Menu

3 ਮਈ ਨੂੰ 10 ਪਿੰਡਾਂ ਚ ਲਗਾਏ ਜਾਣਗੇ ਕਰੋਨਾ ਵੈਕਸੀਨੇਸ਼ਨ ਕੈਂਪ : ਡਿਪਟੀ ਕਮਿਸ਼ਨਰ

ਬਠਿੰਡਾ, 2 ਮਈ : ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਕਰੋਨਾ ਵੈਕਸੀਨੇਸ਼ਨ ਲਈ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੀ ਲੜੀ ਤਹਿਤ 3 ਮਈ ਨੂੰ ਜ਼ਿਲ੍ਹੇ ਦੇ 10 ਪਿੰਡਾਂ ਵਿਚ ਕਰੋਨਾ ਨੂੰ ਰੋਕਣ ਲਈ ਵੈਕਸੀਨੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੁਰਜ਼ ਮਹਿਮਾ, ਗੰਗਾ, ਗੁਰਦਿੱਤ ਸਿੰਘ ਵਾਲਾ, ਘੁੰਮਣ ਖੁਰਦ, ਚੱਕ ਫ਼ਤਿਹ ਸਿੰਘ ਵਾਲਾ, ਹਿੰਮਤਪੁਰਾ, ਘੜੈਲੀ, ਚੱਕ ਅਤਰ ਸਿੰਘ ਵਾਲਾ, ਗੋਲੇਵਾਲਾ ਤੇ ਗੁਰੂਸਰ ਜੋਗਾ ਆਦਿ ਪਿੰਡਾਂ ਵਿਚ ਕਰੋਨਾ ਵੈਕਸੀਨੇਸ਼ਨ ਸਬੰਧੀ ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans