Menu

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖਮੰਤਰੀ ਵਜੋਂ ਚੁੱਕੀ ਸਹੁੰ, ਵਿਧਾਨ ਸਭਾ ਮੈਂਬਰ ਬਣਨਾ ਹੈ ਬਾਕੀ

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ ਭਾਜਪਾ ਨਾਲ ਸਿੱਧਾ ਮੁਕਾਬਲਾ ਕਰ ਵੱਕਾਰੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਮਮਤਾ ਬੈਨਰਜੀ ਨੂੰ ਸਹੁੰ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਵੱਲੋਂ ਰਾਜਭਵਨ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਚੁਕਾਈ ਗਈ। 213 ਸੀਟਾਂ ਨਾਲ ਦੋ ਤਿਹਾਈ ਬਹੁਮਤ ਹਾਸਿਲ ਕਰਨ ਵਾਲੀ ਉਸਦੀ ਪਾਰਟੀ ਤ੍ਰਿਣ-ਮੂਲ ਕਾਂਗਰਸ ਭਾਵੇਂ ਕਿ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਪਰ ਮਮਤਾ ਆਪਣੀ ਸੀਟ ਹਾਰਨ ਦੇ ਚੱਲਦਿਆਂ ਅਜੇ ਵਿਧਾਨ ਸਭਾ ਦੀ ਮੈਂਬਰ ਨਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਦੂਜਾ ਮੌਕਾ ਹੈ ਜਦੋਂ ਮਮਤਾ ਨੇ ਬੰਗਾਲ ਵਿਧਾਨਸਭਾ ਦੀ ਵਿਧਾਇਕਾ ਨਾ ਹੋਣ ਦੇ ਬਾਵਜੂਦ ਵੀ ਸੂਬੇ ਦੀ ਕਮਾਨ ਸੰਭਾਲੀ ਹੈ। ਇਸਤੋਂ ਪਹਿਲਾਂ 2011 ਵਿੱਚ ਜਦੋਂ ਮਮਤਾ ਬੈਨਰਜੀ ਪਹਿਲੀ ਵਾਰ ਮੁੱਖਮੰਤਰੀ ਬਣੀ ਸੀ ਤਾਂ ਉਸ ਵੇਲੇ ਉਹ ਲੋਕਸਭਾ ਮੈਂਬਰ ਸੀ। ਜਦਕਿ ਇਸ ਵਾਰ ਉਹ ਵਿਧਾਨ ਸਭਾ ਸੀਟ ਨੰਦੀਗਰਾਮ ਤੋਂ ਆਪਣੇ ਪੁਰਾਣੇ ਸਾਥੀ ਅਤੇ ਮੌਜੂਦਾ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਕੋਲੋਂ ਵੋਟਾਂ ਚ ਹਾਰ ਗਈ ਹੈ। ਇਨ੍ਹਾਂ ਹਾਲਾਤਾਂ ਵਿਚ ਵੀ ਹਾਰ ਦੇ ਬਾਵਜੂਦ ਮਮਤਾ ਸੂਬੇ ਦੀ ਮੁੱਖਮੰਤਰੀ ਵਜੋਂ ਆਪਣੀਆਂ ਜਿੰਮੇਵਾਰੀਆਂ ਜਾਰੀ ਰੱਖ ਸਕਦੀ ਹੈ, ਜੋ ਕਿ ਸੰਵਿਧਾਨ ਦੇ ਆਰਟਿਕਲ 164(4) ਦੇ ਅਧੀਨ ਸੰਭਵ ਹੈ। ਪਰ ਉਸਤੋਂ ਛੇ ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਨੂੰ ਰਾਜ ਦੀ ਕਿਸੇ ਵੀ ਵਿਧਾਨਸਭਾ ਸੀਟ ਤੋਂ ਚੋਣ ਜਿੱਤਣਾ ਜਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਮੁੱਖਮੰਤਰੀ ਦਾ ਅਹੁੱਦਾ ਛੱਡਣਾ ਪਵੇਗਾ।

ਅਜਿਹਾ ਕਰਨ ਵਾਲੀ ਮਮਤਾ ਬੈਨਰਜੀ ਕੋਈ ਪਹਿਲੀ ਮੁੱਖ- ਮੰਤਰੀ ਨਹੀਂ ਹੈ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਰਾਜਨੇਤਾ ਮੁੱਖ-ਮੰਤਰੀ ਬਣਨ ਤੋਂ ਬਾਅਦ ਹੀ ਵਿਧਾਨ ਸਭਾ ਮੈਂਬਰ ਬਣੇ ਹਨ ਇਸਦੀ ਸਭਤੋਂ ਤਾਜ਼ਾ ਉਦਾਹਰਣ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਹੈ, ਜੋ ਗੜਵਾਲ ਸੀਟ ਤੋਂ ਸਾਂਸਦ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੇ ਕਾਇਮ ਰਹਿਣ ਲਈ 10 ਸਿਤੰਬਰ ਤੋਂ ਪਹਿਲਾਂ ਵਿਧਾਨਸਭਾ ਚੋਣ ਜਿੱਤਣੀ ਹੋਵੇਗੀ। ਇਸੇ ਤਰਾਂ ਮਹਾਰਾਸ਼ਟਰ ਦੇ ਮੁੱਖਮੰਤਰੀ ਉੱਧਵ ਠਾਕਰੇ ਅਤੇ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਵੀ ਸਹੁੰ ਚੁੱਕਣ ਸਮੇਂ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ, ਜਦਕਿ ਬਾਅਦ ਵਿੱਚ ਉਨ੍ਹਾਂ ਵੱਲੋਂ ਇਹ ਮੈਂਬਰੀ ਹਾਸਿਲ ਕੀਤੀ ਗਈ। ਇਸੇ ਪ੍ਰਕਾਰ ਨਾਲ ਬਹੁਤ ਸਾਰੀਆਂ ਉਦਾਹਰਣਾ ਸਾਨੂੰ ਪਹਿਲਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ, ਜਿੰਨਾ ਵਿਚ ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦਾ ਨਾਮ ਸ਼ਾਮਿਲ ਹੈ, ਜੋ 2014 ਵਿਚ ਅੰਮ੍ਰਿਤਸਰ ਤੋਂ ਲੋਕਸਭਾ ਸੀਟ ਹਾਰਨ ਦੇ ਬਾਵਜੂਦ ਵੀ ਕੇਂਦਰੀ ਵਜੀਰ ਬਣੇ ਸਨ। ਇਸੇ ਤਰਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਹਾਰ ਦੇ ਬਾਵਜੂਦ ਕੇਂਦਰ ਵਿਚ ਅਹੁੱਦਾ ਹਾਸਿਲ ਕੀਤਾ ਸੀ। ਜੇਕਰ ਪੰਜਾਬ ਦੀ ਗੱਲ੍ਹ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪਹਿਲੀ ਵਾਰ ਪੰਜਾਬ ਦੇ ਉੱਪ-ਮੁੱਖ-ਮੰਤਰੀ ਵਜੋਂ ਆਹੁਦਾ ਸੰਭਾਲਣ ਤੋਂ ਬਾਅਦ ਹੀ ਜਲਾਲਾਬਾਦ ਉਪ-ਚੋਣ ਰਾਹੀਂ ਵਿਧਾਨ ਸਭਾ ਦੀ ਮੈਂਬਰੀ ਹਾਸਿਲ ਕੀਤੀ ਸੀ।

ਇਤਿਹਾਸਕ ਹਵਾਲੇ ਦੱਸਦੇ ਹਨ ਕਿ ਇਹ ਜਰੂਰੀ ਨਹੀਂ ਕਿ ਮੁੱਖ ਮੰਤਰੀ ਰਹਿੰਦੇ ਕੋਈ ਨੇਤਾ ਚੋਣ ਚ ਯਕੀਨਨ ਜਿੱਤ ਹੀ ਪ੍ਰਾਪਤ ਕਰੇਗਾ। ਜਿਵੇਂ ਕਿ 2009 ਵਿੱਚ ਝਾਰਖੰਡ ਦੇ ਮੁੱਖਮੰਤਰੀ ਸ਼ਿਬੂ ਸੋਰੇਨ ਨੂੰ ਤਮਾੜ ਸੀਟ ਤੋਂ ਉਪ-ਚੋਣ ਹਾਰਨ ਕਰਕੇ ਅਸਤੀਫਾ ਦੇਣਾ ਪਿਆ ਸੀ, ਜਿਸਤੋਂ ਬਾਅਦ ਝਾਰਖੰਡ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ ਸੀ। ਇਸਤੋਂ ਪਹਿਲਾਂ 1970 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਤ੍ਰਿਭੁਵਨ ਨਰਾਇਣ ਸਿੰਘ ਗੋਰਖਪੁਰ ਦੀ ਮਣਿਰਾਮ ਸੀਟ ਤੋਂ ਉਪ- ਚੋਣ ਹਾਰੇ ਸਨ, ਜਿਸਤੋਂ ਬਾਅਦ ਕਾਂਗਰਸ ਦੇ ਕਮਲਾਪਤੀ ਤ੍ਰਿਪਾਠੀ ਸੂਬੇ ਦੇ ਮੁੱਖਮੰਤਰੀ ਬਣੇ ਸਨ। ਭਾਜਪਾ ਨਾਲ ਸਿੱਧੀ ਲੜਾਈ ਅਤੇ ਅਗਲੇ ਪ੍ਰਧਾਨ ਮੰਤਰੀ ਦੇ ਅਹੁੱਦੇ ਦੇ ਦਾਅਵੇਦਾਰ ਵਜੋਂ ਉਭਰ ਰਹੇ ਅਕਸ ਦੇ ਕਾਰਨ ਮਮਤਾ ਨੂੰ ਹਰਾਉਣ ਲਈ ਭਾਜਪਾ ਨਿਸ਼ਚਿਤ ਹੀ ਪੂਰਾ ਜ਼ੋਰ ਲਾਵੇਗੀ, ਇਸ ਲਈ ਉਹ ਮੁਕਾਬਲਾ ਵੀ ਦਿਲਚਸਪ ਹੋ ਸਕਦਾ ਹੈ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In