Menu

ਟਵਿੱਟਰ ਨੇ ਕੰਗਣਾ ਰਣਾਵਤ ਦੇ ਅਕਾਊਂਟ ਨੂੰ ਲਾਈਆਂ ਪੱਕੀਆਂ ਬ੍ਰੇਕਾਂ

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ ਬਿਆਨਾਂ ਤੇ ਟਵੀਟਾਂ ਰਾਹੀਂ ਚਰਚਾ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣਾਵਤ ਦੇ ਟਵਿੱਟਰ ਅਕਾਊਂਟ ਨੂੰ ਪੱਕੇ ਤੌਰ ਤੇ ਬੰਦ ਕਰਦਿਆਂ ਸੋਸ਼ਲ ਮੀਡੀਆ ਸਾਈਟ ਵੱਲੋਂ ਉਸਦੇ ਟਵੀਟਰ ਅਕਾਊਂਟ ਨੂੰ ਪੱਕੇ ਤੌਰ ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਅਜਿਹਾ, ਅਦਾਕਾਰਾਂ ਵੱਲੋਂ ਪੱਛਮ ਬੰਗਾਲ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੀਤੇ ਗਏ ਵਿਵਾਦਤ ਟਵੀਟਾਂ ਤੇ ਖਾਸ ਕਰ ਤ੍ਰਿਣ ਮੂਲ ਕਾਂਗਰਸ ਪ੍ਰਮੁੱਖ ਤੇ ਪੱਛਮ ਬੰਗਾਲ ਦੀ ਮੁੱਖ-ਮੰਤਰੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਸ਼ਾਬਦਿਕ ਹਮਲਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸੋਸ਼ਲ ਮੀਡਿਆ ਸਾਈਟ ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਗੱਲ੍ਹ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਜਿਸ ਗੱਲ੍ਹ ਨਾਲ ਆਫਲਾਈਨ ਨੁਕਸਾਨ ਹੋ ਸਕਦੇ ਹੋਏ ਉੇਹ ਉਸ ਤੇ ਯਕੀਨਨ ਰੋਕ ਲਗਾਉਣਗੇ।

ਦੱਸਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਇਸ ਫ਼ਿਲਮੀ ਕਲਾਕਾਰਾ ਵੱਲੋਂ ਪਹਿਲਾਂ ਵੀ ਕਈ ਅਜੀਬ ਬਿਆਨ ਦਿੱਤੇ ਗਏ ਹਨ, ਜਿਸ ਵਿਚ ਵੱਡਾ ਵਿਵਾਦ ਦਿੱਲੀ ਬਾਰਡਰ ਤੇ ਜਾਰੀ ਕਿਸਾਨ ਅੰਦੋਲਨ ਬਾਰੇ ਬੋਲਣਾ ਅਤੇ ਬਠਿੰਡਾ ਨਾਲ ਸਬੰਧਿਤ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਤਸਵੀਰ ਨੂੰ ਤੱਥਹੀਣ ਤੇ ਸ਼ਰਮਨਾਕ ਭਾਸ਼ਾ ਲਿਖ ਕੇ ਟਵੀਟ ਕਰਨਾ ਸ਼ਾਮਿਲ ਹੈ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In