Menu

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ ਵੱਲੋਂ ਕੀਤਾ ਜਾ ਰਿਹਾ 2 ਮਈ ਦਾ ਇੰਤਜ਼ਾਰ ਖਤਮ ਹੋਇਆ ਇਸ ਦਿਨ ਭਾਵੇਂ ਕਿ ਪਿਛਲ਼ੇ ਡੇਢ ਮਹੀਨੇ ਦੌਰਾਨ ਪਈਆਂ 5 ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸਨ। ਪਰ ਸਭ ਤੋਂ ਵੱਧ ਨਜ਼ਰਾਂ ਪੱਛਮੀ ਬੰਗਾਲ ਦੀਆਂ ਚੋਣਾਂ ਤੇ ਹੀ ਟਿਕੀਆਂ ਸੀ। ਜਿੱਥੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਹਰ ਪ੍ਰਕਾਰ ਨਾਲ ਹੋਈ ਕਥਿਤ ਅੰਨੇ ਵਾਹ ਵਰਤੋਂ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਇਕ ਵਾਰ ਫੇਰ ਤੋਂ ਆਪਣਾ ਕਿਲਾ ਬਚਾਉਂਣ ਵਿੱਚ ਕਾਮਯਾਬ ਰਹੀ। ਜਿਕਰਯੋਗ ਹੈ ਕਿ ਮਮਤਾ ਬੈਨਰਜੀ ਸਾਲ 2016 ਵਾਲਾ ਪ੍ਰਦਰਸ਼ਨ ਹੀ ਦੋਹਰਾਉਂਦੇ ਹੋਏ 200 ਤੋਂ ਵੱਧ ਸੀਟਾਂ ਤੇ ਕਾਬਜ ਹੋ ਰਹੀ ਹੈ ਜਦਕਿ ਨਰੇਂਦਰ ਮੋਦੀ ਦੀ ਅਗੁਵਾਈ ਵਾਲੀ ਭਾਜਪਾ ਭਾਵੇਂ ਆਪਣੇ ਵੋਟ ਬੈਂਕ ਤੇ ਸੀਟਾਂ ਦੀ ਗਿਣਤੀ ਦੇ ਮਾਮਲੇ ਵਿੱਚ 2016 ਵਿਧਾਨ ਸਭਾ ਚੋਣਾਂ ਨਾਲੋਂ ਤਾਂ ਕਾਫੀ ਅੱਗੇ ਨਿਕਲ ਗਈ ਹੈ ਪਰ 2019 ਦੀਆਂ ਲੋਕਸਭਾ ਚੋਣਾਂ ਮੁਕਾਬਲੇ ਉਸਦੀ ਕਾਰਗੁਜ਼ਾਰੀ ਕਾਫੀ ਹੇਠਾਂ ਗਈੌ ਹੈ। ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹਾਲਤ ਕਾਂਗਰਸ ਤੇ ਕਮਿਊਨਿਸਟ ਪਾਰਟੀ ਦੇ ਗਠਜੋੜ ਦੀ ਹੋਈ ਹੈ ਜੋ ਦੋਨੋਂ ਮਿਲਕੇ ਵੀ ਅੱਧਾ ਦਰਜਨ ਸੀਟਾਂ ਨਹੀ ਜੁਟਾ ਪਾਏ। ਇਹ ਨਤੀਜੇ ਇੱਕ ਵਾਰ ਫੇਰ ਤੋਂ ਲੋਕਾਂ ਦੀ ਸੂਝ-ਬੂਝ ਨੂੰ ਜਰੂਰ ਸਾਹਮਣੇ ਲਿਆਉਂਦੇ ਹਨ ਕਿ ਉਹ ਆਪਣੀ ਵੋਟ ਭੁਗਤਾਉਣ ਸਮੇਂ ਕੇਂਦਰੀ ਤੇ ਰਾਜ-ਪੱਧਰੀ ਰਾਜਨੀਤੀ ਨੂੰ ਨਿਖੇੜਕੇ ਵੇਖਦੇ ਹਨ। ਟੀਐਮਸੀ ਦੇ ਸਮਰਥਕਾਂ ਦੇ ਨਾਲ ਨਾਲ ਬਹੁਤ ਸਾਰੇ ਮਾਹਿਰਾਂ ਨੇ ਵੀ ਇਸਨੂੰ ਨਰੇਂਦਰ ਮੋਦੀ ਤੇ ਉਸਦੀ ਮੰਡਲੀ ਦੇ ਹੰਕਾਰ ਦਾ ਅੰਤ ਤੇ ਭਾਜਪਾ ਵੱਲੋਂ ਫੈਲਾਏ ਜਾ ਰਹੇ ਫਿਰਕੂਪੁਣੇ ਤੇ ਕੱਟੜਵਾਦ ਦੇ ਏਜੰਡੇ ਤੇ ਲਗਾਮ ਦੱਸਿਆ।
ਜੇ ਬਾਕੀ ਸੂਬਿਆਂ ਦੇ ਨਤੀਜਿਆਂ ਦੀ ਗੱਲ੍ਹ ਕੀਤੀ ਜਾਵੇਂ ਤਾਂ ਦੱਖਣ ਭਾਰਤ ਵਿੱਚ ਭਾਵੇਂ ਭਾਜਪਾ ਆਪਣਾ ਪਹਿਲਾਂ ਨਾਲੋਂ ਪ੍ਰਦਰਸ਼ਨ ਕਾਫੀ ਵਧੀਆ ਕਰਨ ਵਿੱਚ ਕਾਮਯਾਬ ਤਾਂ ਰਹੀ ਪਰ ਕਿਸੇ ਨਵੇਂ ਸੂਬੇ ਵਿੱਚ ਸੱੱਤਾ ਸੁੱਖ ਭੋਗਣ ਦਾ ਸੁਪਨਾ ਹਾਲੇ ਅਧੂਰਾ ਰਿਹਾ ਹੈ। ਕੇਵਲ ਆਸਾਮ ਵਿੱਚ ਹੀ ਭਾਜਪਾ ਆਪਣਾ ਜੇਤੂ ਰੱਥ ਕਾਇਮ ਰੱਖ ਸਕੀ ਹੈ ਅਤੇ ਨਾਲ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਪੂਡੂਚੇਰੀ ਵਿੱਚ ਵੀ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਜਦਕਿ ਕੇਰਲਾ, ਤਾਮਿਲਨਾਢੂ ਸੂਬਿਆਂ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ, ਜਿਥੇ ਇਸ ਕੌਮੀ ਪਾਰਟੀ ਵੱਲੋਂ ਕੀਤੇ ਗਏ ਨਵੇਂ ਸਿਆਸੀ ਸਮਝੋਤੇ ਤੇ ਗਠਜੋੜ ਵੀ ਅਸਰ ਨਾ ਦਿਖਾ ਸਕੇ।
ਇਨ੍ਹਾਂ ਮੁਕਾਬਲਿਆਂ ਦੌਰਾਨ ਜੇ ਆਲ ਇੰਡੀਆ ਕਾਂਗਰਸ ਦੇ ਨਤੀਜਿਆਂ ਦੀ ਗੱਲ੍ਹ ਕਰੀਏ ਤਾਂ ਕਾਂਗਰਸ ਦਾ ਚਿਹਰਾ ਰਾਹੁਲ ਗਾਂਧੀ ਇੱਕ ਵਾਰ ਫੇਰ ਬੁਰੀ ਤਰ੍ਹਾਂ ਪਿੱਟ ਗਿਆ ਅਤੇ ਪਾਰਟੀ ਕੇਵਲ ਤਾਮਿਲਨਾਡੂ ਵਿੱਚ ਆਪਣੀ ਸਹਿਯੋਗੀ ਪਾਰਟੀ ਡੀਐਮਕੇ ਦੀ ਬਦੌਲਤ ਸੱਤਾ ਵਿੱਚ ਬੈਠ ਤਾਂ ਸਕੇਗੀ ਪਰ ਸੀਟਾਂ ਦੀ ਗਿਣਤੀ 20 ਤੋਂ ਵੀ ਘੱਟ ਹੋਣ ਕਰ ਐਮਕੇ ਸਟਾਲਿਨ ਚਾਹੇ ਤਾਂ ਕਾਂਗਰਸ ਤੋਂ ਬਿਨਾ ਵੀ ਸਰਕਾਰ ਚਲਾ ਸਕਦਾ ਹੈ। ਕੇਰਲ ਵਿੱਚ ਵੀ ਜਿੱਥੇ ਭਾਜਪਾ ਮੈਟਰੋਮੈਨ ਸ਼੍ਰੀਧਰਨ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਬਾਵਜੂਦ ਵੀ ਆਪਣੀ ਗੱਡੀ ਨੂੰ ਟ੍ਰੈਕ ਤੇ ਲਿਆ ਨਹੀ ਸਕੀ ਉੱਥੇ ਹੀ ਰਾਹੁਲ ਗਾਂਧੀ ਵੀ ਆਪਣੀ ਲੋਕ-ਸਭਾ ਸੀਟ ਵਾਇਨਾਢ ‘ਤੇ ਵੀ ਕਾਂਗਰਸ ਪਾਰਟੀ ਨੂੰ ਵੈਂਟੀਲੇਟਰ ਤੱਕ ਲਿਆ ਨਹੀ ਸਕੇ ਅਤੇ ਮੌਜੂਦਾ ਮੁੱਖ-ਮੰਤਰੀ ਪਿੰਨਾਰਾਈ ਵਿਜਯਨ ਲਈ ਕੇਰਲ ਦੇ ਮੁੱਖ-ਮੰਤਰੀ ਵਜੋਂ 5 ਸਾਲ ਹੋਰ ਕੱਢਣ ਦਾ ਰਾਹ ਲਗਭਗ ਸਾਫ ਨਜ਼ਰ ਆ ਰਿਹਾ ਹੈ।
ਇੰਨ੍ਹਾ ਚੋਣ ਨਤੀਜਿਆਂ ਦੇ ਚੱਲਦੇ ਪੂਰਾ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਬਾਰੇ ਸੋਚਣ ਵਿੱਚ ਰੁੱਝਿਆ ਰਿਹਾ ਤੇ ਸ਼ਨੀਵਾਰ ਨੂੰ ਆਏ 4 ਲੱਖ ਕੇਸਾਂ ਦੇ ਬਾਵਜੂਦ ਆਮ ਲੋਕ ਕੋਰੋਨਾ ਮਹਾਂਮਾਰੀ ਬਾਰੇ ਘੱਟ ਸੋਚਦੇ ਵਿਖਾਈ ਦਿੱਤੇ। ਹਾਲਾਕਿਂ ਸਾਰੀਆਂ ਹੀ ਪਾਰਟੀਆਂ ਤੇ ਉਨ੍ਹਾਂ ਦੇ ਸੌਂਹ ਚੁੱਕਣ ਜਾ ਰਹੇ ਮੁੱਖ-ਮੰਤਰੀਆਂ ਲਈ ਸਭ ਤੋਂ ਵੱਡੀ ਜਿੰਮੇਵਾਰੀ ਸਿਹਤ ਸਹੂਲਤਾਂ ਬਿਹਤਰ ਬਣਾਉਣ ਅਤੇ ਮਹਾਂਮਾਰੀ ਤੋਂ ਬਚਾਅ ਲਈ ਮੁਕੰਮਲ ਪ੍ਰਬੰਧ ਕਰਨ ਦੀ ਹੀ ਹੋਵੇਗੀ। ਇੰਨ੍ਹਾਂ ਮੁਕਾਬਲਿਆਂ ਦੌਰਾਨ ਕਿਸਾਨ-ਨੇਤਾਵਾਂ ਦਾ ਚੋਣਾਂ ਵਾਲੇ ਸੂਬਿਆਂ ਵਿੱਚ ਜਾਣਾ ਤੇ ਉਥੋਂ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕਰਨਾ ਵੀ ਕਾਫੀ ਹੱਦ ਤੱਕ ਰੰਗ ਵਿਖਾਉਂਣ ਵਿੱਚ ਸਫਲ ਦਿਖਾਈ ਦਿੱਤਾ। ਇਸ ਲਈ ਭਾਜਪਾ ਦੀ ਵੱਡੇ ਤੇ ਅਹਿਮ ਸੂਬਿਆਂ ਵਿੱਚ ਹੋਈ ਹਾਰ ਨਾਲ ਕਿਸਾਨੀ ਸੰਘਰਸ਼ ਨੂੰ ਇੱਕ ਵਾਰ ਫੇਰ ਤੋਂ ਹੁਲਾਰਾ ਮਿਲਣ ਦਾ ਵੀ ਜਿਕਰ ਹੋ ਰਿਹਾ ਹੈ।
ਰੁਝਾਨਾਂ ਦੇ ਸ਼ੁਰੂ ਹੁੰਦੇ ਹੀ ਸੋਸ਼ਲ ਮੀਡਿਆ ਵੱਖੋ ਵੱਖ ਟੋਟਕਿਆਂ, ਚੁਟਕਲਿਆਂ ਨਾਲ ਭਰ ਗਿਆ। ਫੋਟੋਆਂ ਤਿਆਰ ਕਰਨ ਵਾਲਿਆਂ ਨੇ ਰੱਜ ਕੇ ਚੁਟਕਾਰੀਆਂ ਭਰਦਿਆਂ ਬਹੁਤ ਪ੍ਰਕਾਰ ਦੀਆਂ ਜੁਗਤਾਂ ਘੜੀਆਂ। ਟਵਿੱਟਰ ‘ਤੇ ਵੀ ਸਵੇਰ ਤੋਂ ਬਹੁਤ ਸਾਰੇ ਨਵੇਂ ਹੈਸ਼ਟੈਗ ਟ੍ਰੈਂਡ ਵਿੱਚ ਵਿਖਾਈ ਦਿੱਤੇ ਜਿਵੇਂ ਕਿ ਮਮਤਾ ਬੈਨਰਜੀ ਦੀ ਵਾਹੋ-ਵਾਹੀ ਵਿੱਚ ਦੀਦੀ-ਓ-ਦੀਦੀ ਅਤੇ ਬੰਗਾਲ ਚੋਣਾਂ ‘ਤੇ ਸਬੰਧਿਤ ਹੋਰ ਕਈ ਹੈਸ਼ ਟੈਗ ਵੀ ਲੋਕਾਂ ਦਾ ਧਿਆਨ ਖਿੱਵਦੇ ਰਹੇ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In