Menu

ਅਮਰੀਕਾ: ਕੋਲੰਬਸ ਸ਼ਹਿਰ ਪ੍ਰਸ਼ਾਸਨ , ਪੁਲਿਸ ਦੁਆਰਾ ਮਰੇ ਨਿਹੱਥੇ ਕਾਲੇ ਮੂਲ ਦੇ ਆਦਮੀ ਦੇ ਪਰਿਵਾਰ ਨੂੰ 10 ਮਿਲੀਅਨ ਡਾਲਰ ਦੇ ਭੁਗਤਾਨ ਲਈ ਹੈ ਸਹਿਮਤ

ਫਰਿਜ਼ਨੋ (ਕੈਲੀਫੋਰਨੀਆ), 15 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੇ ਕੋਲੰਬਸ ਸ਼ਹਿਰ ਦੁਆਰਾ, ਦਸੰਬਰ ਵਿੱਚ ਸਾਬਕਾ ਪੁਲਿਸ ਅਧਿਕਾਰੀ ਐਡਮ ਕੋਏ ਦੁਆਰਾ ਮਰਨ ਵਾਲੇ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਆਂਦਰੇ ਹਿੱਲ ਦੇ ਪਰਿਵਾਰ ਨੂੰ 10 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਇਸ ਸਹਿਮਤੀ ਦੀ ਘੋਸ਼ਣਾ ਸਿਟੀ ਅਟਾਰਨੀ ਜ਼ੈਚ ਕਲੇਨ ਦੁਆਰਾ ਸ਼ੁੱਕਰਵਾਰ ਨੂੰ ਆਂਦਰੇ ਹਿੱਲ ਦੇ ਪਰਿਵਾਰ ਨਾਲ ਕੀਤੀ ਗਈ ਹੈ। ਇਸਦੇ ਨਾਲ ਹੀ ਸ਼ਹਿਰ ਨੇ ਬ੍ਰੈਂਟਲ ਕਮਿਊਨਿਟੀ ਸੈਂਟਰ ਦੇ ਅੰਦਰ ਸਥਿਤ ਜਿਮ ਦਾ ਨਾਮ ਬਦਲਣ ਲਈ ਵੀ ਸਹਿਮਤੀ ਜਤਾਈ ਹੈ, ਜਿੱਥੇ ਕਿ ਹਿੱਲ ਅਕਸਰ ਹੁੰਦਾ ਸੀ। ਇਸਦਾ ਨਾਮ ਬਦਲ ਕੇ ਆਂਦਰੇ ਹਿੱਲ ਜਿਮਨੇਜ਼ੀਅਮ  2021 ਦੇ ਅੰਤ ਤੱਕ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ 47 ਸਾਲਾਂ ਹਿੱਲ 22 ਦਸੰਬਰ ਨੂੰ ਸਵੇਰੇ 2 ਵਜੇ ਦੇ ਕਰੀਬ ਉੱਤਰ ਪੱਛਮੀ ਕੋਲੰਬਸ ਵਿੱਚ ਇੱਕ ਘਰ ਦੇ ਗੈਰੇਜ ਤੋਂ ਬਾਹਰ ਆ ਰਿਹਾ ਸੀ ਜਦੋਂ ਕੋਲੰਬਸ ਦੇ ਪੁਲਿਸ ਅਧਿਕਾਰੀ ਐਡਮ ਕੋਏ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਸ ਵੇਲੇ ਪੁਲਿਸ ਨੇ ਕਿਸੇ ਵਾਹਨ ਦੇ ਚਾਲੂ ਅਤੇ ਬੰਦ ਹੋਣ ਬਾਰੇ ਸੂਚਨਾ ਮਿਲਣ ‘ਤੇ ਕਾਰਵਾਈ ਕੀਤੀ ਸੀ। ਗੋਲੀ ਚੱਲਣ ਤੋਂ ਤਕਰੀਬਨ 30 ਮਿੰਟ ਬਾਅਦ ਹਸਪਤਾਲ ਵਿੱਚ ਆਂਦਰੇ ਦੀ ਮੌਤ ਹੋ ਗਈ ਸੀ। ਇਸ ਗੋਲੀ ਕਾਂਡ ਤੋਂ ਇੱਕ ਹਫਤੇ ਦੇ ਅੰਦਰ ਕੋਏ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸਨੂੰ ਕਤਲ, ਹਮਲੇ ਅਤੇ ਲਾਪ੍ਰਵਾਹੀ ਨਾਲ ਕਤਲ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਉਹ ਇੱਕ ਮਿਲੀਅਨ ਡਾਲਰ ਦੇ ਬਾਂਡ ਪੋਸਟ ਕਰਨ ਤੋਂ ਬਾਅਦ ਆਜ਼ਾਦ  ਹੈ।ਮੇਅਰ ਐਂਡਰਿਊ ਜੇ ਗਿੰਥਰ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਨਤੀਜੇ ਵਜੋਂ  ਕੋਲੰਬਸ ਪੁਲਿਸ ਦੁਆਰਾ ਵਰਤੇ ਗਏ ਬਾਡੀ ਕੈਮਰਿਆਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਹੁਣ ਇਸ ਸਮਝੌਤੇ ਨੂੰ ਸਿਟੀ ਕੌਂਸਲ ਦੁਆਰਾ ਮਨਜ਼ੂਰੀ ਦੇਣੀ ਪਵੇਗੀ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans