Menu

ਪੰਜਾਬ ਵਿੱਚ ਟੀਕਾਕਰਨ ਖੁਰਾਕਾਂ ਦਾ ਅੰਕੜਾ 50 ਲੱਖ ਤੋਂ ਪਾਰ ਹੋਇਆ, 45 ਸਾਲ ਤੋਂ ਵੱਧ ਉਮਰ, ਫਰੰਟਲਾਈਨ ਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਦੇ ਕੋਟੇ ਦੇ 45,53,187 ਟੀਕੇ ਲਗਾਏ

ਚੰਡੀਗੜ, 29 ਮਈ- ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਜਿੱਥੇ ਸੁਰੱਖਿਆ ਇਹਤਿਆਤਾਂ ਅਤੇ ਬੰਦਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਥੇ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਦਿਆਂ ਹੁਣ ਤੱਕ 50 ਲੱਖ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਖੁਲਾਸਾ ਕਰਦਿਆਂ ਸੂਬੇ ਦੇ ਟੀਕਾਕਰਨ ਬਾਰੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ 29 ਮਈ, 2021 ਤੱਕ ਪੰਜਾਬ ਵਿੱਚ ਕੋਵਿਡ ਦੇ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਵਰਗ, ਫਰੰਟਲਾਈਨ ਅਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਮਿਲੇ ਟੀਕਿਆਂ ਦੇ ਕੋਟੇ ਵਿੱਚੋਂ 45,53,187 ਟੀਕੇ ਲਗਾਏ ਗਏ ਹਨ ਜਦੋਂ ਕਿ ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਦੇ ਬਣਾਏ ਸਾਰੇ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ ਲਗਾਏ ਜਾ ਚੁੱਕੇ ਹਨ। ਇਸ ਤਰਾਂ ਅੱਜ ਤੱਕ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਟੀਕਾਕਰਨ ਦੇ ਅੰਕੜੇ ਵਿਸਥਾਰ ਵਿੱਚ ਦਿੰਦਿਆਂ ਸਟੇਟ ਨੋਡਲ ਅਫਸਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਕੋਟੇ ਦੀਆਂ ਲਗਾਈਆਂ 45,53,187 ਖੁਰਾਕਾਂ ਵਿੱਚੋਂ ਕੋਵੀਸ਼ੀਲਡ ਲਗਾਉਣ ਵਾਲੇ 41,40,179 ਹਨ ਜਦੋਂ ਕਿ ਕੋਵੈਕਸੀਨ ਵਾਲੇ 4,13,008 ਹਨ। ਇਨਾਂ ਵਿੱਚ ਪਹਿਲੀ ਖੁਰਾਕ ਵਾਲੇ 38,01,062 ਅਤੇ ਦੂਜੀ ਖੁਰਾਕ ਵਾਲੇ 7,52,125 ਸ਼ਾਮਲ ਹਨ। ਵਰਗਾਂ ਦੀ ਗੱਲ ਕਰੀਏ ਤਾਂ 45 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 32,83,848 ਹੈ ਜਿਨਾਂ ਨੇ ਟੀਕੇ ਲਗਾਏ ਹਨ ਜਦੋਂ ਕਿ ਫਰੰਟਲਾਈਨ ਵਰਕਰਾਂ ਦੀ ਗਿਣਤੀ 9,63,881 ਅਤੇ ਸਿਹਤ ਕਾਮਿਆਂ ਦੀ 3,05,458 ਹੈ। ਇਨਾਂ ਵਿੱਚ ਪ੍ਰਾਈਵੇਟ ਤੌਰ ’ਤੇ ਲਗਾਉਣ ਵਾਲਿਆਂ ਦੀ ਗਿਣਤੀ 28,958 ਵੀ ਸ਼ਾਮਲ ਹੈ ਜਿਨਾਂ ਵਿੱਚ ਕੋਵੀਸ਼ੀਲਡ ਵਾਲੇ 21625 ਤੇ ਕੋਵੈਕਸੀਨ ਵਾਲੇ 7343 ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ 18-44 ਸਾਲ ਵਰਗ ਲਈ ਬਣਾਏ ਤਰਜੀਹੀ ਗਰੁੱਪਾਂ ਵਿੱਚੋਂ 86,581 ਸਹਿ ਬਿਮਾਰੀਆਂ ਵਾਲੇ ਸਮੇਤ 2520 ਜੇਲ ਕੈਦੀ, 3,01,981 ਉਸਾਰੀ ਕਾਮੇ ਤੇ ਉਨਾਂ ਦੇ ਪਰਿਵਾਰ ਵਾਲੇ, 64,395 ਸਿਹਤ ਵਰਕਰਾਂ ਦੇ ਪਰਿਵਾਰ ਵਾਲੇ ਅਤੇ 1103 ਪ੍ਰਾਈਵੇਟ ਸਨਅਤੀ ਕਾਮਿਆਂ ਦੇ ਟੀਕੇ ਲਗਾਏ ਜਾ ਚੁੱਕੇ ਹਨ। ਇਨਾਂ ਸਾਰਿਆਂ ਦੀ ਕੁੱਲ ਗਿਣਤੀ 4,52,580 ਬਣਦੀ ਹੈ। ਉਨਾਂ ਅੱਗੇ ਦੱਸਿਆ ਕਿ ਸੂਬੇ ਨੇ 13.25 ਕਰੋੜ ਰੁਪਏ ਦੀ ਲਾਗਤ ਨਾਲ ਕੋਵੀਸ਼ੀਲਡ ਦੀਆਂ 4.29 ਲੱਖ ਖੁਰਾਕਾਂ ਅਤੇ 4.70 ਕਰੋੜ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੀਆਂ 1,14,190 ਖੁਰਾਕਾਂ ਖਰੀਦੀਆਂ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39915 posts
  • 0 comments
  • 0 fans