Menu

ਅਮਰੀਕਾ ਦੇ ਦੱਖਣ-ਪੂਰਬ ਵਿੱਚ 1000 ਤੋਂ ਵੱਧ ਗੈਸ ਸਟੇਸ਼ਨਾਂ ‘ਤੇ ਖਤਮ ਹੋਇਆ ਤੇਲ

ਫਰਿਜ਼ਨੋ (ਕੈਲੀਫੋਰਨੀਆ), 12 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਦੱਖਣੀ ਪੂਰਬੀ ਖੇਤਰਾਂ ਵਿੱਚ 1000 ਤੋਂ ਵੱਧ ਗੈਸ ਸਟੇਸ਼ਨਾਂ ਨੂੰ ਮੰਗਲਵਾਰ ਨੂੰ ਕਲੋਨੀਅਲ ਪਾਈਪ ਲਾਈਨ ਉੱਪਰ ਹੋਏ ਸਾਈਬਰ ਅਟੈਕ ਕਾਰਨ ਫਿਊਲ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਸੰਸਥਾ ਗੈਸ ਬਡੀ ਜੋ ਕਿ ਦੇਸ਼ ਭਰ ਵਿੱਚ ਲੱਗਭਗ 5 ਮਿਲੀਅਨ ਐਪ ਉਪਭੋਗਤਾਵਾਂ ਦੇ ਅੰਕੜੇ ਤਿਆਰ ਕਰਦੀ ਹੈ ਦੇ ਅਨੁਸਾਰ ਉੱਤਰੀ ਕੈਰੋਲਿਨਾ ਦੇ 5,400 ਸਟੇਸ਼ਨਾਂ ਵਿੱਚੋਂ 8.5 ਪ੍ਰਤੀਸ਼ਤ ਅਤੇ ਵਰਜੀਨੀਆ ਦੇ ਲੱਗਭਗ 3,900 ਵਿੱਚੋਂਂ 7.7 ਪ੍ਰਤੀਸ਼ਤ ਗੈਸ ਸ਼ਟੇਸ਼ਨ ਪ੍ਰਭਾਵਿਤ ਹੋਏ ਹਨ। ਕਲੋਨੀਅਲ ਪਾਈਪ ਲਾਈਨ ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਰਿਨਸਮਵੇਅਰ ਹਮਲੇ ਦੇ ਬਾਅਦ ਆਪਣਾ 5,500 ਮੀਲ, ਦਾ ਟੈਕਸਸ ਤੋਂ ਨਿਊਜਰਸੀ ਦਾ ਨੈਟਵਰਕ ਬੰਦ ਕੀਤਾ  ਹੈ ਜੋ  ਕਿ ਪੂਰਬੀ ਤੱਟ ਨੂੰ ਇਸ ਦੇ ਲੱਗਭਗ 45 ਪ੍ਰਤੀਸ਼ਤ ਗੈਸ, ਡੀਜ਼ਲ ਅਤੇ ਜੈੱਟ ਈਂਧਨ ਦੀ ਪੂਰਤੀ ਕਰਦਾ ਹੈ। ਇਸ ਲਈ ਅਮਰੀਕੀ ਸਰਕਾਰ ਨੇ ਰੂਸ ਵਿੱਚ ਹੈਕਰਾਂ ਨੂੰ ਦੋਸ਼ੀ ਠਹਿਰਾਇਆ ਹੈ ਜੋ ਆਪਣੇ ਆਪ ਨੂੰ “ਡਾਰਕਾਈਡ” ਕਹਿੰਦੇ ਹਨ। ਐਨਰਜੀ ਸੈਕਟਰੀ ਜੈਨੀਫਰ ਗ੍ਰੈਨਹੋਮ ਨੇ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਦੌਰਾਨ ਕਿਹਾ ਹੈ ਕਿ ਕਲੋਨੀਅਲ  ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨ ਅਤੇ ਨੈੱਟਵਰਕ ਦੇ ਕੁੱਝ ਹਿੱਸੇ ਨੂੰ ਮੈਨੂਅਲ ਸੇਵਾ ਵਿੱਚ ਵਾਪਸ ਪਾਉਣ ਲਈ ਕੰਮ ਕਰ ਰਿਹਾ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans