Menu

ਆਪ ਆਗੂ ਅਮਨ ਅਰੋੜਾ ਦਾ ਫਰਿਜ਼ਨੋ ਵਿਖੇ ਸੁਆਗਤ

ਫਰਿਜ਼ਨੋ (ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਆਮ ਆਦਮੀ ਪਾਰਟੀ ਦੇ ਆਗੂ ਅਤੇ ਮੌਜ਼ੂਦਾ ਵਧਾਇਕ ਅਮਨ ਅਰੋੜਾ ਅੱਜ-ਕੱਲ੍ਹ ਆਪਣੀ ਨਿੱਜੀ ਪਰਿਵਾਰਕ ਫੇਰੀ ਦੌਰਾਨ ਕੈਲੀਫੋਰਨੀਆਂ ਪਹੁੰਚੇ ਹੋਏ ਹਨ। ਇਸ ਫੇਰੀ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨਾਲ ਮਿਲਕੇ ਪੁਰਾਣੇ ਗਿਲੇ ਸ਼ਿਕਵੇਂ ਦੂਰ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਵੀ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਉਹ ਲੰਘੇ ਵੀਰਵਾਰ  ਫਰਿਜ਼ਨੋ ਦੇ ਕਰ੍ਹੀ ਹਾਊਸ ਰੈਸਟੋਰੈਂਟ ਵਿਖੇ ਪਹੁੰਚੇ। ਜਿੱਥੇ ਉਹਨਾਂ ਦੇ ਸੁਆਗਤ ਲਈ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਮਿਲਣੀ ਉੱਘੇ ਸਮਾਜਸੇਵੀ ਤੇ ਕਾਰੋਬਾਰੀ ਗੁਲਿੰਦਰ ਗਿੱਲ ( ਸੈਕਰਾਮਿੰਟੋ)ਦੇ ਯਤਨਾਂ ਸਦਕਾ ਸੰਭਵ ਹੋਈ। ਇਸ ਮੌਕੇ ‘ਤੇ  ਪੱਤਰਕਾਰ ਨੀਟਾ ਮਾਛੀਕੇ ਨੇ ਸਟੇਜ ਸੰਚਾਲਨ ਕਰਦਿਆਂ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ , ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ , ਕਿਸਾਨੀ ਸੰਘਰਸ਼ ਦੌਰਾਨ 300 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ, ਕੋਵਿੱਡ ਦੀ ਦੂਜੀ ਲਹਿਰ ਦੌਰਾਨ ਮਾਰੇ ਗਏ ਲੋਕਾਂ, ਕੋਵਿੱਡ ਕਾਰਨ 278 ਤੋਂ ਵੱਧ ਮਾਰੇ ਗਏ ਡਾਕਟਰਾਂ ਅਤੇ ਦਿੱਲੀ ਤੋਂ ਪਾਰਟੀ ਦੇ ਸਾਬਕਾ ਵਧਾਇਕ ਪੱਤਰਕਾਰ ਜਰਨੈਲ ਸਿੰਘ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸੰਧੂ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਇੱਕ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਦੌਰਾਨ ਬੋਲਣ ਵਾਲੇ ਬੁਲਾਰਿਆਂ ਵਿੱਚ ਮਹਿੰਦਰ ਸਿੰਘ ਸੰਧਾਵਾਲ਼ੀਆ, ਸਾਧੂ ਸਿੰਘ ਸੰਘਾ, ਸੁਰਿੰਦਰ ਮੰਢਾਲੀ, ਸੁਰਜੀਤ ਜੰਡੂ, ਬਲਬਹਾਦਰ ਸਿੰਘ, ਹਾਕਮ ਸਿੰਘ ਢਿਲੋਂ, ਗੁਲਿੰਦਰ ਗਿੱਲ ਅਤੇ ਰਣਜੀਤ ਗਿੱਲ ਆਦਿ ਨੇ ਆਪਣੇ ਵਿਚਾਰ ਰੱਖੇ। ਅਖੀਰ ਵਿੱਚ ਅਮਨ ਅਰੋੜਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਉਹ ਰਾਜਨੀਤਕ ਨਹੀਂ ਸਗੋਂ ਪਰਿਵਾਰਕ ਫੇਰੀ ਦੌਰਾਨ ਕੈਲੇਫੋਰਨੀਆ ਆਏ ਹਨ।
ਉਹਨਾਂ ਨੇ ਮੰਨਿਆ ਕਿ ਹਾਂ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਵੀ ਗਲਤੀਆਂ ਹੋਈਆ ਸਨ , ਪਰ ਸਾਨੂੰ ਦਿਲ ਛੋਟਾ ਕਰਨ ਦੀ ਲੋੜ ਨਹੀਂ ਪਾਰਟੀ ਨਵੀਂ ਹੈ ਗਲਤੀਆਂ ਤੋ ਬਹੁਤ ਕੁਝ ਸਿੱਖਿਆ ਹੈ ਤੇ ਸਿੱਖ ਰਹੀ ਹੈ। ਉਹਨਾਂ ਆਖਿਆ ਕਿ ਪਾਰਟੀ ਦੇ ਵਲੰਟੀਅਰਜ਼ ਦੀਆਂ ਨਿਯੁਕਤੀਆਂ ਬਲਾਕ ਪੱਧਰ, ਜਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਹੋ ਚੁਕੀਆਂ ਹਨ ਅਤੇ ਉਹਨਾਂ ਦਾਹਵੇ ਨਾਲ਼ ਕਿਹਾ ਕਿ ਵਲੰਟੀਅਰਜ਼ ਨੂੰ , ਅਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ। ਸਾਨੂੰ ਸਦਾ ਹੀ ਆਸਵੰਦ ਹੋ ਕੇ ਪੰਜਾਬ ਦੇ ਸੁਨਿਹਰੇ ਭਵਿੱਖ ਲਈ ਯਤਨਸ਼ੀਲ ਹੋਣ ਅਤੇ ਰਹਿਣ ਦੀ ਲੋੜ ਹੈ।
ਇਸ ਮੌਕੇ ਆਪ ਵਲੰਟੀਅਰ ਟੀਮ ਫਰਿਜ਼ਨੋ ਵੱਲੋਂ ਅਮਨ ਅਰੋੜਾ ਨੂੰ ਪਾਰਟੀ ਦੀਆ ਪੌਲਸੀਆਂ ਨੂੰ ਲੈਕੇ ਤਿੱਖੇ ਸਵਾਲ ਵੀ ਕੀਤੇ ਗਏ, ਜਿੰਨ੍ਹਾਂ ਦੇ ਅਮਨ ਅਰੋੜਾ ਨੇ ਬੜੇ ਠਰੰਮੇ ਅਤੇ ਸੁਲਝੇ ਹੋਏ ਤਰੀਕੇ ਨਾਲ ਤਸੱਲੀਬਖਸ਼ ਜਵਾਬ ਦਿੱਤੇ। ਕੋਵਿੱਡ ਦੇ ਚੱਲਦਿਆਂ ਲਿਮਟਿਡ ਗਿਣਤੀ ਵਿੱਚ ਇੰਡੋ ਯੂ ਐਸ ਹੈਰੀਟੇਜ਼ ਆਰਗੇਨੀਜੇਸ਼ਨ, ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ, ਜੀ ਐਚ ਜੀ, ਵਿਰਸਾ ਫਾਊਂਡੇਸ਼ਨ ਅਤੇ ਅਜ਼ਾਦ ਕਲੱਬ ਦੇ ਮੋਢੀ ਮੈਂਬਰਾਂ ਨੇ ਹੀ ਹਾਜ਼ਰੀ ਭਰੀ  ਤੇ ਇਸ ਮਿਲਣੀ ਦਾ ਮੁਹੱਬਤ ਭਰੇ ਮਹੌਲ ਵਿੱਚ ਆਨੰਦ ਮਾਣਿਆਂ ਤੇ ਸਮਾਗਮ ਨੂੰ ਕਾਮਯਾਬ ਬਣਾਇਆ। ਅਖੀਰ ਰਾਤਰੀ – ਭੋਜਨ ਤੋਂ ਬਾਹਦ , ਅਮਿੱਟ ਪੈੜਾ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans