Menu

ਲਾਸ ਵੇਗਸ ਵਿੱਚ ਏਅਰ ਫੋਰਸ ਬੇਸ ਦੇ ਨੇੜੇ ਜਹਾਜ਼ ਹੋਇਆ ਕਰੈਸ਼, ਪਾਈਲਟ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਲਾਸ ਵੇਗਸ ਦੇ ਇੱਕ ਏਅਰ ਫੋਰਸ ਬੇਸ ਦੇ ਨੇੜੇ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ, ਜਿਸ ਵਿੱਚ ਪਾਈਲਟ ਦੀ ਮੌਤ ਹੋ ਗਈ ਹੈ। ਇਸ ਹਾਦਸਾ ਲਾਸ ਵੇਗਸ ਦੇ ਨੇਲਿਸ ਏਅਰਫੋਰਸ ਬੇਸ ਤੋਂ ਸੋਮਵਾਰ ਦੁਪਹਿਰ ਨੂੰ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ।
ਇਸ ਕ੍ਰੈਸ਼ ਵਿੱਚ ਮਾਰੇ ਗਏ ਪਾਈਲਟ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ,ਜਦਕਿ ਕੋਈ ਹੋਰ ਜਹਾਜ਼ ਵਿੱਚ ਸਵਾਰ ਨਹੀਂ ਸੀ। ਬੇਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਕੰਟਰੈਕਟ ਸੇਵਾ ਵਾਲਾ ਸੀ,ਜਿਸਨੂੰ ਗੈਰ ਹਵਾਈ ਸੈਨਾ ਦੇ ਪਾਈਲਟ ਦੁਆਰਾ ਚਲਾਇਆ ਜਾ ਰਿਹਾ ਸੀ ,ਜੋ ਕਿ ਦੁਪਹਿਰ ਦੇ ਕਰੀਬ 2:30 ਵਜੇ ਬੇਸ ਦੇ ਦੱਖਣੀ ਕਿਨਾਰੇ ਦੇ ਬਾਹਰ ਕਰੈਸ਼ ਹੋਇਆ। ਇਸ ਬੇਸ ਦੇ ਇੱਕ ਅਧਿਕਾਰੀ  ਅਨੁਸਾਰ ਏਅਰਫੋਰਸ ਬੇਸ ਵਿੱਚ ਕੰਟਰੈਕਟ ਵਾਲੇ ਜਹਾਜ਼ਾਂ ਦੀ ਵਰਤੋਂ ਨਿਯਮਤ ਤੌਰ ‘ਤੇ ਸਿਖਲਾਈ ਮਿਸ਼ਨ ਲਈ ਕੀਤੀ ਜਾਂਦੀ ਹੈ। ਹਾਦਸਾ ਗ੍ਰਸਤ ਹੋਇਆ ਜਹਾਜ਼ ਫਲੋਰਿਡਾ ਦੀ ਇੱਕ ਕੰਪਨੀ ਡਰੇਕਨ  ਯੂ ਐਸ ਦੀ ਪ੍ਰਾਪਰਟੀ ਹੈ ਅਤੇ ਜਹਾਜ਼ ਦਾ ਸੰਚਾਲਨ ਅਤੇ ਪਾਇਲਟ ਦਾ ਪ੍ਰਬੰਧ ਵੀ ਇਸ ਕੰਪਨੀ ਦੁਆਰਾ  ਨੇਲਿਸ ਏਅਰਫੋਰਸ ਬੇਸ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।ਡਰੇਕਨ ਯੂ ਐਸ ਦੁਆਰਾ ਜਾਂਚ ਏਜੰਸੀਆਂ ਨੂੰ  ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨ ਟੀ ਐਸ ਬੀ) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans