Menu

ਅਮਰੀਕਾ ਵਿੱਚ ਮੈਕਡੋਨਲਡ ਵਧਾ ਰਿਹਾ ਹੈ ਕੰਪਨੀ ਦੀ ਮਾਲਕੀਅਤ ਵਾਲੇ ਸਟੋਰਾਂ ਵਿੱਚ ਕਾਮਿਆਂ ਦੀ ਤਨਖਾਹ

ਫਰਿਜ਼ਨੋ (ਕੈਲੀਫੋਰਨੀਆ), 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਫਾਸਟ ਫੂਡ ਚੈਨ ਕੰਪਨੀ ਮੈਕਡੋਨਲਡ ਹਜ਼ਾਰਾਂ ਨਵੇਂ ਕਾਮਿਆਂ ਨੂੰ ਨੌਕਰੀ ਦੇਣ ਦੇ ਨਾਲ ਦੇਸ਼ ਵਿੱਚ ਕੰਪਨੀ ਦੀ ਮਾਲਕੀਅਤ ਵਾਲੇ 650 ਸਟੋਰਾਂ ‘ਤੇ  ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਰਹੀ ਹੈ। ਸ਼ਿਕਾਗੋ ਸਥਿਤ ਫਾਸਟ-ਫੂਡ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਸਟੋਰਾਂ ‘ਤੇ ਇਸਦੀ ਘੰਟਾਵਾਰ ਤਨਖਾਹ ਅਗਲੇ ਕੁੱੱਝ ਮਹੀਨਿਆਂ ਵਿੱਚ ਔਸਤਨ 10% ਵਧ ਕੇ 13 ਡਾਲਰ ਹੋ ਜਾਵੇਗੀ, ਅਤੇ 2024 ਤੱਕ  ਇਹ 15 ਡਾਲਰ ਹੋ ਜਾਵੇਗੀ। ਇਸਦੇ ਐਂਟਰੀ ਲੈਵਲ ਦੇ ਕਰਮਚਾਰੀ ਇੱਕ ਘੰਟੇ ਵਿੱਚ ਘੱਟੋ ਘੱਟ 11 ਡਾਲਰ ਕਮਾਉਣਗੇ  , ਜਦੋਂ ਕਿ ਸ਼ਿਫਟ ਮੈਨੇਜਰ ਨੂੰ ਪ੍ਰਤੀ ਘੰਟਾ ਘੱਟੋ ਘੱਟ 15 ਡਾਲਰ ਮਿਲਣਗੇ। ਪਰ ਮੈਕਡੋਨਲਡ ਦੇ 14,000 ਅਮਰੀਕੀ ਸਟੋਰਾਂ ਵਿਚੋਂ ਸਿਰਫ 5% ਹੀ ਕੰਪਨੀ ਦੀ ਮਾਲਕੀਅਤ ਵਾਲੇ ਹਨ। ਅਮਰੀਕਾ ਵਿੱਚ ਹੋਰ 95% ਸਟੋਰਾਂ ਦੀ ਮਾਲਕੀ ਫ੍ਰੈਂਚਾਇਜ਼ੀ ਦੇ ਤੌਰ ‘ਤੇ ਹੈ, ਜੋ ਆਪਣੇ ਰੈਸਟੋਰੈਂਟਾਂ ਵਿੱਚ ਤਨਖਾਹ ਨਿਰਧਾਰਤ ਕਰਦੇ ਹਨ। ਮੈਕਡੋਨਲਡਸ ਨੇ ਕਿਹਾ ਕਿ ਉਹ ਆਪਣੀਆਂ ਫਰੈਂਚਾਇਜ਼ੀਆਂ ਨੂੰ ਆਪਣੀ ਲੀਡ ਦੀ ਪਾਲਣਾ ਕਰਨ ਲਈ ਰਾਜ਼ੀ ਕਰਨ ਦੀ ਉਮੀਦ ਕਰਦਾ ਹੈ। ਅਮਰੀਕਾ ਦੇ ਨੈਸ਼ਨਲ ਫਰੈਂਚਾਇਜ਼ੀ ਲੀਡਰਸ਼ਿਪ ਅਲਾਇੰਸ – ਜੋ ਫਰੈਂਚਾਇਜ਼ੀਜ਼ ਦੀ ਤਰਫੋਂ ਕੰਪਨੀ ਨਾਲ ਗੱਲਬਾਤ ਕਰਦਾ ਹੈ , ਨੇ ਤਨਖਾਹ ਵਾਧੇ ਲਈ ਸਮਰਥਨ ਜ਼ਾਹਰ ਕੀਤਾ ਹੈ । ਮੈਕਡੋਨਲਡਜ਼ ਤਨਖਾਹ ਵਧਾਉਣ ਦੀ ਘੋਸ਼ਣਾ ਕਰਨ ਵਾਲੀ ਲੇਟੇਸਟ  ਰੈਸਟੋਰੈਂਟ ਲੜੀ ਹੈ। ਇਸ ਤੋਂ ਪਹਿਲਾਂ ਚਿੱਪੋਟਲ ਨੇ ਸੋਮਵਾਰ ਨੂੰ ਕਿਹਾ ਕਿ ਇਹ ਜੂਨ ਦੇ ਅੰਤ ਤੱਕ ਕਰਮਚਾਰੀਆਂ ਦੀ ਤਨਖਾਹ ਔਸਤਨ 15 ਡਾਲਰ ਪ੍ਰਤੀ ਘੰਟਾ ਵਧਾਏਗੀ।  ਓਲਿਵ ਗਾਰਡਨ ਅਤੇ ਹੋਰ ਚੇਨਜ਼ ਦੇ ਮਾਲਕ, ਡਰਡੇਨ ਰੈਸਟੋਰੈਂਟ ਵੀ 2023 ਤੱਕ ਕਰਮਚਾਰੀਆਂ ਨੂੰ 12 ਡਾਲਰ ਪ੍ਰਤੀ ਘੰਟੇ ਦੀ ਗਾਰੰਟੀ ਦੇਵੇਗਾ। ਇਸਦੇ ਇਲਾਵਾ ਐਮਾਜ਼ਾਨ, ਕੌਸਟਕੋ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਵੀ ਹਾਲ ਹੀ ਦੇ ਹਫਤਿਆਂ ਵਿੱਚ ਤਨਖਾਹ ਵਧਾਉਣ ਦਾ ਐਲਾਨ ਕੀਤਾ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans