Menu

ਹਿਊਸਟਨ ਵਿੱਚ ਤਕਰੀਬਨ ਹਫਤਾ ਪਹਿਲਾਂ ਲਾਪਤਾ ਹੋਇਆ ਟਾਈਗਰ ਮਿਲਿਆ ਸੁਰੱਖਿਅਤ

ਫਰਿਜ਼ਨੋ (ਕੈਲੀਫੋਰਨੀਆ), 16 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) –  ਟੈਕਸਾਸ ਦੇ ਹਿਊਸਟਨ ਵਿੱਚ ਤਕਰੀਬਨ ਇੱਕ ਹਫ਼ਤੇ ਤੋਂ ਗੁੰਮ ਹੋਇਆ ਇੱਕ ਬੰਗਾਲ ਟਾਈਗਰ ਸੁਰੱਖਿਅਤ ਮਿਲ ਗਿਆ ਹੈ। ਇਸ ਸੰਬੰਧੀ ਹਿਊਸਟਨ ਪੁਲਿਸ ਵਿਭਾਗ ਦੇ ਕਮਾਂਡਰ ਰੋਨ ਬੋਰਜ਼ਾ ਨੇ ਸ਼ਨੀਵਾਰ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਈਗਰ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹੈ। ਲੱਗਭਗ 9 ਮਹੀਨਿਆਂ  ਦੇ 175 ਪੌਂਡ ਭਾਰੇ ਇਸ ਟਾਈਗਰ ਦਾ ਨਾਮ ਇੰਡੀਆ ਹੈ, ਦੇ ਮਿਲਣ ਸੰਬੰਧੀ ਐਚ ਪੀ ਡੀ ਦੁਆਰਾ ਇੱਕ ਵੀਡੀਓ  ਪੋਸਟ ਕੀਤੀ ਗਈ ਹੈ, ਜਿਸ ਵਿੱਚ ਇਸਨੂੰ ਪੁਲਿਸ ਅਧਿਕਾਰੀ ਬੋਰਜ਼ਾ ਅਤੇ ਇੱਕ ਔਰਤ ਜਿਸਦੀ ਪਛਾਣ ਟਾਈਗਰ ਮਾਲਕ ਦੀ ਪਤਨੀ ਵਜੋਂ ਹੋਈ ਸੀ, ਦੇ ਨਾਲ ਵੇਖਿਆ ਗਿਆ ਹੈ। ਇਹ ਟਾਈਗਰ ਇੰਡੀਆ 9 ਮਈ ਨੂੰ ਬਾਹਰ ਖੁੱਲ੍ਹੇ ਵਿੱਚ ਘੰਮਦਾ ਵੇਖਿਆ ਗਿਆ ਸੀ, ਜਿਸ ਕਰਕੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਸੀ। ਬੋਰਜ਼ਾ ਨੇ ਦੱਸਿਆ ਕਿ ਇੰਡੀਆ ਦੇ ਮਾਲਕ ਦੀ ਪਤਨੀ, ਜਿਸ ਦੀ ਪਛਾਣ ਜੀਆ ਵਜੋਂ ਕੀਤੀ ਗਈ ਸੀ, ਨੇ ਇੱਕ ਆਦਮੀ ਨਾਲ ਮਿਲ ਕੇ ਇਸ ਜਾਨਵਰ ਨੂੰ  ਅਧਿਕਾਰੀਆਂ ਦੇ ਹਵਾਲੇ ਕਰਨ ਲਈ ਕੋਸ਼ਿਸ਼ ਕੀਤੀ। ਇਸ ਟਾਈਗਰ ਨੂੰ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ ਇਸਦੇ  26 ਸਾਲਾ ਵਿਕਟਰ ਹਿਊਗੋ ਤੇ ਕੋਈ ਚਾਰਜ਼ ਨਹੀਂ ਲਗਾਏ ਹਨ ਅਤੇ ਉਹ ਹੈਰਾਨ ਹਨ ਕਿ ਇੰਡੀਆ ,ਵਿਕਟਰ ਦੇ ਸੰਪਰਕ ਵਿੱਚ ਕਿਵੇਂ ਆਇਆ। ਪੁਲਿਸ ਦੇ ਅਨੁਸਾਰ ਇਸ ਤਰ੍ਹਾਂ ਦਾ ਖਤਰਨਾਕ ਜਾਨਵਰ ਕਿਸੇ ਦੇ ਘਰ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਵੱਡੇ ਹੋਣ ‘ਤੇ ਇਹ ਸਮਾਜ ਲਈ ਨੁਕਸਾਨ ਦਾਇਕ ਹੋ ਸਕਦੇ ਹਨ। ਐਤਵਾਰ ਨੂੰ, ਇੰਡੀਆ ਨੂੰ ਹਿਊਸਟਨ ਤੋਂ ਲੱਗਭਗ ਤਿੰਨ ਘੰਟੇ ਉੱਤਰ ਵਿੱਚ ਟੈਕਸਸ ਦੇ ਮੌਰਚਿਸਨ ਵਿੱਚ ਕਲੇਵਲੈਂਡ ਆਰਮਰੀ ਬਲੈਕ ਬਿਊਟੀ ਰੈਂਚ ਨੂੰ ਸੌਂਪਿਆ ਜਾਵੇਗਾ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In