Menu

ਵਰਜੀਨੀਆ ਵਿੱਚ 8 ਸਾਲਾ ਲੜਕਾ ਕਰ ਰਿਹਾ ਹੈ, ਬੇਘਰੇ ਲੋਕਾਂ ਦੀ ਸਹਾਇਤਾ

ਫਰਿਜ਼ਨੋ (ਕੈਲੀਫੋਰਨੀਆ), 13 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਵਰਜੀਨੀਆ ਵਿੱਚ ਇੱਕ 8 ਸਾਲਾ ਦਾ  ਲੜਕਾ ਬੇਘਰੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਜ਼ੋਹੈਬ ਬੇਗ ਨਾਮ ਦੇ ਇਸ ਲੜਕੇ ਨੇ ਪਿਛਲੇ ਸਾਲ ਫਰੰਟ ਲਾਈਨ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਵੱਧ ਤੋਂ ਵੱਧ ਨਿੱਜੀ ਸੁਰੱਖਿਆ ਉਪਕਰਣਾਂ (ਪੀ ਪੀ ਈ) ਨੂੰ ਇਕੱਠਾ ਕਰਨ ਨੂੰ ਆਪਣਾ ਮਿਸ਼ਨ ਬਣਾਇਆ ਸੀ ਅਤੇ ਉਸਨੇ  6,000 ਤੋਂ ਵੱਧ ਉਪਕਰਣਾਂ ਨਾਲ ਸਹਾਇਤਾ ਕੀਤੀ ਸੀ। ਜਦਕਿ ਇਸ ਬੱਚੇ ਵੱਲੋਂ ਹੁਣ ਆਪਣਾ ਧਿਆਨ ਬੇਘਰ ਭਾਈਚਾਰੇ ਦੇ ਵਿਕਾਸ ਵੱਲ ਤਬਦੀਲ ਕਰ ਦਿੱਤਾ ਗਿਆ ਹੈ।
ਬੇਗ ਨੇ ਹਾਲ ਹੀ ਵਿੱਚ ਗਲੋਬਲ ਯੁਵਕ ਸੇਵਾ ਦਿਵਸ ਦੀ ਜ਼ਰੂਰਤ ਵਿੱਚ ਘੱਟੋ ਘੱਟ 1000 ਲੋਕਾਂ ਤੱਕ ਪਹੁੰਚਣ ਲਈ ਆਪਣਾ ਨਿਸ਼ਾਨਾ ਮਿੱਥਿਆ ਹੈ, ਜੋ ਕਿ 5 ਤੋਂ 25 ਸਾਲ ਦੀ ਉਮਰ ਦੀ ਬਹਾਦਰੀ ਨੂੰ ਉਜਾਗਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨ ਸੇਵਾ ਪ੍ਰੋਗਰਾਮ ਹੈ। ਬੇਗ , ਇੱਕ ਹੋਰ ਵਿਅਕਤੀ ਸ਼ੈਰਨ ਵਾਈਜ਼ ਜੋ ਪਹਿਲਾਂ ਬੇਘਰ ਸੀ ਅਤੇ ਹੁਣ ਬੇਘਰੇ ਲੋਕਾਂ ਦੀ ਵਕਾਲਤ ਕਰਦਾ ਹੈ, ਦੇ ਨਾਲ ਮਿਲ ਕੇ  ਵਾਸ਼ਿੰਗਟਨ, ਡੀ.ਸੀ. ਦੇ ਨਿਊਜਰਸੀ ਐਵੇਨਿਊ ਦੇ ਨੇੜੇ ਤੀਜੀ ਸਟਰੀਟ ਦੀ ਸੁਰੰਗ ਦੇ ਕਿਨਾਰੇ ਬੇਘਰ, ਲੋੜਵੰਦ ਲੋਕਾਂ ਨੂੰ ਭੋਜਨ, ਟਾਇਲਟਰੀ ਕਿੱਟਾਂ ਅਤੇ ਸਪਲਾਈ ਦੇਣ ਲਈ ਜਾਂਦਾ ਹੈ। ਹਰੇਕ ਕਿੱਟ ਸਥਾਨਕ ਕੰਪਨੀਆਂ ਦੇ ਦਾਨ ਦੁਆਰਾ ਦਿੱਤੀ ਜਾਂਦੀ ਹੈ, ਜਿਸਨੂੰ ਬੇਗ ਨਿੱਜੀ ਤੌਰ ਤੇ ਪਹੁੰਚਾਉਦਾ ਹੈ। ਇਸਦੇ ਇਲਾਵਾ ਉਹ ਦੰਦਾਂ ਦੇ ਡਾਕਟਰਾਂ ਦੇ ਦਫਤਰਾਂ, ਵਪਾਰੀਆਂ ਆਦਿ ਨਾਲ ਵੀ ਜੁੜਿਆ ਹੋਇਆ ਹੈ। ਹਾਲਾਂਕਿ ਗਲੋਬਲ ਯੁਵਕ ਸੇਵਾ ਦਿਹਾੜਾ ਬੀਤ ਚੁੱਕਾ ਹੈ, ਪਰ ਬੇਗ ਕਹਿੰਦਾ ਹੈ ਕਿ ਉਸਦਾ ਮਿਸ਼ਨ ਅਜੇ ਬਹੁਤ ਦੂਰ ਹੈ।  ਜਿੰਨਾ ਚਿਰ ਉਹ ਆਪਣੇ ਆਸ ਪਾਸ ਦੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ, ਉਸਨੇ ਕਿਹਾ ਕਿ ਉਹ ਇਸ ਵਿੱਚ ਖੁਸ਼ੀ ਪ੍ਰਾਪਤ ਕਰਦਾ ਹੈ। ਇਸ ਸਹਾਇਤਾ ਤੋਂ ਇਲਾਵਾ ਬੇਗ ਬੱਚਿਆਂ ਨੂੰ ਇਹ ਵੀ ਦਿਖਾਉਣਾ ਚਾਹੁੰਦਾ ਹਾਂ ਕਿ ਸਹਾਇਤਾ ਕਰਨ ਲਈ ਉਮਰ ਦੀ ਕੋਈ ਵੀ ਸੀਮਾਂ ਨਹੀਂ ਹੈ, ਤੁਸੀਂ ਆਪਣੀ ਕਮਿਊਨਿਟੀ ਵਿੱਚ ਹਮੇਸ਼ਾਂ  ਫਰਕ ਅਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹੋ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans