Menu

ਫਾਜ਼ਿਲਕਾ: ਵਰਜਿਤ ਖੇਤਰ ਰਾਧਾ ਸਵਾਮੀ ਕਲੋਨੀ ਅਤੇ ਕੈਲਾਸ਼ ਨਗਰ ਵਿਖੇੇ ਲੋਕਾਂ ਵੱਲੋਂ ਕਰਵਾਈ ਗਈ ਟੈਸਟਿੰਗ

ਫਾਜ਼ਿਲਕਾ, 20 ਮਈ (ਰਿਤਿਸ਼) – ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਯੋਗ ਅਗਵਾਈ ਹੇਠ ਤਹਿਸੀਲ ਫਾਜ਼ਿਲਕਾ ਅਧੀਨ ਐਲਾਨੇ ਗਏ ਕੰਟੇਨਮੈਂਟ ਇਲਾਕਿਆਂ ਅੰਦਰ ਵੀ ਵੱਧ ਤੋਂ ਸੈਂਪਲਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦਾ ਪ੍ਰਸਾਰ ਹੋਰ ਨਾ ਵੱਧੇ ਇਸ ਲਈ ਹਰ ਵਿਅਕਤੀ ਦੀ ਸੈਂਪਲਿੰਗ ਲਾਜਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵੀ ਅਗੇ ਆ ਕੇ ਆਪਣਾ ਕਰੋਨਾ ਦਾ ਟੈਸਟ ਕਰਵਾਇਆ ਜਾ ਰਿਹਾ ਹੈ।
ਐਸ.ਡੀ.ਐਮ. ਨੇ ਕਿਹਾ ਕਿ ਕੰਟੇਨਮੈਂਟ ਇਲਾਕਿਆਂ `ਚ ਟੈਸਟਿੰਗ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ ਤਾਂ ਜ਼ੋ ਕਰੋਨਾ ਦਾ ਪ੍ਰਸਾਰ ਹੋਰਨਾ ਇਲਕਿਆਂ ਵਿਚ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਅੱਜ ਕੰਟੇਨਮੈਂਟ ਜ਼ੋਨ ਰਾਧਾ ਸਵਾਮੀ ਕਲੋਨੀ ਅਤੇ ਕੈਲਾਸ਼ ਨਗਰ ਵਿਖੇ ਸੈਂਪਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਵੀ ਟੈਸਟ ਕਰਵਾਉਣ ਲਈ ਜਾਗਰੂਕਤਾ ਆਈ ਹੈ ਅਤੇ ਕਾਫੀ ਗਿਣਤੀ ਵਿਚ ਲੋਕ ਖੁਦ ਪਹੁੰਚ ਕੇ ਆਪਣਾ ਕਰੋਨਾ ਦਾ ਟੈਸਟ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਨਾਲ ਬਿਮਾਰੀ ਦਾ ਪਤਾ ਲਗ ਜਾਂਦਾ ਹੈ ਜੇਕਰ ਨਤੀਜਾ ਨੇਗੇਟਿਵ ਆਉਂਦਾ ਹੈ ਤਾਂ ਬਹੁਤ ਚੰਗੀ ਗਲ ਹੈ ਤੇ ਜੇਕਰ ਪਾਜੀਟਿਵ ਆਉਂਦਾ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਬਲਕਿ ਘਰ ਰਹਿ ਕੇ ਸਾਵਧਾਨੀਆਂ ਤੇ ਹਦਾਇਤਾਂ ਦੀ ਪਾਲਣਾ ਕਰਕੇ ਵੀ ਇਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਹੋਰਨਾ ਵਰਜਿਤ ਖੇਤਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾਉਂਦਿਆਂ ਵੱਧ ਤੋਂ ਵੱਧ ਟੈਸਟ ਕਰਵਾਇਆ ਜਾਵੇ।
ਐਸ.ਡੀ.ਐਮ. ਸ੍ਰੀ ਗੋਇਲ ਨੇ ਦੱਸਿਆ ਕਿ ਅਰਨੀਵਾਲਾ, ਭਾਗੂ ਅਤੇ ਘੱਲੂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਭਾਗਸਰ, ਘੁੜਿਆਣਾ, ਪੰਜਕੋਸੀ, ਚੂਹੜੀਵਾਲਾ ਧੰਨਾ, ਨਿਹਾਲ ਖੇੜਾ, ਰਾਧਾ ਸਵਾਮੀ ਕਲੋਨੀ, ਗਾਂਧੀ ਨਗਰ ਫਾਜ਼ਿਲਕਾ, ਨਵੀਂ ਆਬਾਦੀ ਅਬੋਹਰ, ਸਰਕੁਲਰ ਰੋਡ ਅਬੋਹਰ, ਕੈਲਾਸ਼ ਨਗਰ ਫਾਜ਼ਿਲਕਾ, ਬਜੀਦਪੁਰ ਕਟਿਆਂ ਵਾਲੀ, ਕੁਲਾਰ, ਅਮਰਪੁਰਾ, ਦੁਤਾਰਾਂ ਵਾਲੀ ਅਤੇ ਰੁਹੇੜਿਆਂ ਵਾਲੀ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans