Menu

ਗੁੰਮਸੁਦਾ ਬੱਚੇ ਨੂੰ ਚਿਲਡਰਨ ਹੋਮ ਵਿਖੇ ਕੀਤਾ ਸ਼ਿਫਟ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ

 ਬਠਿੰਡਾ, 17 ਮਈ – ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਥਾਣਾ ਰਾਮਾਂ ਵੱਲੋਂ ਇੱਕ ਬੱਚਾ ਜੋ ਕਿ ਆਪਣਾ ਨਾਮ ਪ੍ਰਿੰਸ ਪੁੱਤਰ ਰਾਜੂ ਉਰਫ ਹੈਪੀ ਨੂੰ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਵਿਖੇ ਲਿਆਂਦਾ ਗਿਆ। ਇਸ ਸਬੰਧੀ ਬੱਚੇ ਦੀ ਥਾਣਾ ਰਾਮਾਂ ਵਿਖੇ ਡੀ.ਡੀ.ਆਰ ਦਰਜ ਕਰਵਾ ਕੇ ਅਤੇ ਮੈਡੀਕਲ ਕਰਾਉਣ ਉਪਰੰਤ ਬਾਲ ਭਲਾਈ ਕਮੇਟੀ, ਬਠਿੰਡਾ ਸਾਮਣੇ ਪੇਸ਼ ਕੀਤਾ ਗਿਆ।

          ਉਨ੍ਹਾਂ ਦੱਸਿਆ ਕਿ ਬੱਚੇ ਨੇ ਕਾਉਂਸਲਿੰਗ ਦੌਰਾਨ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਹੈ ਜੋ ਕਿ ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਰਹਿ ਰਹੀ ਹੈ ਪਰੰਤੂ ਬੱਚੇ ਨੂੰ ਆਪਣੇ ਮਾਤਾ ਜਾਂ ਕਿਸੇ ਹੋਰ ਰਿਸ਼ਤੇਦਾਰ ਬਾਰੇ ਜਿਆਦਾ ਕੁਝ ਨਹੀਂ ਪਤਾ ਸੀ। ਬੱਚਾ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ, ਜਿਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਬੱਚਾ ਇਨ੍ਹਾਂ ਜ਼ਿਲ੍ਹਿਆਂ ਜਾਂ ਕਿਸੇ ਨਾਲ ਲਗਦੇ ਜ਼ਿਲ੍ਹੇ ਦਾ ਹੋ ਸਕਦਾ ਹੈ।

          ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਇਸ ਦਫਤਰ ਦੇ ਫੋਨ ਨੰ 0164-2214480 ਤੇ ਸੰਪਰਕ ਕੀਤਾ ਜਾਵੇ। ਬਾਲ ਭਲਾਈ ਕਮੇਟੀ, ਬਠਿੰਡਾ ਦੇ ਚੇਅਰਪ੍ਰਸਨ ਬਿਕਰਮਜੀਤ ਗੁਪਤਾ, ਡਾ. ਫੁਲਿੰਦਰਪ੍ਰੀਤ ਅਤੇ ਰਕੇਸ਼ ਕੁਮਾਰ ਗਾਰਗੀ ਦੀ ਹਾਜਰੀ ਵਿੱਚ ਬੱਚੇ ਨੂੰ ਚਿਲਡਰਨ ਹੋਮ, ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In