Menu

ਫਰਿਜ਼ਨੋ ਵਿਖੇ ਸਿੱਖਸ ਫਾਰ ਹਮਿਉਨਟੀ ਸੰਸਥਾ ਵੱਲੋਂ ਕੋਵਿਡ-19 ਦੀ ਵੈਕਸੀਨ ਦੇ ਲੱਗੇ ਕੈਂਪ ‘ਤੇ ਲੋਕਾ ਨੇ ਲਵਾਏ ਟੀਕੇ

ਫਰਿਜ਼ਨੋ, (ਕੈਲੀਫੋਰਨੀਆਂ) 3 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਦੁਨੀਆ ਵਿੱਚ ਜਦ ਵੀ ਕਦੇ ਸਮਾਜ ਸੇਵਾ ਜਾਂ ਲੋੜਬੰਦਾ ਦੀ ਮਦਦ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਸਭ ਤੋਂ ਅੱਗੇ ਹੋ ਸੇਵਾਵਾ ਨਿਭਾਉਂਦਾ ਹੈ।  ਕਰੋਨਾ ਮਹਾਮਾਰੀ ਦੇ ਦੌਰਾਨ ਦੁਨੀਆਂ ਭਰ ਵਿੱਚ ਪੰਜਾਬੀ, ਖ਼ਾਸਕਰ ਸਿੱਖ ਭਾਈਚਾਰੇ ਨੇ ਲੋੜਵੰਦਾ ਲਈ ਲੰਗਰਾਂ ਆਦਿਕ ਦੀਆ ਸੇਵਾਵਾ ਪ੍ਰਦਾਨ ਕੀਤੀਆਂ ਅਤੇ ਕਰ ਰਹੇ ਹਨ। ਹੁਣ ਕਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਉਸ ਨੂੰ ਲੋਕਾ ਨੂੰ ਫਰੀ ਵੈਕਸੀਨ ਦੇਣ ਲਈ ਕੈਂਪਾਂ ਦੇ ਪ੍ਰਬੰਧ ਵੀ ਇੰਨਾਂ ਦੁਆਰਾਂ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿੱਖੇ ਸਿੱਖਸ ਫਾਰ ਹਮਿਉਨਟੀ ਸੰਸਥਾ ਵੱਲੋਂ ਕੋਵਿੱਡ ਵੈਕਸੀਨ ਕੈਂਪ ਲਗਵਾਇਆ ਗਿਆ। ਸਿੱਖਸ ਫਾਰ ਹਮਿਉਨਟੀ ਸੰਸਥਾ ਅਕਸਰ ਲੋੜਵੰਦ ਲੋਕਾਂ ਦੀ ਸੇਵਾ ਲਈ ਕੈਂਪ ਵਗੈਰਾ ਲਾਉਂਣ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੇਚ ਪੰਜਾਬੀਆਂ ਨੇ ਇਸ ਟੀਕਾਕਰਨ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਫਾਇਜ਼ਰ ਦਵਾਈ ਦੀ ਪਹਿਲੀ ਡੋਜ਼ ਦਿੱਤੀ ਗਈ ‘ਤੇ 23 ਮਈ ਨੂੰ ਦੂਸਰੀ ਡੋਜ਼ ਦਿੱਤੀ ਜਾਵੇਗੀ। ਇਸ ਮੌਕੇ ਸਿੱਖਸ ਫਾਰ ਹਮਿਉਨਟੀ ਸੰਸਥਾ ਦੇ ਮੋਢੀ ਮੈਂਬਰ ਪਰਮਿੰਦਰ ਸਿੰਘ ਸ਼ਾਹੀ ਨੇ ਦੱਸਿਆ ਕਿ ਇਸ ਟੀਕਾਕਰਨ ਦੌਰਾਨ ਬਹੁਤ ਸਾਰੇ ਉਹ ਲੋਕ ਸਾਹਮਣੇ ਆਏ ਜਿਹੜੇ ਬਿਨਾਂ ਪੇਪਰਾਂ ਤੋਂ ਅਮਰੀਕਾ ਵਿੇਚ ਰਹਿ ਰਹੇ ਹਨ ਜਾਂ ਭਾਸ਼ਾ ਬੋਲਣ ਦੀ ਪ੍ਰੌਬਲਮ ਹੈ। ਇਸ ਮੌਕੇ ਰਣਜੀਤ ਗਿੱਲ ਨੇ ਸਿੱਖਸ ਫਾਰ ਹਮਿਉਨਟੀ ਦਾ ਕੈਪ ਲਾਉਣ ਲਈ ਧੰਨਵਾਦ ਕੀਤਾ, ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਪੱਤਰਕਾਰ ਨੀਟਾ ਮਾਛੀਕੇ ਨੇ ਸਿੱਖਸ ਫਾਰ ਹਮਿਉਨਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਸਾਡੀ ਟੀਮ ਵੱਲੋਂ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ ਲੱਗੇ ਕੈਂਪ ਦੌਰਾਨ ਸਿਹਤ ਕਰਮੀਆਂ ਨਾਲ ਵੀ ਗੱਲ-ਬਾਤ ਕੀਤੀ ਜਿਸ ਵਿੱਚ ਸਿਹਤ ਮਾਹਰਾਂ ਦੀ ਇਹ ਸਲਾਹ ਸਾਹਮਾਣੇ ਆਈ ਕਿ ਸਾਨੂੰ ਵਹਿਮਾਂ-ਭਰਮਾ ਅਤੇ ਬੇਕਾਰ ਅਫਵਾਹਾ ‘ਚੋ ਬਾਹਰ ਨਿਕਲ ਕੋਵਿੰਡ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ। ਜਿਸ ਨਾਲ ਅਸੀਂ ਆਪਣੀ, ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾ ਸਕੀਏ। ਅਮਰੀਕਾ ਵਿੱਚ ਲਾਏ ਜਾ ਰਹੇ ਤਿੰਨੋਂ ਕਿਸਮ ਦੇ ਟੀਕੇ, ਜਿੰਨਾਂ ਵਿੱਚ ਫਾਈਜ਼ਰ, ਮੈਡਰੋਨਾ ਜਾਂ ਜੌਨਸਨ ਐਂਡ ਜੌਨਸਨ ਸਿਹਤ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹਨ।  ਇਹ ਤੁਹਾਡੀ ਸਿਹਤ ਲਈ ਲਾਹੇਵੰਦ ਹਨ, ਸੋ ਕਿਸੇ ਵੀ ਟੀਕੇ ਦੀ ਡੋਜ਼ ਤੁਸੀਂ ਲੈ ਸਕਦੇ ਹੋ। ਪ੍ਰਬੰਧਕਾਂ ਅਨੁਸਾਰ ਭਵਿੱਖ ਵਿੱਚ ਲੱਗਣ ਵਾਲੇ ਸਿਹਤ ਸੇਵਾਵਾ ਕੈਂਪਾਂ ਬਾਰੇ ਸੰਗਤਾਂ ਨੂੰ ਜਲਦ ਦੱਸਿਆ ਜਾਵੇਗਾ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In