਚਾਰਜ ਲਗਾਇਆ ਗਿਆ ਸੀ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਉਪਕਰਣ ਵੇਚਣ ਦੀ ਬਜਾਏ ਅਰੁਣ ਨੇ ਟੈਕਸਸ ਦੀ  ਇੱਕ ਕੰਪਨੀ ਨੂੰ ਬਹੁਤ ਘੱਟ ਕੀਮਤ ‘ਤੇ ਉਪਕਰਣਾਂ ਦੀ ਬੋਲੀ ਲਗਾਉਣ ਦੀ ਯੋਜਨਾ ਬਣਾਈ। ਬਾਅਦ ਵਿੱਚ ਉਸਨੇ ਆਪਣੇ ਦੁਆਰਾ ਬਣਾਈ ਗਈ ਇੱਕ ਸ਼ੈੱਲ ਕੰਪਨੀ ਦੀ ਵਰਤੋਂ  ਟੈਕਸਸ ਦੀ ਕੰਪਨੀ ਤੋਂ ਮੁਨਾਫੇ ਵਿੱਚ ਉਪਕਰਣ ਖਰੀਦਣ ਲਈ ਕੀਤੀ। ਫਿਰ ਅਰੁਣ ਨੇ ਉਪਕਰਣਾਂ ਨੂੰ ਇੱਕ ਮਿਨੇਸੋਟਾ ਦੀ ਕੰਪਨੀ ਨੂੰ ਬਹੁਤ ਜ਼ਿਆਦਾ ਕੀਮਤ ਤੇ ਵੇਚ ਦਿੱਤਾ ਅਤੇ  ਇਸ ਧੋਖਾਧੜੀ ਸਕੀਮ ਰਾਹੀਂ ਸਿੰਗਲ ਨੇ 780,000 ਡਾਲਰ ਤੋਂ ਵੱਧ ਦਾ ਮੁਨਾਫਾ ਕਮਾਇਆ।ਕੰਪਨੀ ਦੁਆਰਾ ਸਿੰਗਲ ਨੂੰ ਬਰਖਾਸਤ ਕਰਨ ਤੋਂ ਬਾਅਦ ਸਨੋਕਲੈਮੀ ਪੁਲਿਸ ਵਿਭਾਗ  ਅਤੇ ਐੱਫ ਬੀ ਆਈ ਨੂੰ ਸੰਭਾਵਤ ਧੋਖਾਧੜੀ ਦੀ ਜਾਣਕਾਰੀ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans