Menu

ਠੀਕ ਹੋਏ ਕਰੋਨਾ ਮਰੀਜ ਆਕਸੀਮੀਟਰ ਸਿਹਤ ਵਿਭਾਗ ਨੂੰ ਵਾਪਸ ਜਮਾਂ ਕਰਵਾਉਣ : ਡਾ. ਅਸ਼ਵਨੀ ਕੁਮਾਰ

ਬਠਿੰਡਾ, 4 ਮਈ (ਗੁਰਜੀਤ) – ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਇੱਕ ਲੱਖ ਤੋਂ ਵੱਧ ਘਰੇਲੂ ਇਕਾਂਤਵਾਸ ਕੀਤੇ ਕਰੋਨਾ ਪਾਜੀਟਿਵ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪਿਛਲੇ ਸਾਲ ਤੋਂ ਹੀ ‘ਕਰੋਨਾ ਫਤਿਹ ਕਿੱਟਾਂ’ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਆਕਸੀਮੀਟਰ, ਜ਼ਰੂਰੀ ਦਵਾਈਆਂ ਸ਼ਾਮਿਲ ਸਨ। ਪਰ ਹੁਣ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਉਣ ਨਾਲ ਕਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋਣ ਕਾਰਣ ਮਰੀਜਾਂ ਦੇ ਸਰੀਰ ਦੀ ਆਕਸੀਜਨ ਦਾ ਲੈਵਲ ਮਾਪਣ ਵਾਲੇ ਯੰਤਰ ਆਕਸੀਮੀਟਰ ਦੀ ਭਾਰੀ ਕਮੀ ਆ ਗਈ ਹੈ ।

ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਬਲਾਕ ਬਾਲਿਆਂਵਾਲੀ ਦੇ ਕਰੋਨਾ ਤੋਂ ਠੀਕ ਹੋਏ ਮਰੀਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਮੁਢਲਾ ਫਰਜ ਸਮਝਦੇ ਹੋਏ ਹੋਰ ਕੀਮਤੀ ਜਾਨਾਂ ਬਚਾਉਣ ਲਈ ਘਰ ਪਏ ਆਕਸੀਮੀਟਰ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਵਾਪਸ ਕਰ ਦੇਣ, ਤਾਂ ਜੋ ਨਵੇਂ ਪਾਜੀਟਿਵ ਮਰੀਜਾਂ ਨੂੰ ਘਰੇਲੂ ਇਕਾਂਤਵਾਸ ਦੌਰਾਨ ਦਿੱਤੇ ਜਾ ਸਕਣ। ਉਹਨਾਂ ਕਿਹਾ ਕਿ ਆਪ ਸਭ ਦੇ ਸਹਿਯੋਗ ਸਦਕਾ ਹੀ ਸਿਹਤ ਵਿਭਾਗ ਇਸ ਮਹਾਂਮਾਰੀ  ’ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਸਕਦਾ ਹੈ।

ਬਲਾਕ ਐਜੂਕੇਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਹੋਏ ਕਰੋਨਾ ਪਾਜੀਟਿਵ ਮਰੀਜਾਂ ਦੀ ਸਿਹਤ ਮੁਲਾਜਮਾਂ ਵੱਲੋਂ ਰੋਜ਼ਾਨਾ ਸਰੀਰ ਦੇ ਆਕਸੀਜਨ ਲੈਵਲ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਦੇ ਆਧਾਰ ’ਤੇ ਹੀ ਮਰੀਜ ਦੀ ਸਿਹਤ ਸਥਿਤੀ ਅਤੇ ਰਿਕਵਰੀ ਦਾ ਪਤਾ ਲੱਗਦਾ ਹੈ। ਪਰ ਆਕਸੀਮੀਟਰ ਨਾ ਹੋਣ ਕਾਰਣ ਜੇਕਰ ਮਰੀਜ ਦੇ ਸਰੀਰ ਦੇ ਆਕਸੀਜਨ ਲੈਵਲ ਦਾ ਸਹੀ ਪਤਾ ਨਾ ਲੱਗ ਸਕੇ ਤਾਂ ਮਰੀਜ ਦੀ ਸਥਿਤੀ ਗੰਭੀਰ ਹੋ ਸਕਦੀ ਹੈ ਅਤੇ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ । ਇਸ ਲਈ ਜਿਹੜੇ ਕਰੋਨਾ ਪਾਜੀਟਿਵ ਮਰੀਜ ਘਰੇਲੂ ਇਕਾਂਤਵਾਸ ਪੂਰਾ ਕਰਕੇ ਸਿਹਤਯਾਬ ਹੋ ਗਏ ਹਨ, ਉਹਨਾਂ ਨੂੰ ਆਕਸੀਮੀਟਰ ਦੀ ਹੁਣ ਕੋਈ ਲੋੜ ਨਹੀਂ, ਇਸ ਲਈ ਆਕਸੀਮੀਟਰ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਮਾਂ ਕਰਵਾਕੇ ਇਸ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans