Menu

ਲਾਕਡਾਊਨ ਕਾਰਨ ਬੰਦ ਪਏ ਸੰਗੀਤ ਜਗਤ ਵੱਲ ਵੀ ਝਾਤ ਮਾਰੇ ਸਰਕਾਰ : ਕਮਲ ਸੀਪਾ

ਸ੍ਰੀ ਮੁਕਤਸਰ ਸਾਹਿਬ, 4 ਜੂਨ ( ਪਰਗਟ ਸਿੰਘ ) – ਕੋਰੋਨਾ ਵਾਇਰਸ ਮਹਾਂਮਾਰੀ ਨੇ ਪਿਛਲੇ ਸਾਲ ਤੋਂ‌ ਪੂਰੀ ਦੁਨੀਆਂ ਨੂੰ ਲਪੇਟ ‘ਚ ਲੈ ਲਿਆ ਹੈ। ਜਿਸ ਕਾਰਨ ਆਮ ਲੋਕਾਂ ਦੇ ਜਨਜੀਵਨ ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਇਸ ਤੋਂ ਇਲਾਵਾ ਸੰਗੀਤ ਨਾਲ ਸੰਬੰਧਿਤ ਕਲਾਕਾਰਾਂ ਦਾ ਵੀ ਕੰਮ ਨਾ ਹੋਣ ਕਰਕੇ ਮੰਦਾ ਹਾਲ ਹੋ ਰਿਹਾ ਹੈ। ਇਸ ਤਹਿਤ ਹੀ ਪ੍ਰਸਿੱਧ ਗਾਇਕ ਤੇ ਗੀਤਕਾਰ ਕਮਲ ਸੀਪਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਸੂਬੇ ‘ਚ ਲਾਕਡਾਊਨ ਵਧਾਇਆ ਜਾ ਰਿਹਾ ਹੈ।ਇਸ ਲਾਕਡਾਊਨ ਕਰਕੇ ਜਿੱਥੇ ਅਨੇਕਾਂ ਵਰਗਾਂ ਦੇ ਕੰਮਕਾਰ ਪ੍ਰਭਾਵਿਤ ਹੋਏ ਹਨ ਉੱਥੇ ਹੀ ਬਹੁਤ ਸਾਰੇ ਸੰਗੀਤ ਜਗਤ ਨਾਲ ਸੰਬੰਧਿਤ ਸਾਜੀ ਕਲਾਕਾਰ ਵੀ ਬੇਰੋਜ਼ਗਾਰ ਹੋਏ ਬੈਠੇ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਖੁੱਲਣ ਤੋਂ ਬਾਅਦ ਸਾਰੇ ਲੋਕ ਆਪੋ ਆਪਣੇ ਕੰਮਾਂ-ਕਾਰਾਂ ਤੇ ਲੱਗ ਜਾਣਗੇ ਪ੍ਰੰਤੂ ਕਲਾਕਾਰ ਤਾਂ 2022 ਤੱਕ ਬੇਰੋਜ਼ਗਾਰ ਹੀ ਰਹਿਣਗੇ। ਕਮਲ ਸੀਪੇ ਨੇ ਸਰਕਾਰ ਅੱਗੇ ਮੰਗ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਹੋਏ ਗਾਇਕ, ਗੀਤਕਾਰ, ਫੋਟੋਗ੍ਰਾਫਰ, ਰਾਗੀ, ਸਾਜੀ ਅਤੇ ਢਾਡੀ ਜੱਥਾ ਆਦਿ ਜੋ ਵੀ ਸੰਗੀਤ ਖੇਤਰ ਨਾਲ ਸੰਬੰਧਿਤ ਹਨ ਤੇ ਜੋ ਬਹੁਤ ਔਖੇ ਦਿਨ ਬਤੀਤ ਕਰ ਰਹੇ ਹਨ ਉਨ੍ਹਾਂ ਵੱਲ ਵੀ ਸਰਕਾਰ ਖਾਸ ਧਿਆਨ ਮਾਰੇ ਤਾਂ ਜੋ ਉਨ੍ਹਾਂ ਨੂੰ ਭੁੱਖਮਰੀ ਦਾ ਸਾਹਮਣਾ ਨਾ ਕਰਨਾ ਪਵੇ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In