Menu

ਅਮਰੀਕਾ: ਘਰੇਲੂ ਝਗੜੇ ਦੌਰਾਨ 3 ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਕਰਕੇ ਕੀਤਾ ਜਖਮੀ

ਫਰਿਜ਼ਨੋ (ਕੈਲੀਫੋਰਨੀਆ), 4 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਡੇਲਾਵੇਅਰ  ਵਿੱਚ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਨ ਗਏ  ਵਿਲਮਿੰਗਟਨ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜਖਮੀ ਕਰਨ ਦੀ ਘਟਨਾ ਵਾਪਰੀ ਹੈ। ਇਸ ਹਮਲੇ ਬਾਰੇ ਵਿਲਮਿੰਗਟਨ ਪੁਲਿਸ ਨੇ ਦੱਸਿਆ ਕਿ ਸਮੀਰਨਾ, ਡੇਲਾਵੇਅਰ ਦੇ 31 ਸਾਲਾਂ ਵਿਅਕਤੀ ਬਰਨਾਰਡ ਗੁਡਵਿਨ ਨੇ ਘਰੇਲੂ ਝਗੜੇ ਦੀ ਸੂਚਨਾ ‘ਤੇ ਕਾਰਵਾਈ ਕਰਨ ਗਏ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ,ਜਿਸ ਉਪਰੰਤ ਵੀਰਵਾਰ ਸਵੇਰੇ 12 ਘੰਟਿਆਂ ਬਾਅਦ ਇਸ ਵਿਅਕਤੀ ਨੂੰ  ਜ਼ਖ਼ਮੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਹੋਏ ਤਿੰਨੇ ਅਧਿਕਾਰੀਆਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 
ਇਹ ਘਟਨਾ ਬੁੱਧਵਾਰ ਸਵੇਰੇ 9:30 ਵਜੇ ਪੁਲਿਸ ਨੂੰ ਇੱਕ ਘਰੇਲੂ ਝਗੜੇ ਬਾਰੇ 911 ਦੀ ਕਾਲ ਆਉਣ ਉਪਰੰਤ ਸ਼ੁਰੂ ਹੋਈ। ਇਸ ਬਾਰੇ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਘਰੇਲੂ ਝਗੜੇ ਵਿੱਚ ਸ਼ਾਮਲ ਪੁਰਸ਼ ਗੁਡਵਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਵਿਲਮਿੰਗਟਨ ਅਪਾਰਟਮੈਂਟ ਵਿੱਚ ਗਏ ਤਾਂ ਗੁਡਵਿਨ ਨੇ ਉਨ੍ਹਾਂ’ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਇੱਕ ਘੇਰਾ ਪਾਇਆ ਅਤੇ ਗੁਡਵਿਨ ਨਾਲ ਤਕਰੀਬਨ 12 ਘੰਟਿਆਂ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਸ਼ਹਿਰ ਦੇ ਕਈ ਰਾਸਤੇ ਬੰਦ ਕਰ ਦਿੱਤੇ ਗਏ  ਸਨ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਡਵਿਨ ਦੇ ਕਮਰੇ ਵਿੱਚ ਦਾਖਲ ਹੋਈ ਸੀ ਤਾਂ ਉਸਨੂੰ ਮ੍ਰਿਤਕ ਪਾਇਆ ਗਿਆ।  ਪੁਲਿਸ ਦੁਆਰਾ ਉਸਦੀ ਬੰਦੂਕ ਨੂੰ  ਘਟਨਾ ਵਾਲੀ ਥਾਂ ਤੋਂ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans