Menu

ਅਮਰੀਕਾ – ਮੈਕਸੀਕੋ ਸਰਹੱਦ ਨੇੜੇ ਇੱਕ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਹੋਏ ਬਰਾਮਦ

ਫਰਿਜ਼ਨੋ (ਕੈਲੀਫੋਰਨੀਆ), 13 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਸਰਹੱਦ ਪਾਰੋਂ ਆਉਣ ਵਾਲੇ ਇਕੱਲੇ ਗੈਰ ਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਖੜੋਤ ਨਹੀਂ ਆ ਰਹੀ ਹੈ। ਇਸਦੇ ਇੱਕ ਤਾਜਾ ਮਾਮਲੇ ਵਿੱਚ ਐਤਵਾਰ ਨੂੰ ਦੱਖਣੀ ਟੈਕਸਾਸ ਵਿੱਚ ਇੱਕ ਛੋਟੇ ਬੱਚੇ ਸਮੇਤ  ਗੈਰ ਕਾਨੂੰਨੀ ਪ੍ਰਵਾਸੀ ਲੜਕੀਆਂ ਮਿਲੀਆਂ ਹਨ। ਇਸ ਮਾਮਲੇ ਵਿੱਚ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪੈਟਰੋਲ ਏਜੰਟ ਨੇ ਨੌਰਮਾਂਡੀ ਵਿੱਚ ਕਈ ਅਣ-ਪ੍ਰਮਾਣਿਤ ਪ੍ਰਵਾਸੀ ਬੱਚਿਆਂ ਬਾਰੇ ਮੈਵਰਿਕ ਕਾਉਂਟੀ ਦੇ ਇੱਕ ਕਾਂਸਟੇਬਲ  ਤੋਂ ਸੂਚਨਾ ਪ੍ਰਾਪਤ ਕਰਦਿਆਂ ਕਾਰਵਾਈ ਕੀਤੀ, ਜਿਸ ਦੌਰਾਨ ਏਜੰਟ ਵੱਲੋਂ ਪ੍ਰਵਾਸੀ  ਲੜਕੀਆਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਉਮਰ 11 ਮਹੀਨੇ ਤੋਂ 7 ਸਾਲ ਦੀ ਹੈ। ਇਹਨਾਂ ਵਿੱਚੋਂ ਤਿੰਨ ਹੋਂਡੁਰਸ ਅਤੇ ਦੋ ਗੁਆਟੇਮਾਲਾ ਤੋਂ ਹਨ। ਰਿਪਬਲਿਕਨ ਕਾਂਗਰਸ ਦੇ ਮੈਂਬਰ ਟੋਨੀ ਗੋਂਜ਼ਲੇਸ, ਜੋ ਉਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਜਿਥੇ ਮੈਵਰਿਕ ਕਾਉਂਟੀ ਸਥਿਤ ਹੈ, ਨੇ ਲੜਕੀਆਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਹੈ ਕਿ ਇੱਕ ਕਿਸਾਨ ਨੇ ਮਦਰਜ਼ ਡੇਅ ਦੀ ਸਵੇਰ ਵੇਲੇ ਵਾਹਨ ਚਲਾਉਣ ਦੌਰਾਨ ਇਹਨਾਂ ਲੜਕੀਆਂ ਨੂੰ ਵੇਖਿਆ ਸੀ। ਕਿਸਾਨ ਦੇ ਅਨੁਸਾਰ ਇੱਕ ਬੱਚੇ ਦੇ ਕੱਪੜੇ ਵੀ ਨਹੀਂ ਪਾਏ ਸਨ। ਉਸਨੇ ਅਧਿਕਾਰੀਆਂ ਨੂੰ ਬੁਲਾ ਕੇ ਕੁੜੀਆਂ ਲਈ ਭੋਜਨ, ਪਾਣੀ ਅਤੇ ਛਾਂ ਦੇਣ ਲਈ ਕਿਹਾ , ਕਿਉਂਕਿ ਉਸ ਦਿਨ ਤਾਪਮਾਨ ਬਹੁਤ ਜ਼ਿਆਦਾ ਸੀ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੁਆਰਾ ਬੱਚਿਆਂ  ਨੂੰ ਸਿਹਤ ਅਤੇ ਮਨੁੱਖੀ ਸੇਵਾਵਾਂ ਦੀ ਹਿਰਾਸਤ ਵਿੱਚ ਤਬਦੀਲ ਕਰਨ ਲਈ, ਓਵਲਡੇ ਸਟੇਸ਼ਨ ਵਿੱਚ ਕਾਰਵਾਈ ਲਈ ਲਿਜਾਇਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ, ਰਾਸ਼ਟਰਪਤੀ ਜੋਅ ਬਾਈਡੇਨ ਦੇ ਸੱਤਾ ਸੰਭਾਲਣ ਤੋਂ ਬਾਅਦ, ਬਾਰਡਰ ਪੈਟਰੋਲ ਏਜੰਟਾਂ ਨੇ 2,100 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਦਾ ਸਾਹਮਣਾ ਕੀਤਾ ਹੈ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39882 posts
  • 0 comments
  • 0 fans