ਬਠਿੰਡਾ, 15 ਮਈ – ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 129329 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 124331 ਹੈਲਥ ਵਰਕਰਜ਼, 26362 ਫਰੰਟ ਲਾਇਨ ਵਰਕਰਜ਼, 18 ਤੋਂ 44 ਸਾਲ ਤੱਕ ਦੇ ਰਜਿਸਟਰਡ ਉਸਾਰੀ ਕਿਰਤੀ 2618 ਅਤੇ 45 ਤੋਂ 60 ਤੱਕ 34090 ਵਿਅਕਤੀਆਂ ਨੂੰ ਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 26905 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 4947 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2363 ਨੂੰ ਦੂਜੀ ਡੋਜ਼, 22465 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 4831 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 2608 ਵਿਅਕਤੀਆਂ ਨੂੰ ਪਹਿਲੀ ਡੋਜ਼, 45 ਤੋਂ 59 ਸਾਲ ਤੱਕ 29821 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 8063 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 22711 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 5694 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।