Menu

ਅਮਰੀਕਾ ਵਿੱਚ ਹਿੰਦੂ ਮੰਦਰ ਨੇ ਕੀਤਾ ਸ਼ਰਮਨਾਕ ਕਾਰਾ, ਸੈਕੜੇ ਵਿਅਕਤੀਆਂ ਤੋਂ ਕਰਵਾਈ ਜਬਰਦਸਤੀ ਮਜ਼ਦੂਰੀ

ਫਰਿਜ਼ਨੋ (ਕੈਲੀਫੋਰਨੀਆ), 13 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਨਿਊਜਰਸੀ ਸਥਿਤ ਇੱਕ ਹਿੰਦੂ ਮੰਦਿਰ ਨੇ ਇੱਕ ਸ਼ਰਮਨਾਕ ਕੰਮ ਕਰਦਿਆਂ ਭਾਰਤੀ ਲੋਕਾਂ ਤੋਂ ਹੀ ਜਬਰਦਸਤੀ ਮਜ਼ਦੂਰੀ ਕਰਵਾਈ ਹੈ। ਅਮਰੀਕੀ ਏਜੰਸੀ ਐਫ ਬੀ ਆਈ ਨੇ ਹੋਰ ਵਿਭਾਗਾਂ ਸਮੇਤ ਮੰਗਲਵਾਰ ਨੂੰ ਨਿਊਜਰਸੀ ਦੇ ਇੱਕ ਵਿਸ਼ਾਲ ਹਿੰਦੂ ਮੰਦਰ ਵਿੱਚ ਛਾਪਾ ਮਾਰਿਆ ਅਤੇ ਮੰਦਿਰ ‘ਤੇ ਕਮਿਊਨਿਟੀ ਦੇ ਭਾਰਤੀ ਮਰਦਾਂ ਨੂੰ ਅਮਰੀਕਾ ਵਿੱਚ ਲਿਜਾਣ ਅਤੇ ਇਕ ਹਫ਼ਤੇ ਵਿੱਚ ਤਕਰੀਬਨ 90 ਘੰਟੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਨਿਊਜਰਸੀ ਵਿੱਚ ਸਥਿਤ ਬੋਚਸਨਵਾਸੀ ਅਖਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ, ਜੋ ਇੱਕ ਹਿੰਦੂ ਸੰਪਰਦਾ ਹੈ ਅਤੇ ਬੀ ਏ ਪੀ ਐਸ ਵਜੋਂ ਜਾਣਿਆ ਜਾਂਦਾ ਹੈ, ਦੇ ਸੰਚਾਲਕਾਂ ਉੱਤੇ ਮੰਗਲਵਾਰ ਨੂੰ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਜਬਰਦਸਤੀ ਮਜ਼ਦੂਰੀ, ਤਸਕਰੀ ਅਤੇ ਤਨਖਾਹ ਚੋਰੀ ਆਦਿ ਦੋਸ਼ ਲਗਾਏ ਗਏ ਹਨ। ਐਫ ਬੀ ਆਈ ਅਨੁਸਾਰ ਨਿਊਜਰਸੀ ਦੀ ਜ਼ਿਲ੍ਹਾ ਅਦਾਲਤ ਵਿੱਚ ਛੇ ਨਾਮਜ਼ਦ ਮਜ਼ਦੂਰਾਂ ਦੁਆਰਾ ਦਾਇਰ ਮੁਕੱਦਮੇ ਤਹਿਤ ਘੱਟੋ ਘੱਟ 200 ਭਾਰਤੀ ਨਾਗਰਿਕ ਜੋ ਰਾਬਬਿਨਸਵਿੱਲੇ ਦੇ ਮੰਦਰ ਵਿਚ ਕੰਮ ਕਰਦੇ ਹਨ ਜਾਂ ਕੰਮ ਕਰਦੇ ਸਨ, ਇਸ ਦਾ ਹਿੱਸਾ ਹੋਣਗੇ। ਇਸ ਸੰਸਥਾ ਦੇ ਕਈ ਲੋਕਾਂ ‘ਤੇ ਦੋਸ਼ ਹੈ ਕਿ ਉਹ ਨਿਊਜਰਸੀ ਆਉਣ ਅਤੇ ਹਰ ਹਫ਼ਤੇ ਤਕਰੀਬਨ 87 ਘੰਟੇ ਪ੍ਰਤੀ ਮਹੀਨਾ 450 ਡਾਲਰ, ਜਾਂ 1.20 ਡਾਲਰ ਪ੍ਰਤੀ ਘੰਟਾ ਦੇ ਲਈ ਮੰਦਰ ਬਣਾਉਣ ਵਿੱਚ ਮਦਦ ਕਰਨ ਲਈ ਪੁਰਸ਼ਾਂ ਨੂੰ ਭਰਤੀ ਕਰਦੇ ਸਨ।  ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਬਚਾਅ ਪੱਖ ਨੇ ਨੀਵੀਆਂ ਜਾਤੀਆਂ ਦੇ ਆਦਮੀਆਂ ਅਤੇ ਹੋਰ  ਭਾਈਚਾਰਿਆਂ ਦੇ ਮੈਂਬਰਾਂ ਨੂੰ ਮੰਦਰ ਵਿੱਚ ਕੰਮ ਕਰਨ ਦਾ ਲਾਲਚ ਦਿੱਤਾ, ਜੋ ਅਜੇ ਨਿਰਮਾਣ ਅਧੀਨ ਹੈ। ਮੁਕੱਦਮੇ ਅਨੁਸਾਰ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ, ਅਤੇ ਕਾਮੇ ਇੱਕ ਕੰਪਾਊਂਡ ਵਿੱਚ ਰੱਖੇ ਸਨ। ਅਟਾਰਨੀ ਕਾਕਲੇਕ ਨੇ ਕਿਹਾ ਕਿ ਇਹ ਸਥਿਤੀ ਇੱਕ “ਲੇਬਰ ਟਰੈਫਿਕਿੰਗ” ਕੇਸ ਹੈ ਅਤੇ ਮਜ਼ਦੂਰਾਂ ‘ਤੇ ਦਰਜਨਾਂ ਕੈਮਰਿਆਂ ਨਾਲ  ਨਿਗਰਾਨੀ ਰੱਖੀ ਜਾਂਦੀ ਸੀ ਅਤੇ ਨਿਯਮਾਂ ਨੂੰ ਤੋੜਨ ਲਈ ਜੁਰਮਾਨੇ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਇਹ ਮੁਕੱਦਮਾ ਦਾਅਵਾ ਕਰਦਾ ਹੈ ਕਿ ਮਜ਼ਦੂਰਾਂ ਨੂੰ ਮਈ 2011 ਤੋਂ ਧਾਰਮਿਕ ਵਰਕਰਾਂ ਅਤੇ ਵਾਲੰਟੀਅਰਾਂ ਦੇ ਵੀਜ਼ੇ ‘ਤੇ ਝੂਠੇ ਤੌਰ ‘ਤੇ ਅਮਰੀਕਾ ਲਿਆਂਦਾ ਗਿਆ ਹੈ ਅਤੇ ਇਹ ਮੁਕੱਦਮਾ ਮਜ਼ਦੂਰਾਂ ਲਈ ਅਦਾਇਗੀ, ਦਿਹਾੜੀ ਅਤੇ ਹਰਜਾਨੇ ਲਈ ਪੈਸੇ ਦੀ ਮੰਗ ਕਰਦਾ ਹੈ। ਜਦਕਿ ਬੀ ਏ ਪੀ ਐਸ ਦੇ ਬੁਲਾਰਿਆਂ ਅਨੁਸਾਰ ਉਠਾਏ ਗਏ ਮਸਲਿਆਂ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans