ਫਿਰੋਜ਼ਪੁਰ 27 ਮਈ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪਿਛਲੇ 15 ਮਈ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇਹਾਂਤ ਹੋਣ ਕਾਰਨ ਅੱਜ ਉਨ੍ਹਾਂ ਦੀਆਂ ਅਸਥੀਆਂ ਨੂੰ ਸਤਲੁਜ ਦਰਿਆ ਵਿਚ ਪ੍ਰਵਾਹ ਕੀਤੀਆਂ ਗਈਆਂ। ਉਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜ਼ੂਦ ਰਹੇ। ਜਾਣਕਾਰੀ ਮੁਤਾਬਿਕ ਅਭੈ ਸੰਧੂ ਨੂੰ ਪਹਿਲਾ ਕੋਰੋਨਾ ਬਿਮਾਰੀ ਨੇ ਆਪਣੀ ਜਕੜ ਵਿਚ ਲਿਆ ਜਿਸ ਤੋਂ ਉਭਰਨ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਿਸ ਕਾਰਨ ਇਲਾਕਾ ਵਾਸੀ ਤੇ ਪਰਿਵਾਰਿਕ ਮੈਂਬਰਾਂ ਸਮੇਤ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੋਰੋਨਾ ਬਿਮਾਰੀ ਨੇ ਸੂਬੇ ਸਮੇਤ ਦੇਸ਼ ਭਰ ਵਿਚ ਆਪਣਾ ਪ੍ਰਭਾਵ ਬਣਾਇਆ ਹੋਇਆ ਹੈ, ਜਿਸ ਦੀ ਲਪੇਟ ਵਿਚ ਬਜ਼ੁਰਗ, ਨੌਜਵਾਨ ਆ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਬਿਮਾਰੀ ਦੇ ਜਕੜ ਵਿਚ ਆਏ ਸ਼ਹੀਦ ਭਗਤ ਸਿੰਘ ਦੇ ਪਰਿਵਾਰਿਕ ਦੇ ਇਕ ਮੈਂਬਰ ਅਭੈ ਸਿੰਘ ਸੰਧੂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਭਾਵੇਂ ਉਹ ਇਸ ਬਿਮਾਰੀ ਤੋਂ ਕੁਝ ਦਿਨ ਪਹਿਲਾ ਹੀ ਉਭਰ ਚੁੱਕੇ ਸੀ, ਲੇਕਿਨ ਕੁਝ ਦਿਨਾਂ ਬਾਅਦ ਹੋਏ ਇਸ ਦੇਹਾਂਤ ਨੇ ਪਰਿਵਾਰ ਸਮੇਤ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ੋਕ ਦੀ ਲਹਿਰ ਵਿਚ ਵਿਖਾਈ ਦਿੱਤੇ। ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸਮਾਧ ‘ਤੇ ਨਤਮਸਤਕ ਹੋ ਕੇ ਸਤਲੁੱਜ ਦਰਿਆ ਵਿਚ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ ਉਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜ਼ੂਦ ਰਹੇ।