Menu

ਬਠਿੰਡਾ ਵਿਖੇ ਐਡਵਾਂਸ ਕੈਂਸਰ ਸੈਂਟਰ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ : ਹਰਸਿਮਰਤ ਕੌਰ ਬਾਦਲ

ਬਠਿੰਡਾ, 8 ਮਈ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਵਿਖੇ ਐਡਵਕਾਂਸ ਕੈਂਸਰ ਅਤੇ ਡਾਇਗਨੋਸਟਿਕ ਸੈਂਟਰਨੂੰ ਕੋਰੋਨਾ ਸੈਂਟਰ ਵਿਚ ਤਬਦੀਲ ਕਰਨ ਵਾਸਤੇ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਇਸ ਫੈਸਲੇ ਦੀ ਸਮੀਖਿਆ ਕਰਨ ਅਤੇ ਸਮਰਪਿਤ ਕੋਰੋਨਾ ਸੰਭਾਲ ਲਈ ਏਮਜ਼ ਹਸਪਤਾਲ ਸਮੇਤ ਹੋਰ ਉਪਲਬਧ ਸਹੂਲਤਾਂ ਵਰਤ ਲੈਣ। ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ, ਨੇ ਕਿਹਾ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਕੈਂਸਰ ਮਰੀਜ਼ਾਂ ਜੋ ਕੋਰੋਨਾ ਕਾਰਨ ਬੀਕਾਨੇਰ ਸਥਿਤ ਲਈ ਅਚਖਾਰਿਆ ਤੁਲਸੀ ਕੈਂਸਰ ਇੰਸਟੀਚਿਊਟ ਵਿਖੇ ਕੈਂਸਰ ਹਸਪਤਾਲ ਤੱਕ ਨਹੀਂ ਜਾ ਸਕਦੇ, ਲਈ ਆਸ ਦੀ ਆਖਰੀ ਕਿਰਨ ਹੈ। ਉਹਨਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਹਸਪਤਾਲ ਨੂੰ ਵੀ ਸਮਰਪਿਤ ਕੋਰੋਨਾ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਐਡਵਕਾਂਸ ਕੈਂਸਰ ਇੰਸਟੀਚਿਊਟ ਹੀ ਕੈਂਸਰ ਮਰੀਜ਼ਾਂ ਲਈ ਆਖਰੀ ਵਿਕਲਪ ਰਹਿ ਗਿਆ ਹੈ।  ਉਹਨਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਰੋਜ਼ਾਨਾ 150 ਤੋਂ 200 ਮਰੀਜ਼ ਰੇਡੀਓਥੈਰੇਪੀ ਕਰਵਾਉਂਦੇ ਹਨ ਅਤੇ ਰੇਡੀਓਥੈਰੇਪੀ ਕਰਵਾਉਣ ਵਸਤੇ ਵੀ ਢਾਈ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸੈਂਟਰ ਵਿਚ ਰੋਜ਼ਾਨਾ 5 ਤੋਂ 10 ਸਰਜਰੀਆਂ ਵੀ ਹੁੰਦੀਆਂ ਹਨ।
ਸ੍ਰੀਮਤੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਕੈਂਸਰ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਫੀਡ ਬੈਕ ਨਹੀਂ ਲਈ। ਉਹਨਾਂ ਕਿਹਾ ਕਿ ਰੇਡੀਓਥੈਰੇਪੀ ਮਸ਼ੀਨਾਂ ਨੁੰ ਕਿਸੇ ਹੋਰ ਸ਼ਿਫਟ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਿਫਟਿੰਗ ਵੇਲੇ ਜੇਕਰ ਕੋਈ ਲੀਕੇਜ ਹੋ ਗਈ ਤਾਂ ਤਬਾਹੀ ਮਚ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ  ਵਿਚ ਕੈਂਸਰ ਮਰੀਜ਼ਾਂ ਦੇ ਇਲਾਜ ਵਾਸਤੇ ਲੋੜੀਂਦੇ ਪ੍ਰਬੰਧ ਨਹੀਂ ਹਨ ਜਿਵੇਂ ਕਿ ਮੁੱਖ ਮੰਤਰੀ ਨੇ ਸਲਾਹ ਦਿੱਤੀ ਹੈ। 
ਸ੍ਰੀਮਤੀ ਬਾਦਲ ਨੇ ਕਿਹਾ ਕਿ  ਜੇਕਰ ਮੁੱਖ ਮੰਤਰੀ ਕੈਂਸਰ ਸੈਂਟਰ ਦੇ ਡਾਕਟਰਾਂ  ਜਾਂ ਮਰੀਜ਼ਾਂ ਨਾਲ ਆਪ ਗੱਲ ਕਰਦੇ ਤਾਂ ਉਹਨਾਂ ਨੁੰ ਅਸਲ ਸਥਿਤੀ ਪਤਾ ਲੱਗ ਜਾਂਦੀ। ਉਹਨਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਕੈਂਸਰ ਮਰੀਜ਼ਾਂ ਦੇ ਇਲਾਜ  ਲਈ ਡਾਕਟਰਾਂ ਵਾਸਤੇ ਵਿਸ਼ੇਸ਼ ਸਹੂਲਤਾਂ ਸਿਰਜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਹ ਸਿਵਲ ਹਸਪਤਾਲ ਵਿਚ ਉਪਲਬਧ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਮਾਯੁਸ ਲੋਕਾਂ ਦੇ ਫੋਨ ਆ ਰਹੇ ਹਨ। ਕੈਂਸਰ ਮਰੀਜ਼ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਦੀ ਜਾਨ ਖ਼ਤਰੇ  ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, “ਕੋਰੋਨਾ ਕੇਸ ਜਿਹਨਾਂ ਵਿਚ ਹਸਪਤਾਲਾਂ ਦੀ ਜ਼ਰੂਰਤ ਹੈ, ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ।” ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਵਿਚ 5 ਸੌ ਹੋਰ ਮਰੀਜ਼ ਰੱਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਆਯੁਰਵੇਦ ਸੈਂਟਰ, ਬੱਚਿਆਂ ਦਾ ਹਸਪਤਾਲ ਤੇ ਨਰਸਿੰਗ ਹੋਸਟਲ ਵੀ ਕੋਰੋਨਾ ਮਰੀਜ਼ ਰੱਖਣ ਵਾਸਤੇ ਵਰਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਘੁੱਦਾ ਵਿਖੇ ਪੂਰੀ ਤਰ੍ਹਾਂ ਚਲ ਰਿਹਾ ਹਸਪਤਾਲ ਹੈ ਜਿਸਨੂੰ ਸਮਰਪਿਤ ਕੋਰੋਨਾ ਸੈਂਟਰ ਵਾਸਤੇ ਵਰਤਿਆਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਕੂਲ, ਕਾਲਜ ਤੇ ਮੈਰਿਜ ਪੈਲੇਸ ਵੀ ਕੋਰੋਨਾ ਮਰੀਜ਼ਾਂ ਵਾਸਤੇ ਦੇਣ ਲਈ ਤਿਆਰ ਹਾਂ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੂਜੀ ਵਾਰ ਕੈਂਸਰ ਹਸਪਤਾਲ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਜਦੋਂ ਤਰਕ ਨਾਲ ਗੱਲ ਕੀਤੀ ਤਾਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ। ਇਸ ਵਾਰ ਇਸਨੁੰ ਕੈਂਸਰ ਹਸਪਤਾਲ ਜੋ ਕਿ ਮਾਲਵਾ ਪੱਟੀ ਵਿਚ ਕੈਂਸਰ ਮਰੀਜ਼ਾਂ ਲਈ ਇਕਲੌਤੀ ਅਜਿਹੀ ਸਹੂਲਤ ਹੈ, ਨੂੰ ਬੰਦ ਕਰਨ ਦੇ ਆਪਣੇ ਮਾੜੀ ਸਲਾਹ ਨਾਲ ਲਏ ਫੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਫਿਰ ਕੈਂਸਰ ਮਰੀਜ਼ ਮੌਤ ਵੱਲ ਧੱਕੇ ਜਾਣਗੇ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In